-ਪ੍ਰਧਾਨ ਮੰਤਰੀ ਨੇ ‘ਪ੍ਰੀਖਿਆ ‘ਤੇ ਚਰਚਾ 2020’ ਦੌਰਾਨ ਕੀਤਾ ਸੰਬੋਧਨ
-ਦਸਵੀਂ ਤੇ ਬਾਰ੍ਹਵੀਂ ਜਾਮਤ ਦੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨਾਲ ਕੀਤੀ ਗੱਲਬਾਤ
ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ Modi ਨੇ ਸੋਮਵਾਰ ਨੂੰ ਦੇਸ਼ ਭਰ ਦੇ ਦਸਵੀਂ ਤੇ ਬਾਰ੍ਹਵੀਂ ਕਲਾਸਾਂ ਦੇ ਵਿਦਿਆਰਥੀਆਂ ਨੂੰ ਅਕੈਡਮਿਕ ਸਮਾਜਿਕ ਖ਼ੇਤਰ ‘ਚ ਸੰਤੁਲਨ ਸਥਾਪਿਤ ਕਰਨ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਸਿਰਫ਼ ਪ੍ਰੀਖਿਆ ‘ਚ ਚੰਗੇ ਅੰਕ ਲੈਣਾ ਹੀ ਜ਼ਿੰਦਗੀ ਦਾ ਪੈਮਾਨਾ ਨਹੀਂ ਮੰਨਿਆ ਜਾਣਾ ਚਾਹੀਦਾ। ਸ੍ਰੀ ਮੋਦੀ ਨੇ ਇੱਥੇ ਤਾਲਕਟੋਰਾ ਸਟੇਡੀਅਮ ‘ਚ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨਾਲ ‘ਪ੍ਰੀਖਿਆ ‘ਤੇ ਚਰਚਾ 2020’ ਦੇ ਤੀਜੇ ਸੰਸਕਰਣ ਦੌਰਾਨ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ‘ਚ ਇਹ ਗੱਲ ਕਹੀ ਕਿ ਸਿਰਫ਼ ਚੰਗੇ ਅੰਕਾਂ ਨੂੰ ਜ਼ਿੰਦਗੀ ਕ’ਚ ਸਫ਼ਲਤਾ ਦਾ ਪੈਮਾਨਾ ਨਹੀਂ ਮੰਨਣਾ ਚਾਹੀਦਾ ਅਤੇ ਜ਼ਿੰਦਗੀ ‘ਚ ਅੱਗੇ ਵਧਣ ਦੇ ਕਈ ਮੌਕੇ ਹਨ। Modi
ਉਨ੍ਹਾਂ ਕਿਹਾ ਕਿ ਕੋਈ ਵੀ ਪ੍ਰੀਖਿਆ ਜ਼ਿੰਦਗੀ ਨਹੀਂ ਹੁੰਦੀ ਹੈ ਅਤੇ ਇਹ ਸਿਰਫ਼ ਇੱਕ ਪੜਾਅ ਹੈ, ਇਹੀ ਸਭ ਕੁਝ ਨਹੀਂ ਹੈ, ਜੇਕਰ ਕਿਸੇ ਬੱਚੇ ਦੇ ਚੰਗੇ ਅੰਕ ਨਹੀਂ ਆਉਂਦੇ ਤਾਂ ਇਹ ਨਾ ਸਮਝੋ ਕਿ ਦੁਨੀਆਂ ਹੀ ਲੁੱਟ ਗਈ। ਤੁਸੀਂ ਜ਼ਿੰਦਗੀ ਦੇ ਹਰ ਖ਼ੇਤਰ ‘ਚ ਜਾ ਸਕਦੇ ਹੋ। ਹੁਣ ਦੁਨੀਆਂ ਪੂਰੀ ਤਰ੍ਹਾਂ ਬਦਲ ਗਈ ਹੈ ਅਤੇ ਹਰ ਖ਼ੇਤਰ ‘ਚ ਯਤਨ ਕੀਤੇ ਜਾ ਸਕਦੇ ਹਨ। ਸ੍ਰੀ ਮੋਦੀ ਨੇ ਬੱਚਿਆਂ ਨੂੰ ਜ਼ਿੰਦਗੀ ‘ਚ ਹਾਰ ਨਾ ਮੰਨਣ ਦਾ ਮੰਤਰ ਦਿੰਦੇ ਹੋਏ ਕਿਹਾ ਕਿ ਸਾਨੂੰ ਕਦੇ ਨਿਰਾਸ਼ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਡੇ ਮਨ ‘ਚ ਜੋ ਵੀ ਨਾਕਾਰਾਤਮਕ ਗੱਲਾਂ ਆਉਂਦੀਆਂ ਹਨ ਉਹ ਜ਼ਿਆਦਾਤਰ ਬਾਹਰੀ ਕਾਰਕਾਂ ਨਾਲ ਜੁੜੀਆਂ ਹੁੰਦੀਆਂ ਹਨ।
ਪ੍ਰਧਾਨ ਮੰਤਰੀ ਨੇ ਦਿੱਤਾ ਸੰਦੇਸ਼
- ਬਾਹਰੀ ਹਾਲਾਤ ਹੀ ਬੱਚਿਆਂ ਦਾ ਮੂੜ ਵਿਗਾੜਣ ਦਾ ਸਭ ਤੋਂ ਵੱਡਾ ਕਾਰਕ ਹੈ।
- ਕਿਉਂਕਿ ਜਦੋਂ ਅਸੀਂ ਕਿਸੇ ਦੇ ਨਾਲ ਆਪਣੀਆਂ ਲੋੜਾਂ ਨੂੰ ਜ਼ਿਆਦਾ ਜੋੜ ਲੈਂਦੇ ਹਾਂ।
- ਅਤੇ ਉਹ ਪੂਰੀਆਂ ਨਹੀਂ ਹੁੰਦੀਆਂ ਤਾਂ ਮੂੜ ਸਭਾਵਿਕ ਰੂਪ ‘ਚ ਵਿਗੜੇਗਾ ਹੀ।
- ਇਸ ਸਥਿਤੀ ‘ਚੋਂ ਬਹਰ ਨਿੱਕਲ ਕੇ ਹੀ ਇਸ ‘ਤੇ ਜਿੱਤ ਹਾਸਲ ਕੀਤੀ ਜਾ ਸਕਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।