ਚਲੋ ਆਪਣੇ ਬੱਚਿਆਂ ਲਈ ਪੋਲੀਓ ਬੂਥ ਵੱਲ ਕਦਮ ਪੁੱਟੀਏ
ਪੋਲੀਓ ਇੱਕ ਅਜਿਹਾ ਘਾਤਕ ਰੋਗ ਹੈ ਜੋ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫੈਲਦਾ ਹੈ ਕਿਸੇ ਵੀ ਬੱਚੇ ਦੇ ਚੰਗੇ-ਭਲੇ ਜੀਵਨ ‘ਤੇ ਸਵਾਲੀਆ ਨਿਸ਼ਾਨ ਲਾ ਸਕਦਾ ਹੈ ਇਸ ਲਈ ਇਸ ਰੋਗ ਤੋਂ ਬਚਾਅ ਲਈ ਮਾਪਿਆਂ ਨੂੰ ਸਾਵਧਾਨੀ ਤੇ ਜਾਣਕਾਰੀ ਦਾ ਹੋਣਾ ਬਹੁਤ ਜਰੂਰੀ ਹੈ ਪੋਲੀਓ ਦਾ ਇਹ ਘਾਤਕ ਰੋਗ 20ਵੀਂ ਸਦੀ ਵਿੱਚ ਅਨੇਕਾਂ ਬੱਚਿਆਂ ਦੀਆਂ ਜ਼ਿੰਦਗੀਆਂ ਹਰ ਸਾਲ ਨਰਕ ਬਣਾ ਦਿਆ ਕਰਦਾ ਸੀ ਇਹ ਬਹੁਤ ਤੇਜੀ ਨਾਲ ਯੂਰਪ ਤੇ ਅਮਰੀਕਾ ਵਿੱਚ ਫੈਲ ਗਿਆ ਤੇ ਮੈਡੀਕਲ ਵਿਗਿਆਨ ਇਸ ਬਿਮਾਰੀ ‘ਤੇ ਕਾਬੂ ਪਾਉਣ ਲਈ ਭਾਵੇਂ ਯਤਨਸ਼ੀਲ ਸੀ
ਪਰ ਖੋਜ ਕਾਰਜ ਕਾਰਗਰ ਨਹੀਂ ਹੋ ਰਹੇ ਸਨ ਇਸ ਬਿਮਾਰੀ ਨੂੰ ਨੱਥ ਪਾਉਣ ਲਈ ਅਮਰੀਕੀ ਵਿਗਿਆਨੀ ਜੋਨਸ ਸਾਲਕ ਨੇ ਲੰਮੇ ਸਮੇਂ ਦੀ ਸਖ਼ਤ ਮਿਹਨਤ ਉਪਰੰਤ ਮ੍ਰਿਤ ਪੋਲੀਓ ਵਾਇਰਸ ਤੋਂ ਪੋਲੀਓ ਦੀ ਰੋਕਥਾਮ ਲਈ ਵੈਕਸੀਨ ਤਿਆਰ ਕਰ ਦਿੱਤੀ, ਜਿਸ ਨੂੰ 1955 ਵਿੱਚ ਸਰਕਾਰੀ ਤੌਰ ‘ਤੇ ਸੁਰੱਖਿਅਤ ਐਲਾਨ ਕਰ ਦਿੱਤਾ ਗਿਆ ਸਾਲਕ ਨੇ 2 ਜੁਲਾਈ, 1952 ਨੂੰ ਪਹਿਲੀ ਵਾਰ 43 ਬੱਚਿਆਂ ਨੂੰ ਮ੍ਰਿਤ ਪੋਲੀਓ ਵੈਕਸੀਨ ਦੇ ਟੀਕੇ ਲਾਏ 1961 ਵਿੱਚ ਇਕ ਹੋਰ ਵਿਗਿਆਨੀ ‘ਅਲਬਰਟ ਬਰੂਸ ਸਾਬਿਨ’ ਦੁਆਰਾ ਖੋਜੀ ਗਈ ਜੀਵਤ ਪੋਲੀਓ ਵਾਇਰਸ ਦੀ ਵੈਕਸੀਨ ਦੀ ਵਰਤੋਂ ਵੀ ਵਿਸ਼ਵ ਭਰ ਵਿੱਚ ਸ਼ੁਰੂ ਹੋ ਗਈ ਇਹ ਵੈਕਸੀਨ ਤਰਲ ਰੂਪ ਵਿੱਚ ਸਿੱਧੀ ਮੂੰਹ ਦੁਆਰਾ ਦਿੱਤੀ ਜਾਂਦੀ ਸੀ
ਕੇਵਲ ਤਿੰਨ ਦੇਸ਼ ਹੀ ਪੋਲੀਓ ਦੇ ਖਤਰੇ ਹੇਠ ਰਹਿ ਗਏ
