ਸਰਕਾਰ ਖਿਲਾਫ਼ ਕਿਸਾਨਾਂ ਦੇ ਤਿੰਨ ਰੋਜ਼ਾ ਮੋਰਚੇ ‘ਚ ਪੁੱਜੇ ਵੱਡੀ ਗਿਣਤੀ ਬਜ਼ੁਰਗ
ਬਠਿੰਡਾ, (ਸੁਖਜੀਤ ਮਾਨ) ਠੰਢ ਦੇ ਮੌਸਮ ‘ਚ ਜਿਹੜੇ ਬਜ਼ੁਰਗਾਂ ਦੀ ਉਮਰ ਮੰਜੇ ਕੋਲ ਹੀ ਬੱਠਲਾਂ ‘ਚ ਅੱਗ ਪਾ ਕੇ ਸੇਕਣ ਦੀ ਹੈ ਉਹ ਸੜਕਾਂ ‘ਤੇ ਧਰਨੇ (dharna) ਲਾਉਣ ਲਈ ਮਜਬੂਰ ਨੇ ਮਹਿੰਗਾਈ ਤੇ ਕਰਜ਼ੇ ਦੇ ਝੰਬੇ ਇਹਨਾਂ ਬਜ਼ੁਰਗਾਂ ਕੋਲ ਸੰਘਰਸ਼ਾਂ ਤੋਂ ਬਿਨ੍ਹਾਂ ਕੋਈ ਰਾਹ ਵੀ ਨਹੀਂ ਬਚਿਆ ਹੁਕਮਰਾਨ ਜਿਸ ਵੇਲੇ ਰਾਤਾਂ ਨੂੰ ਹੀਟਰ ਲਗਾ ਕੇ ਅਰਾਮ ਕਰ ਰਹੇ ਹੋਣਗੇ ਉਸ ਵੇਲੇ ਪੰਜਾਬ ਦੇ ਸੈਂਕੜੇ ਬਜ਼ੁਰਗ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ‘ਚ ਸਰਕਾਰ ਖਿਲਾਫ ਸ਼ੁਰੂ ਹੋਏ ਤਿੰਨ ਰੋਜ਼ਾ ਮੋਰਚੇ ਵਿੱਚ ਡਟੇ ਹੋਣਗੇ ਇਸ ਕਿਸਾਨ ਮੋਰਚੇ ਵਿੱਚ 60 ਤੋਂ 70 ਸਾਲ ਦੀ ਉਮਰ ਵਾਲੇ ਬਜ਼ੁਰਗ ਵੀ ਸ਼ਾਮਿਲ ਹਨ ਇਹਨਾਂ ਬਜ਼ੁਰਗਾਂ ਦਾ ਕਹਿਣਾ ਕਿ ਉਹਨਾਂ ਦੀ ਆਪਣੀ ਤਾਂ ਬਹੁਤੀ ਲੰਘ ਗਈ ਪੁੱਤ ਪੋਤੇ ਸਰਕਾਰਾਂ ਦੀਆਂ ਮਾਰਾਂ ਤੋਂ ਬਚ ਜਾਣ ਇਸੇ ਲਈ ਸੜਕਾਂ ਤੇ ਉੱਤਰੇ ਹਾਂ
ਪਿੰਡ ਰਾਮਣਵਾਸ ਦੇ ਗੁਰਚਰਨ ਸਿੰਘ ਨੇ ਆਖਿਆ ਕਿ ਸਰਕਾਰ ਕਹਿੰਦੀ ਪਰਾਲੀ ਨੂੰ ਅੱਗ ਨਾ ਲਾਓ ਪਰ ਜਿੰਨ੍ਹਾਂ ਨੇ ਅੱਗ ਨਹੀਂ ਲਾਈ ਤੇ ਕਣਕ ਸਿੱਧੀ ਬੀਜਤੀ ਉਨ੍ਹਾਂ ਨੂੰ ਤਿੰਨ-ਤਿੰਨ ਵਾਰ ਬੀਜਣੀ ਪਈ ਹੈ ਥਾਣਿਆਂ-ਕਚਿਹਰੀਆਂ ‘ਚ ਰਿਸ਼ਵਤ ਤੋਂ ਬਿਨ੍ਹਾਂ ਕੋਈ ਕੰਮ ਨਹੀਂ ਹੁੰਦਾ ਠੰਢ ਦੇ ਮੌਸਮ ਦੀ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਮੁਸ਼ਕਿਲਾਂ ਸਾਹਮਣੇ ਠੰਢ ਕੋਈ ਵੱਡੀ ਗੱਲ ਨਹੀਂ ਪਿੰਡ ਮਲੂਕਾ ਦੇ ਕਰਨੈਲ ਸਿੰਘ (78) ਨੇ ਆਖਿਆ ਕਿ ਛੋਟੇ ਕਿਸਾਨਾਂ ਕੋਲ ਪਰਾਲੀ ਨੂੰ ਅੱਗ ਲਾਉਣ ਤੋਂ ਬਿਨ੍ਹਾਂ ਕੋਈ ਹੱਲ ਨਹੀਂ ਜੇ ਸਰਕਾਰ ਨੇ ਇਹ ਅੱਗ ਰੋਕਣੀ ਹੈ ਤਾਂ ਸੁਸਾਇਟੀਆਂ ‘ਚ ਖੇਤੀ ਸੰਦ ਭੇਜੇ ਮਲੂਕਾ ਪਿੰਡ ਦੇ ਹੀ ਗੁਰਚਰਨ ਸਿੰਘ (70) ਨੇ ਆਖਿਆ ਕਿ ਸਰਕਾਰਾਂ ਦੀਆਂ ਨੀਤੀਆਂ ਹੀ ਕਿਸਾਨਾਂ ਨੂੰ ਮਾਰਨ ਦੀਆਂ ਨੇ ਉਨ੍ਹਾਂ ਆਖਿਆ ਕਿ ਸਰਕਾਰ ਕਹਿੰਦੀ ਹੈ
ਪਰਾਲੀ ਨੂੰ ਅੱਗ ਲਾਉਣ ਨਾਲ ਹਵਾ ਪ੍ਰਦੂਸ਼ਿਤ ਹੁੰਦੀ ਹੈ ਪਰ ਜਿਸ ਪਰਾਲੀ ਨੂੰ ਅਸੀਂ ਅੱਗ ਲਾਉਂਦੇ ਹਾਂ ਸਭ ਤੋਂ ਪਹਿਲਾਂ ਉੱਥੇ ਅਸੀਂ ਹੀ ਖੜ੍ਹਦੇ ਹਾਂ ਇਹ ਸਾਡੀ ਵੀ ਮਜ਼ਬੂਰੀ ਹੈ ਪਿੰਡ ਜੈਦ ਦੇ ਤੇਜਾ ਸਿੰਘ ਨੇ ਆਖਿਆ ਕਿ ਸਰਕਾਰਾਂ ਤੋਂ ਅੱਕੇ ਹੋਏ ਸੜਕਾਂ ‘ਤੇ ਆਏ ਹਾਂ ਨਹੀਂ ਸੜਕਾਂ ‘ਤੇ ਕੌਣ ਬੈਠਦਾ ਹੈ
ਠੰਢ ‘ਚ ਸੜਕਾਂ ‘ਤੇ ਆਉਣ ਨੂੰ ਕਿਸ ਦਾ ਜੀਅ ਕਰਦਾ
ਪਿੰਡ ਕੋਠਾ ਗੁਰੂ ਦੀ ਮਾਲਣ ਕੌਰ (60) ਵੀ ਇਸ ਮੋਰਚੇ ‘ਚ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦੀ ਹੈ ਇਸ ਬਜ਼ੁਰਗ ਮਹਿਲਾ ਨੇ ਆਖਿਆ ਕਿ ਠੰਢ ‘ਚ ਸੜਕਾਂ ‘ਤੇ ਆਉਣ ਨੂੰ ਕਿਸ ਦਾ ਜੀਅ ਕਰਦਾ ਪਰ ਸਰਕਾਰਾਂ ਨੇ ਲੋੜ ਪਵਾ ਦਿੱਤੀ ਨਹੀਂ ਉਮਰ ਤਾਂ ਠੰਢ ‘ਚ ਮੰਜੇ ਕੋਲ ਬੱਠਲ ‘ਚ ਅੱਗ ਪਾ ਕੇ ਸੇਕਣ ਦੀ ਹੈ ਪਰ ਕੋਈ ਜੋਰ ਨਹੀਂ ਚਲਦਾ ਪਿੰਡ ਬੇਗਾ ਦੀਆਂ ਦੋ ਸੁਰਜੀਤ ਕੌਰ ਨਾਂਅ ਦੀਆਂ ਬਜ਼ੁਰਗ ਮਹਿਲਾਵਾਂ ਜੋ 65 ਤੇ 70 ਸਾਲ ਦੀ ਉਮਰ ਦੀਆਂ ਹਨ ਉਹ ਹਰ ਕਿਸਾਨ ਮੋਰਚੇ ‘ਚ ਇਕੱਠੀਆਂ ਜਾਂਦੀਆਂ ਹਨ
ਇਨ੍ਹਾਂ ‘ਚੋਂ ਇੱਕ ਮਹਿਲਾ ਦਾ ਪੁੱਤ ਕਰਜ਼ੇ ਨੇ ਨਿਗਲ ਲਿਆ ਭਿੱਜੀਆਂ ਅੱਖਾਂ ਨਾਲ ਉਸ ਨੇ ਦੱਸਿਆ ਕਿ ਉਸਨੂੰ ਲੱਗਦਾ ਸੀ ਕਿ ਕਦੇ ਬੁਢਾਪਾ ਨਹੀਂ ਆਵੇਗਾ ਪਰ ਪੁੱਤ ਦੇ ਵਿਛੋੜੇ ਨੇ ਸਰੀਰ ਝੰਜੋੜ ਦਿੱਤਾ ਇਨ੍ਹਾਂ ਬਜ਼ੁਰਗਾਂ ਨੂੰ ਹੁਣ ਪੁੱਤ-ਪੋਤਿਆਂ ਦਾ ਫਿਕਰ ਸਤਾਉਂਦਾ ਹੈ ਪੋਤਿਆਂ ਨੂੰ ਨੌਕਰੀਆਂ ਮਿਲਦੀਆਂ ਨਹੀਂ ਖੇਤੀ ‘ਚੋਂ ਕੁੱਝ ਬਚਦਾ ਨਹੀਂ ਬਜ਼ੁਰਗ ਇਸੇ ਗੱਲੋਂ ਡਰਦੇ ਨੇ ਕਿ ਜੇ ਸਰਕਾਰਾਂ ਦਾ ਇਹੋ ਰਵੱਈਆ ਰਿਹਾ ਤਾਂ ਕਿਧਰੇ ਉਨ੍ਹਾਂ ਦੇ ਮੁੰਡੇ ਖੁਦਕੁਸ਼ੀਆਂ ਦੇ ਰਾਹ ਨਾ ਪੈ ਜਾਣ
ਬਜ਼ੁਰਗ ਚਾਹੁੰਦੇ ਨੇ ਖੇਤੀ ਲਾਹੇਵੰਦ ਧੰਦਾ ਬਣੇ : ਮਾਨ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਹੈ ਕਿ ਹਰ ਮਹਿਕਮੇ ਵਿੱਚੋਂ ਮੁਲਾਜਮ ਸੇਵਾ ਮੁਕਤ ਹੁੰਦੇ ਨੇ ਤੇ ਸ਼ਹਿਰੀ ਖੇਤਰ ਦੇ ਬਜ਼ੁਰਗਾਂ ਨੂੰ ਸੀਨੀਅਰ ਸਿਟੀਜਨ ਕਹਿਕੇ ਅਨੇਕਾਂ ਲਾਭ ਦਿੱਤੇ ਜਾਂਦੇ ਹਨ ਪਰ ਖੇਤੀ ਧੰਦੇ ਵਿੱਚ ਲੱਗੇ ਕਿਸਾਨਾਂ ਦੀ ਨਾ ਤਾਂ ਕੋਈ ਸੇਵਾਮੁਕਤੀ ਹੈ ਤੇ ਨਾ ਹੀ ਕੋਈ ਹੋਰ ਲਾਭ ਕਿਸਾਨ ਆਗੂ ਨੇ ਆਖਿਆ ਕਿ ਅੱਜ ਦੇ ਧਰਨੇ ਵਿੱਚ ਪੁੱਜੇ ਬਜ਼ੁਰਗ ਇਹੋ ਚਾਹੁੰਦੇ ਨੇ ਕਿ ਜੇ ਸਰਕਾਰ ਖੇਤੀ ਨੂੰ ਲਾਹੇਵੰਦ ਧੰਦਾ ਬਣਾ ਦੇਵੇ ਤਾਂ ਉਹਨਾਂ ਦੇ ਪੁੱਤ ਪੋਤੇ ਵੀ ਖੁਦਕਸ਼ੀਆਂ ਦੇ ਰਾਹ ਪੈਣ ਦੀ ਥਾਂ ਚੰਗਾ ਗੁਜਰ ਬਸਰ ਕਰ ਲੈਣ
