ਸਰਦਾਰਪੁਰ ਹਿੰਸਾ : ਦੋਸ਼ੀਆਂ ਨੂੰ ਧਾਰਮਿਕ ਕੰਮਾਂ ਦੀ ਸ਼ਰਤ ‘ਤੇ ਜਮਾਨਤ
ਨਵੀਂ ਦਿੱਲੀ (ਏਜੰਸੀ)। ਮਾਣਯੋਗ ਸੁਪਰੀਮ ਕੋਰਟ ਨੇ 2002 ਦੇ ਗੁਜ਼ਰਾਤ ਦੰਗਿਆਂ ਦੌਰਾਨ ਸਰਦਾਰਪੁਰਾ ਹਿੰਸਾ Sardarpura Violence ਦੇ 17 ਦੋਸ਼ੀਆਂ ਨੂੰ ਕੁਝ ਵੱਖਰੇ ਤਰੀਕੇ ਦੀਆਂ ਸ਼ਰਤਾਂ ‘ਤੇ ਜਮਾਨਤ ‘ਤੇ ਰਿਹਾਅ ਕਰਨ ਦਾ ਮੰਗਲਵਾਰ ਨੂੰ ਨਿਰਦੇਸ਼ ਦਿੱਤਾ। ਮੁੱਖ ਜਸਟਿਸ ਸ਼ਰਦ ਅਰਵਿੰਦ ਬੋਬੜੇ, ਜਸਟਿਸ ਬੀ. ਆਰ. ਗੋਗੋਈ ਅਤੇ ਜਸਟਿਸ ਸੂਰਿਆਕਾਂਤ ਦੀ ਬੈਂਚ ਨੇ ਦੋਸ਼ੀਆਂ ਨੂੰ ਧਾਰਮਿਕ ਅਤੇ ਸਮਾਜਿਕ ਕੰਮ ਕਰਨ ਦਾ ਨਿਰਦੇਸ਼ ਦਿੱਤਾ ਹੈ। ਬੈਂਚ ਦੀ ਜਮਾਨਤ ਦੀ ਸ਼ਰਤ ਮੁਤਾਬਿਕ ਕੁਝ ਦੋਸ਼ੀ ਇੰਦੌਰ ਅਤੇ ਕੁਝ ਜਬਲਪੁਰ ‘ਚ ਰਹਿ ਕੇ ਧਾਰਮਿਕ ਅਤੇ ਸਮਾਜਿਕ ਕੰਮ ਕਰਨਗੇ। ਜਸਟਿਸ ਨੇ ਇਨ੍ਹਾਂ ਦੋਸ਼ੀਆਂ ਨੂੰ ਦੋ ਸਮੂਹਾਂ ‘ਚ ਵੰਡ ਦਿੱਤਾ ਹੈ ਅਤੇ ਇੰਦੌਰ ਅਤੇ ਜਬਲਪੁਰ ਕਦੇ ਜ਼ਿਲ੍ਹਾ ਕਾਨੂੰਨ ਅਧਿਕਾਰੀਆਂ ਨੂੰ ਇਹ ਯਕੀਨੀ ਕਰਨ ਦਾ ਨਿਰਦੇਸ਼ ਦਿੱਤਾ ਕਿ ਇਹ ਦੋਸ਼ੀ ਧਾਰਮਿਕ ਅਤੇ ਸਮਾਜਿਕ ਕੰਮ ਕਰ ਰਹੇ ਹੋਣ। ਜਸਟਿਸ ਨੇ ਅਧਿਕਾਰੀਆਂ ਨੂੰ ਉਨ੍ਹਾਂ ਦੀ ਕਮਾਈ ਦੀ ਵਿਵਸਥਾ ਕਰਨ ਦਾ ਵੀ ਨਿਰਦੇਸ਼ ਦਿੱਤਾ।
- ਬੈਂਚ ਨੇ ਰਾਜ ਕਾਨੂੰਨ ਸੇਵਾ ਅਥਾਰਟੀ ਨੂੰ ਆਦੇਸ਼ ‘ਤੇ ਅਮਲ ਸਬੰਧੀ ਰਿਪੋਰਟ ਪੇਸ਼ ਕਰਨ ਦਾ ਨਿਦਰੇਸ਼ ਦਿੱਤਾ।
- ਅਥਾਰਟੀ ਉਨ੍ਹਾਂ ਦੇ ਵਿਵਹਾਰ ਬਾਰੇ ਰਿਪੋਰਟ ਪੇਸ਼ ਕਰੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।