ਸਾਫ਼-ਸਫ਼ਾਈ ਦੇ ਖੋਖਲੇ ਦਾਅਵੇ ? (Cleaning and hollow claims?)
Cleaning and hollow claims? | ਕੇਂਦਰ ਹੀ ਨਹੀਂ ਸਗੋਂ ਸੂਬਾ ਸਰਕਾਰਾਂ ਵੱਲੋਂ ਵੀ ਸਵੱਛ ਮੁਹਿੰਮ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਜਨਤਾ ਦੇ ਖੂਨ ਪਸੀਨੇ ਦੀ ਕਮਾਈ ਦਾ ਟੈਕਸ ਦਾ ਕੀਮਤੀ ਪੈਸਾ ਵਿਕਾਸ ਜਾਂ ਸਵੱਛਤਾ ਸਬੰਧਿਤ ਕਾਰਜਾਂ ‘ਚ ਘੱਟ ਪਰ ਇਨ੍ਹਾਂ ਦੇ ਇਸਤਿਹਾਰਾਂ ‘ਚ ਅਤੇ ਸਰਕਾਰ ਦੀ ਆਪਣੀ ਵਾਹ ਵਾਹੀ ‘ਚ ਖਰਚ ਹੋ ਰਿਹਾ ਹੈ ਦੇਸ਼ ਦਾ ਇਸਤਿਹਾਰ ਸਬੰਧੀ ਕੋਈ ਵੀ ਤੰਤਰ ਸਵੱਛਤਾ ਸਬੰਧਿਤ ਇਸਤਿਹਾਰਾਂ ਨਾਲ ਖਾਲੀ ਨਹੀਂ ਬਚਿਆ ਾਹੈ ਦੇਸ਼ ਦੇ ਕਈ ਰਾਜਾਂ ‘ਚ ਨਗਰਾਂ ਨੇ ਤਾਂ ਖੁਦ ਹੀ ਇਸ ਗੱਲ ਦਾ ਪ੍ਰਮਾਣ ਪੱਤਰ ਵੀ ਲੈ ਲਿਆ ਹੈ ਕਿ ਉਨ੍ਹਾਂ ਦਾ ਰਾਜ ਜਾਂ ਸ਼ਹਿਰ ਗੰਦਗੀ ਮੁਕਤ ਹੋ ਗਿਆ ਹੈ
ਕਈ ਨਗਰਾਂ ਅਤੇ ਰਾਜਾਂ ਦਾ ਇਹ ਵੀ ਦਾਅਵਾ ਹੈ ਕਿ ਉਹ ‘ ਖੁੱਲ੍ਹੇੇ ‘ਚ ਪਖਾਨਾ ਮੁਕਤ’ ਹੋ ਚੁੱਕੇ ਹਨ ਕਈ ਰਾਜਾਂ ‘ਚ ਇਸ ਸਵੱਛਤਾ ਮੁਹਿੰਮ ਤਹਿਤ ਕਈ ਨਵੇਂ ਪ੍ਰਯੋਗ ਵੀ ਕੀਤੇ ਗਏ ਹਨ ਪੂਰੇ ਦੇਸ਼ ‘ਚ ਜਗ੍ਹਾ ਜਗ੍ਹਾ ਕੂੜਾ ਸੁੱਟਣ ਲਈ ਕਈ ਪਲਾਸਟਿਕ ਤਾਂ ਕਿਤੇ ਸਟੀਲ ਦੇ ਕੂੜੇਦਾਨ ਲਾਏ ਗਏ ਇਹ ਹੋਰ ਗੱਲ ਹੈ ਕਿ ਇਨ੍ਹਾਂ ‘ਚ ਜਿਆਦਾਤਰ ਕੂੜੇਦਾਨ ਜਾਂ ਤਾਂ ਕਮਜ਼ੋਰ ਹੋਣ ਦੀ ਵਜ੍ਹਾ ਨਾਲ ਟੁੱਟ ਫੁੱਟ ਗਏ ਜਾਂ ਚੋਰੀ ਹੋ ਗਏ ਹਰਿਆਣਾ ਵਰਗੇ ਰਾਜ ‘ਚ ਘਰ ਘਰ ਪਲਾਸਟਿਕ ਦੇ ਛੋਟੇ ਕੂੜੇਦਾਨ ਸਰਕਾਰ ਵੱਲੋਂ ਵੰਡੇ ਗਏ ਸ਼ਹਿਰਾਂ ਅਤੇ ਕਸਬਿਆਂ ‘ਚ ਕੂੜੇ ਚੁੱਕਣ ਦੇ ਠੇਕੇ ਦਿੱਤੇ
ਗਹੇ ਕੂੜਾ ਚੁੱਕਣ ਵਾਲਾ ਲਗਭਗ ਪ੍ਰਤੀਦਿਨ ਘਰ ਘਰ ਜਾ ਕੇ ਸੀਟੀਆਂ ਵਜਾਉਂਦਾ ਹਨ ਅਤੇ ਘਰਾਂ ‘ਚੋਂ ਕੂੜਾ ਚੁੱਕ ਕੇ ਲੈ ਜਾਂਦੇ ਹਨ ਫਿਰ ਇੱਕ ਦੋ ਸਥਾਨਾਂ ‘ਤੇ ਪੂਰੇ ਸ਼ਹਿਰ ਦਾ ਕੂੜਾ ਇਕੱਠ ਕੀਤਾ ਜਾਂਦਾ ਫ਼ਿਰ ਇਨ੍ਹਾਂ ਕੂੜਿਆਂ ‘ਚ ਸੁੱਕਾ ਅਤੇ ਗਿੱਲਾ, ਪਲਾਸਟਿਕ ਕਚਰਾ ਆਦਿ ਵੱਖ ਵੱਖ ਕਰਕੇ ਇਸ ਦਾ ਨਿਪਟਾਰਾ ਕਰਨ ਲਈ ਭੇਜ ਦਿੱਤਾ ਜਾਂਦਾ ਹੈ
ਪਰੰਤੂ ਪਿਛਲੇ ਕਈ ਮਹੀਨਿਆਂ ‘ਚ ਸਰਕਾਰ ਵੱਲੋਂ ਵੰਡੇ ਗਏ ਕੂੜੇਦਾਨ, ਕੂੜੇ ਦਾ ਸੰਗਰਾਹ ਕਰਨ ਵਾਲੇ ਕਰਮਚਾਰੀਆਂ ਦੀ ਪ੍ਰਤੀਖਿਆ ਕਰ ਰਹੇ ਹਨ ਪਰੰਤੂ ਤਿੰਨ ਮਹੀਨਿਆਂ ਤੋਂ ਜਿਆਦਾ ਸਮੇਂ ‘ਚ ਕੂੜੇ ਚੁੱਕਣ ਕੋਈ ਵਿਅਕਤੀ ਨਹੀਂ ਆ ਰਿਹਾ ਇਹ ਵਿਵਸਥਾ ਇਸ ਲਈ ਕੀਤੀ ਗਈ ਸੀ ਤਾਂ ਕਿ ਜਨਤਾ ਆਪਣੇ ਘਰਾਂ ਦੇ ਨੇੜੇ ਤੇੜੇ ਦੇ ਖਾਲੀ ਪਲਾਟਾਂ ਜਾਂ ਚੌਂਕਾਂ ‘ਤੇ ਕੂੜਾ ਨਾ ਸੁੱਟਣ ਹੁਣ ਜਦੋਂ ਕਿ ਉੱਥੇ ਕੂੜਾ ਚੁੱਕਣ ਵਾਲਾ ਜੋ ਕਿ ਠੇਕਾ ਪ੍ਰਣਾਲੀ ‘ਤੇ ਆਪਣੀਆਂ ਸੇਵਾਵਾਂ ਦੇ ਰਿਹਾ ਸੀ, ਨਹੀਂ ਆ ਰਹੇ ਹਨ, ਅਜਿਹੇ ‘ਚ ਜਨਤਾ ਦੇ ਸਾਹਮਣੇ ਕੀ ਬਦਲ ਹੈ? ਕਿੱਥੇ ਲੈ ਕੇ ਜਾਵੇ ਜਨਤਾ ਆਪਣੇ ਘਰਾਂ ਦਾ ਕੂੜਾ?
ਜੇਕਰ ਸਰਕਾਰ ਕੂੜਾ ਚੁੱਕਣ ਲਈ ਅਪਣਾਈ ਗਈ ਠੇਕਾ ਪ੍ਰਣਾਲੀ ਨੂੰ ਸੂਚਾਰੂ ਨਹੀਂ ਰੱਖ ਸਕੀ ਤਾਂ ਇਸ ‘ਚ ਜਨਤਾ ਦਾ ਕੀ ਦੋਸ਼ ਹੈ ? ਅੱਜ ਜੇਕਰ ਸ਼ਹਿਰ ਦੀ ਹਾਲਤ ਦੇਖੀਏ ਤਾਂ ਸ਼ਾਇਦ ਪਹਿਲਾਂ ਤੋਂ ਬਦਤਰ ਹੋ ਰਹੀ ਹੈ ਥਾਂ-ਥਾਂ ਕੂੜੇ ਦੇ ਢੇਰ ਪਏ ਰਹਿੰਦੇ ਹਨ ਨਾਲੀਆਂ ਅਤੇ ਨਾਲੇ ਜਾਮ ਪਏ ਰਹਿੰਦੇ ਹਨ
ਕੇਵਲ ਠੇਕੇ ‘ਤੇ ਕੰਮ ਕਰਨ ਵਾਲੇ ਹੀ ਨਹੀਂ ਸਗੋਂ ਨਿਯਮਿਤ ਸਫ਼ਾਈ ਕਰਮਚਾਰੀ ਵੀ ਮੁਹੱਲਿਆਂ ਦੀ ਨਾਲੀਆਂ ਦੀ ਸਫ਼ਾਈ ਸੁਚਾਰੂ ਢੰਗ ਨਾਲ ਨਹੀਂ ਕਰ ਰਹੇ ਹਨ ਕਈ ਕਈ ਮਹੀਨਿਆਂ ਤੱਕ ਗਲੀਆਂ ਤੇ ਨਾਲੀਆਂ ਦੀ ਸਫ਼ਾਈ ਨਹੀਂ ਹੋ ਪਾਉਂਦੀ ਕਈ ਲੋਕਾਂ ਨੇ ਆਪਣੇ ਘਰਾਂ ਦੇ ਸਾਹਮਣੇ ਦੀ ਨਾਲੀ ਦੀ ਸਫ਼ਾਈ ਖੁਦ ਕਰਨੀ ਸ਼ੁਰੂ ਕਰ ਦਿੱਤੀ ਹੈ ਪਰ ਨਾਲੀ ‘ਚੋਂ ਕੱਢਿਆ ਗਿਆ ਗੰਦਾ ਚਿੱਕੜ ਚੁੱਕਣ ਵੀ ਕੋਈ ਨਹੀਂ ਆਉਂਦਾ ਜੇਕਰ ਤੁਸੀਂ ਇਸਦੀ ਸ਼ਿਕਾਇਤ ਦਰਜ ਕਰਾਓਗੇ ਤਾਂ ਸ਼ਾਇਦ ਹਫ਼ਤੇ ਬਾਅਦ ਦੁਬਾਰਾ ਯਾਦ ਦਿਵਾਉਣ ‘ਤੇ ਕੋਈ ਕਰਮਚਾਰੀ ਗਲੀ ਤਾਂ ਸਾਫ਼ ਕਰ ਜਾਵੇਗਾ
ਪਰ ਉਹ ਵੀ ਕੱਢਿਆ ਗਿਆ ਨਾਲੀ ਦਾ ਕਚਰਾ ਨਾਲੀ ਦੇ ਬਾਹਰ ਢੇਰੀ ਲਾ ਕੇ ਚਲਾ ਜਾਵੇਗਾ ਉਸ ਨੂੰ ਚੁੱਕਣ ਲਈ ਤੁਹਾਨੂੰ ਮੁੜ ਸ਼ਿਕਾਇਤ ਦਰਜ ਕਰਵਾਉਣੀ ਪਵੇਗੀ ਪਰ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਕਿ ਤੁਹਾਡੀ ਦੂਜੀ ਸ਼ਿਕਾਇਤ ‘ਤੇ ਕੋਈ ਕਰਮਚਾਰੀ ਆਵੇਗਾ ਵੀ ਜਾਂ ਨਹੀਂ ਹਾਂ ਸ਼ਿਕਾਇਤ ਕਰਨ ‘ਤੇ ਆਉਣ ਵਾਲਾ ਕਰਮਚਾਰੀ ਆਪਣਾ ਕੰਮ ਪੂਰਾ ਕਰਨ ਤੋਂ ਪਹਿਲਾਂ ਹੀ ਤੁਹਾਡੇ ਤੋਂ ਇਸ ਗੱਲ ਲਈ ਦਸਤਖ਼ਤ ਜ਼ਰੂਰ ਕਰਵਾ ਲੈਂਦਾ ਹੈ ਕਿ ਤੁਹਾਡੀ ਸ਼ਿਕਾਇਤ ਦਾ ਹੱਲ ਕਰ ਦਿੱਤਾ ਗਿਆ ਹੈ
ਹੁਣ ਜੇਕਰ ਤੁਸੀਂ ਇਸ ਸਫ਼ਾਈ ਕਰਮਚਾਰੀ ਤੋਂ ਇਹ ਪੁੱਛੋਂਗੇ ਕਿ ਮਹੀਨਿਆਂ ਤੋਂ ਸਫ਼ਾਈ ਕਰਮਚਾਰੀ ਲਾਪਤਾ ਕਿਉਂ ਹੈ ਤਾਂ ਜਵਾਬ ਮਿਲੇਗਾ ਕਿ ‘ਅਧਿਕਾਰੀਆਂ ਨੇ ਵੱਡੇ ਨਾਲਿਆਂ ਦੀ ਸਫ਼ਾਈ ਲਈ ਜਿਆਦਾ ਕਰਮਚਾਰੀ ਤੈਨਾਤ ਕਰ ਦਿੱਤੇ ਹਨ’ ਇਸ ਦਾ ਸਿੱਧਾ ਮਤਲਬ ਹੈ ਕਿ ਸਰਕਾਰ ਕੋਲ ਕੰਮ ਜਿਆਦਾ ਹੇ ਜਦੋਂ ਕਿ ਕਰਮਚਾਰੀ ਘੱਟ ਅਜਿਹੇ ‘ਚ ਕੀ ਇਹ ਜ਼ਰੂਰੀ ਨਹੀਂ ਕਿ ਇਸਤਿਹਾਰਾਂ ਦੇ ਜਰੀਏ ਆਪਣੀ ਵਾਹ ਵਾਹੀ ‘ਤੇ ਪੈਸੇ ਖਰਚ ਕਰਨ ਦੀ ਬਜਾਇ ਕਰਮਚਾਰੀਆਂ ਦੀ ਭਰਤੀ ‘ਤੇ ਪੈਸੇ ਖਰਚ ਹੋਣ?
ਕੀ ਇਹ ਜ਼ਰੂਰੀ ਨਹੀਂ ਕਿ ਬੇਤਹਾਸ਼ਾ ਖਰੀਦ ਫਰੋਖਤ ਕਰਨ ਅਤੇ ਫ਼ਿਜੂਲ ਦੇ ਨਿਰਮਾਣ ਕਾਰਜਾਂ ‘ਤੇ ਪੈਸੇ ਖਰਚ ਕਰਨ ਦੀ ਜਗ੍ਹਾ ਕਰਮਚਾਰੀਆਂ ਦੀ ਗਿਣਤੀ ਵਧਾਈ ਜਾਵੇ? ਸਰਕਾਰ ਕੋਲ ਆਪਣੇ ਦੇਸ਼ਵਾਸੀਆਂ ਨੂੰ ਸਵੱਛ ਵਾਤਾਵਰਨ ਮੁਹੱਈਆ ਕਰਨ ਦੀ ਸਮਰੱਥਾ ਤਾਂ ਦਿਖਾਈ ਨਹੀਂ ਦਿੰਦੀ ਪਰ ਵਿਦੇਸ਼ੀਆਂ ਨੂੰ ਨਾਗਰਿਕਤਾ ਦੇ ਕੇ ਵੋਟ ਦੀ ਰਾਜਨੀਤੀ ਕਰਨ ‘ਚ ਆਪਣਾ ਪੂਰਾ ਧਿਆਨ ਜ਼ਰੂਰ ਲਾ ਰਹੀ ਹੈ