- ਉਹ ਸੜਕਾਂ ‘ਤੇ ਧਰਨੇ (dharna) ਲਾਉਣ ਲਈ ਮਜਬੂਰ ਨੇ
- ਹੁਕਮਰਾਨ ਜਿਸ ਵੇਲੇ ਰਾਤਾਂ ਨੂੰ ਹੀਟਰ ਲਗਾ ਕੇ ਅਰਾਮ ਕਰ ਰਹੇ ਹੋਣਗੇ
- ਇਸ ਕਿਸਾਨ ਮੋਰਚੇ ਵਿੱਚ 60 ਤੋਂ 70 ਸਾਲ ਦੀ ਉਮਰ ਵਾਲੇ ਬਜ਼ੁਰਗ ਵੀ ਸ਼ਾਮਿਲ ਹਨ
- ਥਾਣਿਆਂ-ਕਚਿਹਰੀਆਂ ‘ਚ ਰਿਸ਼ਵਤ ਤੋਂ ਬਿਨ੍ਹਾਂ ਕੋਈ ਕੰਮ ਨਹੀਂ ਹੁੰਦਾ
- ਮੁਸ਼ਕਿਲਾਂ ਸਾਹਮਣੇ ਠੰਢ ਕੋਈ ਵੱਡੀ ਗੱਲ ਨਹੀਂ
- ਕਿਸਾਨਾਂ ਕੋਲ ਪਰਾਲੀ ਨੂੰ ਅੱਗ ਲਾਉਣ ਤੋਂ ਬਿਨ੍ਹਾਂ ਕੋਈ ਹੱਲ ਨਹੀਂ
- ਜੇ ਸਰਕਾਰ ਨੇ ਇਹ ਅੱਗ ਰੋਕਣੀ ਹੈ ਤਾਂ ਸੁਸਾਇਟੀਆਂ ‘ਚ ਖੇਤੀ ਸੰਦ ਭੇਜੇ
- ਸਰਕਾਰਾਂ ਦੀਆਂ ਨੀਤੀਆਂ ਹੀ ਕਿਸਾਨਾਂ ਨੂੰ ਮਾਰਨ ਦੀਆਂ ਨੇ
- ਠੰਢ ‘ਚ ਸੜਕਾਂ ‘ਤੇ ਆਉਣ ਨੂੰ ਕਿਸ ਦਾ ਜੀਅ ਕਰਦਾ
- ਹਰ ਕਿਸਾਨ ਮੋਰਚੇ ‘ਚ ਇਕੱਠੀਆਂ ਜਾਂਦੀਆਂ ਹਨ
- ਇੱਕ ਮਹਿਲਾ ਦਾ ਪੁੱਤ ਕਰਜ਼ੇ ਨੇ ਨਿਗਲ ਲਿਆ
- ਭਿੱਜੀਆਂ ਅੱਖਾਂ ਨਾਲ ਉਸ ਨੇ ਦੱਸਿਆ ਲੱਗਦਾ ਸੀ ਕਿ ਕਦੇ ਬੁਢਾਪਾ ਨਹੀਂ ਆਵੇਗਾ
- ਪੁੱਤ ਦੇ ਵਿਛੋੜੇ ਨੇ ਸਰੀਰ ਝੰਜੋੜ ਦਿੱਤਾ
- ਇਨ੍ਹਾਂ ਬਜ਼ੁਰਗਾਂ ਨੂੰ ਹੁਣ ਪੁੱਤ-ਪੋਤਿਆਂ ਦਾ ਫਿਕਰ ਸਤਾਉਂਦਾ ਹੈ
- ਪੋਤਿਆਂ ਨੂੰ ਨੌਕਰੀਆਂ ਮਿਲਦੀਆਂ ਨਹੀਂ ਖੇਤੀ ‘ਚੋਂ ਕੁੱਝ ਬਚਦਾ ਨਹੀਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।