Delhi Elections : ਪੰਜਾਬ ਅੰਦਰ ਅਕਾਲੀ ਦਲ ਤੇ ਭਾਜਪਾ ਦੇ ਰਸਤੇ ਅਲੱਗ ਹੋਣ ਦੀ ਚਰਚਾ ਮੁੜ ਭਖੀ

BJP does not give seats to Akali Dal; BJP defeats all four seats

ਅਕਾਲੀ ਦਲ ਅੰਦਰ ਆਪਣਿਆਂ ਦੇ ਵਿਰੋਧ ਕਾਰਨ ਵੱਧ ਰਹੀਆਂ ਨੇ ਮੁਸੀਬਤਾਂ

ਭਾਜਪਾ ਆਗੂ ਅਲੱਗ ਹੋਣ ਦੀਆਂ ਕਰਨ ਲੱਗੇ ਬਿਆਨਬਾਜੀਆਂ

ਪਟਿਆਲਾ, (ਖੁਸ਼ਵੀਰ ਸਿਘ ਤੂਰ)। ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੁਣ ਦਿੱਲੀ ਚੋਣਾਂ (Delhi Elections) ‘ਚ ਭਾਜਪਾ ਅਤੇ ਅਕਾਲੀ ਦਲ ਦੇ ਰਿਸ਼ਤਿਆਂ ‘ਚ ਆਈ ਤਰੇੜ ਹੋਰ ਡੂੰਘੀ ਹੋ ਗਈ ਹੈ। ਦਿੱਲੀ ‘ਚ ਗਠਜੋੜ ਨਾ ਬਣਨ ਤੋਂ ਬਾਅਦ ਪੰਜਾਬ ਅੰਦਰ ਅਕਾਲੀ ਦਲ ਅਤੇ ਭਾਜਪਾ ਦੇ ਰਿਸ਼ਤਿਆਂ ਤੇ ਮੁੜ ਰਾਜਨੀਤਿਕ ਚਰਚਾ ਸ਼ੁਰੂ ਹੋ ਗਈ ਹੈ। ਅਕਾਲੀ ਦਲ ਵੱਲੋਂ ਦਿੱਲੀ ਚੋਣਾਂ ਵਿੱਚ ਆਪਣਾ ਪੈਰ ਪਿਛਾਂਹ ਹਟਾÀਣ ਨੂੰ ਲੈ ਕੇ ਭਾਵੇਂ ਜੋਂ ਮਰਜੀ ਤਰਕ ਰੱਖੇ ਜਾਣ, ਪਰ ਹਕੀਕਤ ਇਹ ਹੈ ਕਿ ਭਾਜਪਾ ਵੱਲੋਂ ਅਕਾਲੀ ਦਲ ਦੀ ਥਾਂ ਦਿੱਲੀ ਵਿੱਚ ਜੇਡੀਯੂ ਨਾਲ ਸਾਂਝ ਪਾਈ ਗਈ ਅਤੇ ਅਕਾਲੀ ਦਲ ਦਾ ਨਾਅ ਤੱਕ ਨਹੀਂ ਲਿਆ ਗਿਆ। ਇੱਕ ਤੋਂ ਬਾਅਦ ਇੱਕ ਰਾਜਾਂ ਵਿੱਚ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਆਪਸੀ ਖੀਰ ਵੰਡਣ ਦੀ ਕਵਾਇਦ ਪੰਜਾਬ ਅੰਦਰ ਦੋਹਾਂ ਪਾਰਟੀਆਂ ਦੇ ਵੱਖੋਂ ਵੱਖਰੇ ਰਸਤਿਆਂ ਦਾ ਮੁੱਢ ਬੰਨ੍ਹ ਰਹੀ ਹੈ।

  • ਹਰਿਆਣਾ ਤੋਂ ਬਾਅਦ ਹੁਣ ਦਿੱਲੀ ਚੋਣਾਂ ਵਿੱਚ ਮਾਸ ਨਹੁੰਆਂ ਤੋਂ ਅਲੱਗ ਹੋਣ ਕਿਨਾਰੇ
  • ਅਕਾਲੀ ਦਲ ਵਿੱਚ ਆਪਣੇ ਵੱਡੇ ਆਗੂਆਂ ਦੀ ਬਗਾਵਤ ਨੇ ਪਾਰਟੀ ਲਈ ਮੁਸ਼ੀਬਤ ਖੜ੍ਹੀ ਕੀਤੀ

ਜਾਣਕਾਰੀ ਅਨੁਸਾਰ ਅਕਾਲੀ ਦਲ ਅਤੇ ਭਾਜਪਾ ਵੱਲੋਂ ਪਿਛਲੇ ਕਾਫ਼ੀ ਸਮੇਂ ਤੋਂ ਆਪਸੀ ਰਿਸ਼ਤੇ ਨੂੰ ਨਹੁੰ-ਮਾਸ ਦਾ ਰਿਸਤਾ ਗਰਦਾਨਿਆ ਜਾ ਰਿਹਾ ਹੈ, ਪਰ ਹਰਿਆਣਾ ਤੋਂ ਬਾਅਦ ਹੁਣ ਦਿੱਲੀ ਚੋਣਾਂ ਵਿੱਚ ਮਾਸ ਨਹੁੰਆਂ ਤੋਂ ਅਲੱਗ ਹੋਣ ਕਿਨਾਰੇ ਹੈ। ਅਕਾਲੀ ਦਲ ਵਿੱਚ ਪਹਿਲਾ ਹੀ ਆਪਣੇ ਵੱਡੇ ਆਗੂਆਂ ਦੀ ਬਗਾਵਤ ਨੇ ਪਾਰਟੀ ਲਈ ਮੁਸ਼ੀਬਤ ਖੜ੍ਹੀ ਕੀਤੀ ਹੋਈ ਹੈ ਅਤੇ ਉੱਪਰੋਂ ਆਪਣੀ ਭਾਈਭਾਲ ਪਾਰਟੀ ਨਾਲ ਹੋ ਰਹੀ ਅਣਬਣ ਨੇ ਅਕਾਲੀ ਦਲ ਨੂੰ ਕਸੂਤੀ ਸਥਿਤੀ ਵਿੱਚ ਖੜ੍ਹਾ ਕੀਤਾ ਹੈ। ਜੇਕਰ ਦਿੱਲੀ ਦੀ ਗੱਲ ਕੀਤੀ ਜਾਵੇ ਤਾ ਇੱਥੇ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਜਨਤਾ ਯੂਨਾਈਟਿੰਡ ਦਲ ਅਤੇ ਜੇਜੇਪੀ ਨਾਲ ਆਪਣੀ ਸੀਟਾਂ ਦੇ ਗੱਠਜੋੜ ਦੀ ਗੱਲ ਕੀਤੀ ਗਈ ਜਦਕਿ ਅਕਾਲੀ ਦਲ ਤਾ ਨਾਮ ਤੱਕ ਨਹੀਂ ਲਿਆ ਗਿਆ।

ਹੁਣ ਭਾਜਪਾ ਅਤੇ ਅਕਾਲੀ ਦਲ ਵਿੱਚ ਪਹਿਲਾ ਵਰਗੀ ਗੱਲ ਨਹੀਂ ਰਹੀ

  • ਇਸ ਬਿੱਲ ਨੂੰ ਲੈ ਕੇ ਵੋਟ ਭਾਜਪਾ ਦੇ ਹੱਕ ਵਿੱਚ ਪਾਈ
  • ਅਕਾਲੀ ਦਲ ਦੇ ਇਸ ਦੋਹਰੇ ਕਿਰਦਾਰ ਨੂੰ ਲੈ ਕੇ ਇੱਥੇ ਵਿਰੋਧੀਆਂ ਵੱਲੋਂ ਸੁਆਲ ਵੀ ਚੁੱਕੇ ਜਾ ਰਹੇ
  • ਸੀਏਏ ਦੇ ਹੱਕ ਵਿੱਚ ਭਾਜਪਾ ਪੰਜਾਬ ਵਿੱਚ ਵੀ ਆਪਣੇ ਸਟੈਂਡ ਤੇ ਖੜ੍ਹੀ