ਇਸ ਤਰ੍ਹਾਂ ਸੰਸਾਰ ਭਰ ਨੂੰ ਪੋਲੀਓ ਵਰਗੇ ਮਹਾਂਮਾਰੂ ਰੋਗ ਤੋਂ ਮੁਕਤ ਕਰਨ ਲਈ ਮੁਹਿੰਮ ਦਾ ਮੁੱਢ ਬੱਝਾ ਅਤੇ ਇਸੇ ਦਵਾਈ ਕਾਰਨ ਅੱਜ ਵਿਸ਼ਵ ਭਰ ਵਿੱਚ ਕੇਵਲ ਤਿੰਨ ਦੇਸ਼ ਹੀ ਪੋਲੀਓ ਦੇ ਖਤਰੇ ਹੇਠ ਰਹਿ ਗਏ ਹਨ, ਜਦੋਂ ਕਿ ਭਾਰਤ ਸਮੇਤ ਬਾਕੀ ਸੰਸਾਰ ਅੱਜ ਪੋਲੀਓ ਰੋਗ ਤੋਂ ਮੁਕਤ ਹੋ ਚੁੱਕਾ ਹੈ ਪੋਲੀਓ ਰੋਗ ਦਾ ਪ੍ਰਭਾਵ: ਪੋਲੀਓ ਬਿਮਾਰੀ ਦੀ ਮਾਰ ਜਦੋਂ ਕਿਸੇ ਵੀ ਬੱਚੇ ‘ਤੇ ਪੈਂਦੀ ਹੈ ਤਾਂ ਅਜਿਹੇ ਵਿੱਚ ਸਰੀਰ ਦਾ ਕੋਈ ਵੀ ਹਿੱਸਾ ਖਾਸਕਰ ਲੱਤਾਂ ਜਾਂ ਬਾਹਾਂ ਕੰਮ ਕਰਨਾ ਛੱਡ ਦਿੰਦੀਆਂ ਹਨ ਜਾਂ ਬਹੁਤ ਕਮਜ਼ੋਰ ਹੋ ਕੇ ਸੁੱਕ ਜਾਂਦੀਆਂ ਹਨ ਜਦੋਂ ਕਿਸੇ ਵੀ ਬੱਚੇ ਜਾਂ ਨੌਜਵਾਨ ਦੇ ਸਰੀਰ ਦਾ ਕੋਈ ਵੀ ਹਿੱਸਾ ਬਹੁਤ ਕਮਜੋਰ ਹੋਵੇ ਤਾਂ ਸਰਕਾਰੀ ਸਿਹਤ ਕੇਂਦਰ ‘ਚ ਜਾਂਚ ਕਰਵਾਉਣੀ ਚਾਹੀਦੀ ਹੈ
ਪੋਲੀਓ ਦੇ ਕਾਰਨ: ਪੋਲੀਓ ਦਾ ਕਾਰਨ ਇੱਕ ਵਿਸ਼ਾਣੂ ਹੁੰਦਾ ਹੈ ਜੋ ਮਲ, ਮੂਤਰ ਤੇ ਬਲਗਮ, ਦੂਸ਼ਿਤ ਪਾਣੀ ਤੇ ਖਾਦ ਪਦਾਰਥਾਂ ਵਿੱਚ ਰਹਿੰਦਾ ਹੈ ਜੋ ਮੱਖੀਆਂ ਜਾਂ ਹਵਾ ਰਾਹੀਂ ਇੱਕ ਥਾਂ ਤੋਂ ਦੂਸਰੀ ਥਾਂ ਜਾ ਸਕਦਾ ਹੈ ਛੋਟੇ ਬੱਚਿਆਂ ਨੂੰ ਇਹ ਜਲਦੀ ਪਕੜ ਵਿੱਚ ਲੈਂਦਾ ਹੈ ਤੇ ਜਿਹੜੇ ਬੱਚੇ ਸਰਜਰੀ ਮਾਮਲਿਆਂ ਨਾਲ ਜੁੜੇ ਹੁੰਦੇ ਹਨ ਉਨ੍ਹਾਂ ਨੂੰ ਪੋਲੀਓ ਗ੍ਰਸਤ ਹੋਣ ਦਾ ਡਰ ਵਧੇਰੇ ਹੁੰਦਾ ਹੈ ਵਿਸ਼ਵ ਸਿਹਤ ਸੰਸਥਾ ਨੇ 1995 ਵਿੱਚ ਭਾਰਤ ਵਿੱਚ ਪਲਸ ਪੋਲੀਓ ਮੁਹਿੰਮ ਸ਼ੁਰੂ ਕੀਤੀ ਜਿਸ ਤਹਿਤ ਹਰ ਸਾਲ ਦਸੰਬਰ ਤੇ ਜਨਵਰੀ ਵਿੱਚ ਦੋ ਗੇੜਾਂ ਵਿੱਚ 0-5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦੀ ਪੀਣ ਵਾਲੀ ਦਵਾਈ ਮੂੰਹ ਰਾਹੀਂ ਦਿੱਤੀ ਜਾਣ ਲੱਗੀ ਸਿਹਤ ਵਿਭਾਗ ਦੀ ਸਖ਼ਤ ਮਿਹਨਤ ਸਦਕਾ ਭਾਰਤ ‘ਚ ਪੋਲੀਓ ਦਾ ਖਾਤਮਾ ਹੋ ਗਿਆ ਕਿਉਂਕਿ ਕਰਮਚਾਰੀਆਂ ਨੇ ਹਰ ਅਸੰਭਵ ਖੇਤਰ ਤੱਕ ਪਹੁੰਚ ਕੇ ਬੱਚਿਆਂ ਦੇ ਮੂੰਹ ਤੱਕ ਇਹ ਦਵਾਈ ਪੁੱਜਦੀ ਕੀਤੀ
ਕੋਸ਼ਿਸ਼ ਸਦਕਾ 13 ਜਨਵਰੀ 2011 ਤੋਂ ਬਾਅਦ ਭਾਰਤ ਵਿੱਚ ਪੋਲੀਓ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ
ਇਸੇ ਕੋਸ਼ਿਸ਼ ਸਦਕਾ 13 ਜਨਵਰੀ 2011 ਤੋਂ ਬਾਅਦ ਭਾਰਤ ਵਿੱਚ ਪੋਲੀਓ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਭਾਵੇਂ ਭਾਰਤ ਪੋਲੀਓ ਮੁਕਤ ਹੋ ਚੁੱਕਾ ਹੈ ਪਰ ਫਿਰ ਵੀ ਪਲਸ ਪੋਲੀਓ ਮੁਹਿੰਮ ਚਲਾਈ ਜਾ ਰਹੀ ਹੈ ਕਿਉਂਕਿ ਜਿੰਨਾ ਸਮਾ ਸੰਸਾਰ ਪੋਲੀਓ ਮੁਕਤ ਨਹੀਂ ਹੁੰਦਾ ਕਿਤੇ ਨਾ ਕਿਤੇ ਪ੍ਰਭਾਵਿਤ ਦੇਸ਼ਾਂ ਤੋਂ ਇਸ ਬਿਮਾਰੀ ਦੇ ਦਸਤਕ ਦੇਣ ਦਾ ਡਰ ਬਣਿਆ ਹੈ ਇਸ ਲਈ ਅਜੇ ਵੀ ਭਾਰਤ ਭਰ ਵਿੱਚ ਪਲਸ ਪੋਲੀਓ ਦੇ ਨੈਸ਼ਨਲ ਰਾਊਂਡ ਜਾਰੀ ਹਨ
ਇਸੇ ਕੜੀ ਤਹਿਤ 19 ਤੋਂ 21 ਜਨਵਰੀ ਤੱਕ ਪੰਜਾਬ ਵਿੱਚ ਪਲਸ ਪੋਲੀਓ ਮੁਹਿੰਮ ਦਾ ਰਾਊਂਡ ਹੈ ਜਿਸ ਵਿੱਚ 0-5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਪਿਲਾਈਆਂ ਜਾਣੀਆਂ ਹਨ ਇਹ ਦੋ ਬੂੰਦਾਂ ਸਾਡੇ ਬੱਚਿਆਂ ਤੱਕ ਪਹੁੰਚਾਉਣ ਲਈ ਸਰਕਾਰ ਵੱਲੋਂ ਵੱਡੇ ਬਜਟ ਨੂੰ ਖਰਚ ਕਰਕੇ ਮੁਹਿੰਮ ਚਲਾਈ ਜਾ ਰਹੀ ਹੈ ਇੱਥੇ ਸਾਡਾ ਵੀ ਫਰਜ ਬਣਦਾ ਹੈ ਕਿ ਅਸੀਂ ਆਪਣੇ ਬੱਚੇ ਦੀ ਸੁਰੱਖਿਆ ਲਈ ਖੁਦ ਜਾਗਰੂਕ ਹੋਈਏ ਅਤੇ 19 ਜਨਵਰੀ ਨੂੰ ਹੀ ਖੁਦ ਚੱਲ ਕੇ ਬੂਥ ‘ਤੇ ਸਿਹਤ ਕਰਮਚਾਰੀਆਂ ਕੋਲ ਆਪਣੇ ਬੱਚੇ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਇੱਕ ਸਿਹਤਮੰਦ ਸੰਸਾਰ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਈਏ
