ਪਤਨੀ ਨੂੰ ਕੰਮ ਕਰਨ ਲਈ ਭੇਜਿਆ ਸੀ ਕੁਵੈਤ ਚ’
ਮੋਗਾ (ਵਿੱਕੀ ਕੁਮਾਰ, ਭੁਪਿੰਦਰ ਸਿੰਘ) | ਮੋਗਾ ਅਧੀਨ ਥਾਣਾ ਅਜੀਤਵਾਲ ਦੇ ਅਧੀਨ ਆਉਦੇਂ ਪਿੰਡ ਕਿਲੀ ਚਾਹਲਾ ਵਾਸੀ ਦੋ ਬੱਚਿਆਂ ਦੇ ਪਿਤਾ ਨੇ ਕਰਜ਼ੇ ਤੋਂਂ ਤੰਗ ਆ ਕੇ ਆਪਣੇ ਘਰ ‘ਚ ਹੀ ਫਾਹਾ ਲਗਾ ਕੇ ਖੁਦਕੁੱਸ਼ੀ (suicide) ਕਰ ਲਈ ਥਾਣਾ ਅਜੀਤਵਾਲ ਦੇ ਸਹਾਇਕ ਥਾਣੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਅਜੀਤਵਾਲ ਦੇ ਅਧੀਨ ਆਉਦੇਂ ਪਿੰਡ ਕਿਲੀ ਚਾਹਲਾ ਵਾਸੀ ਦੋ ਬੱਚਿਆਂ ਦੇ ਪਿਤਾ ਨੇ ਕਰਜ਼ੇ ਤੋਂਂ ਤੰਗ ਆ ਕੇ ਆਪਣੇ ਘਰ ‘ਚ ਹੀ ਫਾਹਾ ਲਗਾ ਕੇ ਖੁਦਕੁੱਸ਼ੀ ਕਰ ਲਈ ਥਾਣਾ ਅਜੀਤਵਾਲ ਦੇ ਸਹਾਇਕ ਥਾਣੇ ਬਲਵਿੰਦਰ ਸਿੰਘ ਨੇ ਦੱਸਿਆ ਕਿ 30 ਸਾਲ ਮ੍ਰਿਤਕ ਬੂਟਾ ਖ਼ਾਨ ਪੁੱਤਰ ਸਫੀ ਖਾਨ ਵਾਸੀ ਪਿੰਡ ਕਿਲੀ ਚਾਹਲ ਜੋਕਿ ਦੋ ਬੱਚਿਆਂ ਦਾ ਪਿਤਾ ਸੀ
ਉਹ ਪਿੰਡ ਵਿਚ ਲੱਗਣ ਵਾਲੇ ਮੇਲਿਆਂ ‘ਚ ਢੋਲ ਵਜਾਉਣ ਦਾ ਕੰਮ ਕਰਦਾ ਸੀ, ਉਸ ਨੇ ਲੋਕਾਂ ਤੋਂਂ ਕਰਜ਼ਾ ਲੈ ਕੇ ਕੰਮ ਕਰਨ ਲਈ ਆਪਣੀ ਪਤਨੀ ਨੂੰ ਕੁਵੈਤ ਭੇਜਿਆ ਸੀ ਪਰ ਉਥੇ ਚਾਰ ਮਹੀਨੇ ਰਹਿਣ ਤੋਂਂ ਬਾਅਦ ਉਸ ਦੀ ਪਤਨੀ ਨੂੰ ਕੰਮ ਵੀ ਨਹੀਂ ਮਿਲਿਆ ਤੇ ਉਹ ਉੱਥੇ ਬਿਮਾਰ ਹੋ ਗਈ ਉਸ ਨੇ ਫਿਰ ਲੋਕਾਂ ਤੋਂ ਪੈਸੇ ਮੰਗ ਕੇ ਵਾਪਸ ਬਲਾਇਆ ਅਤੇ ਲੋਕਾਂ ਦਾ ਕਰਜਾ ਨਾ ਮੋੜਨ ‘ਤੇ ਉਹ ਪਰੇਸ਼ਾਨ ਰੰਹਿਦਾ ਸੀ ਤੇ ਉਸ ਨੇ ਸ਼ੁੱਕਰਵਾਰ ਨੂੰ ਆਪਣੇ ਘਰ ਵਿਚ ਫਾਹਾ ਲਾ ਕੇ ਖੁੱਦਕੁਸ਼ੀ ਕਰ ਲਈ ਇਸ ਮਾਮਲੇ ਦੀ ਕਾਰਵਾਈ ਕਰ ਰਹੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਬੂਟਾ ਖਾਨ ਦੀ ਮਾਤਾ ਦੁਰਗਾ ਦੇਵੀ ਦੇ ਬਿਆਨ ਤੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਸ਼ਨਿਚਰਵਾਰ ਨੂੰ ਸਿਵਲ ਹਸਪਤਾਲ ਮੋਗਾ ਵਿਚ ਪੋਸਟ ਮਾਰਟਮ ਕਰਵਾਕੇ ਲਾਸ਼ ਵਾਰਸਾ ਦੇ ਹਵਾਲੇ ਕਰ ਦਿੱਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