ਜਿਸ ਤੋਂ ਸਾਬਤ ਹੁੰਦਾ ਹੈ ਕਿ ਹੁਣ ਭਾਜਪਾ ਅਤੇ ਅਕਾਲੀ ਦਲ ਵਿੱਚ ਪਹਿਲਾ ਵਰਗੀ ਗੱਲ ਨਹੀਂ ਰਹੀ। ਅਕਾਲੀ ਦੀ ਭਾਵੇਂ ਦਿੱਲੀ ਚੋਣਾਂ ਤੋਂ ਪਿੱਛੇ ਹੱਟਣ ਦਾ ਕਾਰਨ ਨਾਗਰਿਕਤ ਸੋਧ ਬਿਲ ਅਤੇ ਐਨਸੀਆਰ ਖਿਲਾਫ਼ ਆਪਣੇ ਸਟੈਂਡ ‘ਤੇ ਅਟੱਲ ਰਹਿਣ ਦੀ ਗੱਲ ਕਹਿ ਰਿਹਾ ਹੈ ਜਦਕਿ ਇਸ ਬਿੱਲ ਨੂੰ ਲੈ ਕੇ ਵੋਟ ਭਾਜਪਾ ਦੇ ਹੱਕ ਵਿੱਚ ਪਾਈ ਹੈ। ਇਸ ਤੋਂ ਬਾਅਦ ਅਕਾਲੀ ਦਲ ਦੇ ਇਸ ਦੋਹਰੇ ਕਿਰਦਾਰ ਨੂੰ ਲੈ ਕੇ ਇੱਥੇ ਵਿਰੋਧੀਆਂ ਵੱਲੋਂ ਸੁਆਲ ਵੀ ਚੁੱਕੇ ਜਾ ਰਹੇ ਹਨ। ਇੱਕ ਰਾਜਨੀਤਿਕ ਆਗੂ ਦਾ ਕਹਿਣਾ ਸੀ ਕਿ ਸੀਏਏ ਦੇ ਹੱਕ ਵਿੱਚ ਭਾਜਪਾ ਪੰਜਾਬ ਵਿੱਚ ਵੀ ਆਪਣੇ ਸਟੈਂਡ ਤੇ ਖੜ੍ਹੀ ਹੈ ਅਤੇ ਕੀ ਭਾਜਪਾ ਅਕਾਲੀਆਂ ਨਾਲ ਤੁਰਨ ਲਈ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੀਏੇਏ ਤੋਂ ਪੰਜਾਬ ‘ਚ ਪਿੱਛੇ ਹਟ ਜਾਵੇਗੀ।

ਅਕਾਲੀ ਦਲ ਨਾਲੋਂ ਗੱਠਜੋੜ ਤੋੜ ਕੇ ਪੰਜਾਬ ‘ਚ ਅਲੱਗ ਤੋਂ ਚੋਣਾ ਲੜਨ ਦੀ ਸਲਾਹ ਦਿੱਤੀ ਜਾ ਰਹੀ ਹੈ

  • ਅਕਾਲੀ ਦਲ ਨਾਲੋਂ ਗੱਠਜੋੜ ਤੋੜ ਕੇ ਪੰਜਾਬ ‘ਚ ਅਲੱਗ ਤੋਂ ਚੋਣਾ ਲੜਨ ਦੀ ਸਲਾਹ ਦਿੱਤੀ ਜਾ ਰਹੀ
  • ਸਿੱਧੀ ਗੱਲ ਇਹ ਹੈ ਕਿ 2022 ‘ਚ ਭਾਜਪਾ ਅਤੇ ਅਕਾਲੀ ਦਲ ਵੱਖੋਂ ਵੱਖਰੇ ਰਾਹਾਂ ਤੇ ਚੋਣਾਂ ਲੜੇਗਾ
  • ਦੋਂ ਸਾਲਾਂ ਤੋਂ ਪਹਿਲਾ ਹੀ ਪੰਜਾਬ ਵਿੱਚ ਇਹ ਗੱਠਜੋੜ ‘ਟੁੱਟਗੀ ਤੜੱਕ ਕਰਕੇ’ ਕਹਾਵਤ ਨੂੰ ਪੂਰ ਕਰੇਗਾ