19 ਜਨਵਰੀ ਨੂੰ ਰਸਤੇ ਦੇ ਵਿੱਚ ਹੋ ਤਾਂ ਰੇਲਵੇ ਸਟੇਸ਼ਨਾਂ ਅਤੇ ਬੱਸ ਸਟੈਂਡਾਂ ‘ਤੇ ਵੀ ਸਿਹਤ ਵਿਭਾਗ ਦੇ ਬੂਥ ‘ਤੇ ਜਾ ਕੇ ਆਪਣੇ ਬੱਚੇ ਨੂੰ ਪੋਲੀਓ ਬੂੰਦ ਪਿਲਾ ਸਕਦੇ ਹੋ
19 ਜਨਵਰੀ 2020 ਨੂੰ ਪੰਜਾਬ ਭਰ ਵਿੱਚ ਸਿਹਤ ਕਾਮੇ, ਸਮਾਜ ਸੇਵੀ ਤੇ ਬਹੁਤ ਸਾਰੇ ਹੋਰ ਵਿਭਾਗਾਂ ਦੇ ਕਰਮਚਾਰੀ ਬੂਥ ‘ਤੇ ਬੈਠ ਕੇ 0-5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦੀ ਦਵਾਈ ਪਿਲਾਉਣਗੇ 20-21 ਜਨਵਰੀ ਨੂੰ ਸਾਰੀਆਂ ਟੀਮਾਂ ਘਰ-ਘਰ ਜਾ ਕੇ ਅਜਿਹੇ ਬੱਚੇ ਜਿਨ੍ਹਾਂ ਨੇ ਪਹਿਲੇ ਦਿਨ ਦਵਾਈ ਨਹੀਂ ਪੀਤੀ ਉਨ੍ਹਾਂ ਨੂੰ ਦਵਾਈ ਪਿਲਾਉਣਗੇ ਜੇਕਰ ਤੁਸੀਂ 19 ਜਨਵਰੀ ਨੂੰ ਰਸਤੇ ਦੇ ਵਿੱਚ ਹੋ ਤਾਂ ਰੇਲਵੇ ਸਟੇਸ਼ਨਾਂ ਅਤੇ ਬੱਸ ਸਟੈਂਡਾਂ ‘ਤੇ ਵੀ ਸਿਹਤ ਵਿਭਾਗ ਦੇ ਬੂਥ ‘ਤੇ ਜਾ ਕੇ ਆਪਣੇ ਬੱਚੇ ਨੂੰ ਪੋਲੀਓ ਬੂੰਦ ਪਿਲਾ ਸਕਦੇ ਹੋ
ਹਰ ਇਨਸਾਨ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਪੋਲੀਓ ਬੂੰਦਾਂ ਸਾਡੇ ਬੱਚੇ ਲਈ ਬਹੁਤ ਜਰੂਰੀ ਹਨ ਬੱਚੇ ਦੀ ਤੰਦਰੁਸਤੀ ਦੇ ਸਾਹਮਣੇ ਰੋਜ਼ਾਨਾ ਦੇ ਕੰੰਮ ਘੱਟ ਅਹਿਮੀਅਤ ਰੱਖਦੇ ਹਨ ਇਸ ਲਈ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਜਿਸ ਜਜ਼ਬੇ ਦੇ ਨਾਲ ਸਿਹਤ ਕਾਮੇ ਯਤਨਸ਼ੀਲ ਹਨ ਸਾਨੂੰ ਵੀ ਅੱਗੇ ਹੋ ਕੇ ਉਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ, ਕਿਉਂਕਿ ਇਸ ਵਿਚ ਭਲਾ ਸਾਡਾ ਆਪਣਾ ਹੀ ਹੈ
ਮੋ. 83565-52000
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