ਇਸ ਸਮੇਂ ਦੇਸ਼ ਨੂੰ ਫਜ਼ੂਲ ਦੀ ਬਹਿਸਬਾਜੀ ‘ਚ ਵਿਕਾਊ ਮੀਡੀਆ ਨੇ ਐਨਾ ਉਲਝਾ ਦਿੱਤਾ ਹੈ ਕਿ ਨਾ ਤਾਂ ਕੋਈ ਸਫ਼ਾਈ ਦੇ ਵਿਸ਼ੇ ‘ਤੇ ਗੱਲ ਰੋ ਰਹੀ ਹੈ ਨਾ ਹੀ ਮਹਿੰਗਾਈ ਵਰਗੇ ਜਨਸੋਰਕਾਰ ਨਾਲ ਜੁੜੇ ਸਭ ਤੋਂ ਮਹੱਤਵਪੂਰਨ ਵਿਸ਼ੇ ‘ਤੇ ਪੂਰੇ ਦੇਸ਼ ਨੂੰ ਮੰਦਿਰ, ਐਨਆਰਸੀ ਅਤੇ ਸੀਏਏ ਦੇ ਖੇਡ ‘ਚ ਉਲਝਾ ਦਿੱਤਾ ਹੈ ਜਦੋਂ ਕਿ ਪੂਰੇ ਦੇਸ਼ ‘ਚ ਅਵਾਰਾ ਪਸ਼ੂਆਂ ਦਾ ਆਤੰਕ ਫੈਲਿਆ ਹੋਇਆ ਹੈ ਰੋਜਾਨਾ ਦਰਜਨਾਂ ਹਾਦਸਿਆਂ ਨਾਲ ਸੜਕਾਂ ‘ਤੇ ਘੁੰਮਦੇ ਸਾਨ੍ਹਾਂ ਅਤੇ ਗਾਵਾਂ ਦੀ ਵਜ੍ਹਾ ਨਾਲ ਹੋ ਰਹੇ ਹਨ
ਗਊ ਮਾਤਾ ਕੂੜੇ ਦੇ ਢੇਰਾਂ ਦੀ ‘ਸੋਭਾ’ ਵਧਾ ਰਹੀ ਹੈ ਲਗਭਗ ਹਰ ਪਲਾਟ ਜਾਂ ਮੈਦਾਨ ਗਾਬਰਜ ਡੰਪਿੰਗ ਗਰਾਊੁਂਡ ਬਣਾ ਪਿਆ ਹੈ ਜਿੱਥੇ ਸਾਨ ਅਤੇ ਗਾਵਾਂ ਵੱਲੋਂ ਪਲਾਸਟਿਕ ਦਾ ਕਚਰਾ ਖਾ ਰਹੇ ਹਨ, ਪਰੰਤੂ ਸਰਕਾਰਾਂ ਨੂੰ ਨਾ ਕੂੜੇ ਦੇ ਰੂਪ ‘ਚ ਫੈਲੀ ਗੰਦਗੀ ‘ਚ ਮਤਲਬ ਨਾ ਹੀ ਗਊਮਾਤਾ ਦੀ ਦੁਰਦਸਾ ਨਾਲ ਕੋਈ ਵਾਸਤਾ, ਨਾ ਬਿਮਾਰੀ ਫੈਲਣ ਦਾ ਡਰ ਬੱਸ ਕੇਵਲ ਇਸਤਿਹਾਰ, ਜਾਂ ਝੂਠਾ ਗਊ ਪ੍ਰੇਮ ਦਿਖਾ ਕੇ ਖੁਦ ਨੂੰ ਭਾਰਤੀ ਸੰਸਕ੍ਰਿਤੀ ਦਾ ਰੱਖਵਾਲਾ ਦੱਸਣਾ ਹੀ ਇਨ੍ਹਾਂ ਦਾ ਮਕਸਦ ਰਹਿ ਗਿਆ ਲੱਗਦਾ ਹੈ ਯਕੀਨੀ ਤੌਰ ‘ਤੇ ਸਰਕਾਰ ਵੱਲੋਂ ਘਟੀਆ ਸਾਫ਼ ਸਫ਼ਾਈ ਦੇ ਜਰੀਏ ਸਵੱਛਤਾ ਦੇ ਦਾਅਵੇ ਕੀਤੇ ਜਾ ਰਹੇ ਹਨ
ਨਿਰਮਲ ਰਾਣੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।