ਉਨ੍ਹਾਂ ਕਿਹਾ ਕਿ ਸਿੱਧੀ ਗੱਲ ਇਹ ਹੈ ਕਿ 2022 ‘ਚ ਭਾਜਪਾ ਅਤੇ ਅਕਾਲੀ ਦਲ ਵੱਖੋਂ ਵੱਖਰੇ ਰਾਹਾਂ ਤੇ ਚੋਣਾਂ ਲੜੇਗਾ ਅਤੇ ਦੋਂ ਸਾਲਾਂ ਤੋਂ ਪਹਿਲਾ ਹੀ ਪੰਜਾਬ ਵਿੱਚ ਇਹ ਗੱਠਜੋੜ ‘ਟੁੱਟਗੀ ਤੜੱਕ ਕਰਕੇ’ ਕਹਾਵਤ ਨੂੰ ਪੂਰ ਕਰੇਗਾ। ਇੱਧਰ ਭਾਜਪਾ ਦੇ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਵੱਲੋਂ ਭਾਜਪਾ  ਨੂੰ ਅਕਾਲੀ ਦਲ ਨਾਲੋਂ ਗੱਠਜੋੜ ਤੋੜ ਕੇ ਪੰਜਾਬ ‘ਚ ਅਲੱਗ ਤੋਂ ਚੋਣਾ ਲੜਨ ਦੀ ਸਲਾਹ ਦਿੱਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਪਿਛਲੇ ਕੁਝ ਮਹੀਨੇ ਪਹਿਲਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਭਾਜਪਾ ਦੇ ਹਲਕਿਆਂ ਵਿੱਚ ਭਰਤੀ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਤੋਂ ਕਿਆਸਆਰੀਆਂ ਸ਼ੁਰੂ ਹੋ ਗਈਆਂ ਸਨ ਕਿ 2022 ਵਿੱਚ ਦੋਵੇਂ ਪਾਰਟੀਆਂ ਆਪਣੀ ਵੱਖੋਂ ਵੱਖਰੀ ਰਾਜਨੀਤੀ ਕਰਨਗੀਆਂ।

ਅਕਾਲੀ ਡਰਾਮਾ ਕਰ ਰਹੇ ਹਨ, ਵਿਰੋਧ ‘ਚ ਹਰਸਿਮਰਤ ਬਾਦਲ ਦੇਵੇ ਅਸਤੀਫ਼ਾ-ਹਰਪਾਲ ਚੀਮਾ

ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਖੁਦ ਭਾਜਪਾ ਅਕਾਲੀ ਦਲ ਨੂੰ ਪਟਕਣੀ ਦੇਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਨਾਗਰਿਕਤਾ ਸੋਧ ਬਿਲ ਅਤੇ ਐਨਸੀਆਰ ਤੇ ਡਰਾਮਾ ਕਰ ਰਹੇ ਹਨ ਜਦਕਿ ਇਨ੍ਹਾਂ ਵੱਲੋਂ ਲੋਕ ਸਭਾ, ਰਾਜ ਸਭਾ ਅਤੇ ਇੱਥੋਂ ਤੱਕ ਕਿ ਪੰਜਾਬ ਵਿਧਾਨ ਸਭਾ ਵਿੱਚ ਵੀ ਇਨ੍ਹਾਂ ਬਿਲਾਂ ਦੇ ਹੱਕ ਵਿੱਚ ਖੜੇ ਹਨ। ਉਨ੍ਹਾਂ ਕਿਹਾ ਕਿ ਜੇਕਰ ਐਨਾ ਹੀ ਵਿਰੋਧ ਹੈ ਤਾ ਬੀਬਾ ਹਰਸਿਮਰਤ ਕੌਰ ਬਾਦਲ ਵਜਾਰਤ ‘ਚੋਂ ਅਸਤੀਫ਼ਾ ਦੇ ਕੇ ਇਨ੍ਹਾਂ ਬਿਲਾਂ ਦਾ ਵਿਰੋਧ ਕਰਨ। ਚੀਮਾ ਨੇ ਕਿਹਾ ਕਿ ਅਕਾਲੀ ਦਲ ਪੂਰੀ ਤਰ੍ਹਾਂ ਖਤਮ ਹੋ ਰਿਹਾ ਹੈ, ਜਿਸ ਕਾਰਨ ਭਾਜਪਾ ਇਨ੍ਹਾਂ ਤੋਂ ਖਹਿੜਾ ਛੁਡਵਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਦੋਵੇਂ ਪਾਰਟੀਆਂ ਦਾ ਗੱਠਜੋੜ ਟੁੱਟ ਜਾਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।