save water | ਪਾਣੀ ਸੰਭਾਲ ਲਈ ਜ਼ਰੂਰੀ ਕਦਮ
save water | ਪੰਜਾਬ ਸਰਕਾਰ ਨੇ ਪਾਣੀ ਦੀ ਬੱਚਤ ਤੇ ਜਲ ਸਰੋਤਾਂ ਨੂੰ ਸੰਭਾਲਣ ਲਈ ਵਿਧਾਨ ਸਭਾ ‘ਚ ਇੱਕ ਬਿੱਲ ਪਾਸ ਕਰ ਦਿੱਤਾ ਹੈ ਇਸ ਸਬੰਧੀ ਸਰਕਾਰ ਨੇ ਸਾਰੀਆਂ ਪਾਰਟੀਆਂ ਦੀ ਮੀਟਿੰਗ ਵੀ ਬੁਲਾ ਲਈ ਹੈ ਇਹ ਕਦਮ ਬਹੁਤ ਪਹਿਲਾਂ ਚੁੱਕਿਆ ਜਾਣਾ ਚਾਹੀਦਾ ਸੀ ਕਿਉਂਕਿ ਸੂਬੇ ‘ਚ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਹੇਠਾਂ ਜਾ ਚੁੱਕਾ ਹੈ ਦੂਜੇ ਪਾਸੇ ਸੂਬੇ ਦੇ ਦਰਿਆ ਬੇਹੱਦ ਦੂਸ਼ਿਤ ਹੋ ਚੁੱਕੇ ਹਨ ਸਤਲੁਜ ਨੂੰ ਤਾਂ ਲੋਕ ਸੀਵਰੇਜ਼ ਦਾ ਨਾਂਅ ਦੇ ਰਹੇ ਹਨ ਫਿਰ ਵੀ ਸਰਕਾਰ ਭਾਵੇਂ ਦੇਰੀ ਨਾਲ ਜਾਗੀ ਇਹ ਫੈਸਲਾ ਦਰੁਸਤ ਹੈ ਤੇ ਦੂਜੇ ਸੂਬਿਆਂ ਲਈ ਵੀ ਚੰਗਾ ਸੰਦੇਸ਼ ਜਾਵੇਗਾ ਸਰਕਾਰ ਵੱਲੋਂ ਪਾਣੀ ਦੀ ਵਰਤੋਂ ਸਬੰਧੀ ਸਖ਼ਤ ਨਿਯਮ ਬਣਾਉਣ ਦੀ ਸੰਭਾਵਨਾ ਹੈ ਘਰੇਲੂ ਵਰਤੋਂ ਵਾਲੇ ਪਾਣੀ ਦੇ ਰੇਟਾਂ ‘ਤੇ ਵਿਚਾਰ ਹੋਵੇਗੀ ਲੱਗਦਾ ਹੈ
ਸਰਕਾਰ ਇਹ ਮੰਨ ਕੇ ਚੱਲ ਰਹੀ ਹੈ ਕਿ ਮੁਫ਼ਤ ਜਾਂ ਸਸਤੇ ਰੇਟਾਂ ‘ਤੇ ਮਿਲਦੀ ਵਸਤੂ ਦੀ ਕੋਈ ਕਦਰ ਨਹੀਂ ਹੁੰਦੀ ਹੈ ਬਿਨਾ ਸ਼ੱਕ ਪਾਣੀ ਅਨਮੋਲ ਹੈ ਤੇ ਸਾਰਾ ਸੰਸਾਰ ਹੀ ਪਾਣੀ ਦੇ ਸੀਮਿਤ ਭੰਡਾਰ ਬਾਰੇ ਫਿਕਰਮੰਦ ਹੈ ਪਾਣੀ ਦੀ ਕਦਰ ਕਰਨ ਵਾਲਾ ਢਾਂਚਾ ਤਾਂ ਬਣਨਾ ਹੀ ਚਾਹੀਦਾ ਹੈ ਇਸ ਲਈ ਪਾਣੀ ਸਬੰਧੀ ਟੈਰਿਫ਼ ਵੀ ਸਰਕਾਰ ਲਈ ਮੁੱਖ ਬਿੰਦੂ ਹੋਣਗੇ ਦਰਅਸਲ ਪਾਣੀ ਦੀ ਘਾਟ ਦੀ ਸਮੱਸਿਆ ਸਿਰਫ਼ ਪੰਜਾਬ ਲਈ ਨਹੀਂ ਸਗੋਂ ਪੂਰੇ ਦੇਸ਼ ਲਈ ਇੱਕ ਵੱਡੀ ਸਮੱਸਿਆ ਹੈ ਜਿਸ ਵੱਲ ਜ਼ਿਆਦਾ ਗੌਰ ਨਹੀਂ ਕੀਤੀ ਜਾ ਰਹੀ ਵਧ ਰਹੀ ਆਬਾਦੀ ਤੇ ਵਿਕਾਸ ਕਾਰਜਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਪਾਣੀ ਦੀ ਖਪਤ ‘ਚ ਭਾਰੀ ਵਾਧਾ ਹੋ ਰਿਹਾ ਹੈ, ਪਰ ਸਿਆਸੀ ਤੇ ਹੋਰ ਕਾਰਨਾਂ ਕਰਕੇ ਇਸ ਭਿਆਨਕ ਸਮੱਸਿਆ ਤੋਂ ਸਰਕਾਰਾਂ ਤੇ ਲੋਕਾਂ ਨੇ ਮੁੱਖ ਮੋੜੀ ਰੱਖਿਆ ਹੈ
ਮਹਾਂਰਾਸ਼ਟਰ ਦੇ ਲਾਤੂਰ ਤੇ ਉੱਤਰ ਪ੍ਰਦੇਸ਼ ਦੇ ਬੁੰਦੇਲਖੰਡ ਵਰਗੇ ਖੇਤਰ ਪਾਣੀ ਦੀ ਸਮੱਸਿਆ ਦੀ ਭਿਆਨਕਤਾ ਦਾ ਸਾਹਮਣਾ ਕਰ ਚੁੱਕੇ ਹਨ
ਇਹ ਲਾਪਰਵਾਹੀ ਲੰਮੇ ਸਮੇਂ ਤੱਕ ਨਹੀਂ ਚੱਲ ਸਕਦੀ, ਆਖ਼ਰ ਨੂੰ ਹੱਲ ਤਾਂ ਕੱਢਣਾ ਹੀ ਪੈਣਾ ਹੈ ਮਹਾਂਰਾਸ਼ਟਰ ਦੇ ਲਾਤੂਰ ਤੇ ਉੱਤਰ ਪ੍ਰਦੇਸ਼ ਦੇ ਬੁੰਦੇਲਖੰਡ ਵਰਗੇ ਖੇਤਰ ਪਾਣੀ ਦੀ ਸਮੱਸਿਆ ਦੀ ਭਿਆਨਕਤਾ ਦਾ ਸਾਹਮਣਾ ਕਰ ਚੁੱਕੇ ਹਨ ਪੰਜਾਬ, ਹਰਿਆਣਾ, ਰਾਜਸਥਾਨ, ਕਰਨਾਟਕ, ਤਾਮਿਲਨਾਡੂ ਤੇ ਕੇਰਲ ਪਾਣੀ ਦੀ ਕਾਨੂੰਨੀ ਲੜਾਈ ਵੀ ਲੜ ਰਹੇ ਹਨ ਪਾਣੀ ਦੀ ਮੰਗ ਤਾਂ ਹਰ ਕੋਈ ਕਰਦਾ ਹੈ ਪਰ ਬੱਚਤ ਤੇ ਸੰਭਾਲ ਲਈ ਇਜ਼ਰਾਈਲ ਵਰਗੀ ਹਿੰਮਤ ਸਰਕਾਰਾਂ ਨੇ ਨਹੀਂ ਕੀਤੀ ਇਸ ਮਾਮਲੇ ‘ਚ ਛੱਤੀਸਗੜ੍ਹ, ਮੱਧ ਪ੍ਰਦੇਸ਼ ਤੇ ਝਾਰਖੰਡ ਦੇ ਕੁਝ ਹਿੰਮਤੀ ਵਿਅਕਤੀਆਂ ਦੀ ਨਿੱਜੀ ਮਿਹਨਤ ਤੇ ਜਨੂੰਨ ਕਾਬਲੇ ਤਾਰੀਫ਼ ਤੇ ਪ੍ਰੇਰਨਾਦਾਇਕ ਹੈ ਜਦੋਂ ਇੱਕ ਹੀ ਵਿਅਕਤੀ ਪੂਰੇ ਪਿੰਡ ਤੇ ਇਲਾਕੇ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਪਾਣੀ ਦੇ ਤਲਾਅ ਪੁੱਟ ਦਿੱਤੇ ਸੂਬਾ ਸਰਕਾਰਾਂ ਸਿਆਸੀ ਤਿਕੜਮਬਾਜੀਆਂ, ਬਿਆਨਬਾਜ਼ੀਆਂ ‘ਚ ਜਿੰਨਾ ਸਮਾਂ ਤੇ ਊਰਜਾ ਲਾਉਂਦੀਆਂ ਹਨ ਉਸ ਦਾ ਜੇਕਰ ਤੀਜਾ ਹਿੱਸਾ ਵੀ ਜਨਤਕ ਮਸਲਿਆਂ ਵੱਲ ਲਾਉਣ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