ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ
ਮੰਗਾ ਰਾਮ ਇੰਸਾਂ ਦੀਆਂ ਅੱਖਾਂ ਦੋ ਹਨ੍ਹੇਰੀ ਜ਼ਿੰਦਗੀਆਂ ਨੂੰ ਦਿਖਾਉਣਗੀਆਂ ਦੁਨੀਆਂ
ਗੋਨਿਆਣਾ ਮੰਡੀ (ਜਗਤਾਰ ਜੱਗਾ) ( body donater) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ‘ਤੇ ਚੱÎਲਦਿਆਂ ਗੋਨਿਆਣਾ ਮੰਡੀ ਦੇ ਡੇਰਾ ਸ਼ਰਧਾਲੂ ਪਰਿਵਾਰ ਵੱਲੋਂ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਪ੍ਰਾਪਤ ਹੋਏ ਵੇਰਵਿਆਂ ਅਨੁਸਾਰ ਮੰਗਾ ਰਾਮ ਇੰਸਾਂ ਜੋ ਕਿ ਬੀਤੀ ਰਾਤ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਕੁਲ ਮਾਲਕ ਦੇ ਚਰਨਾਂ ਵਿੱਚ ਜਾ ਬਿਰਾਜੇ ਮ੍ਰਿਤਕ ਮੰਗਾ ਰਾਮ ਇੰਸਾਂ ਨੇ ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ਅਨੁਸਾਰ ਜਿਉਂਦੇ ਜੀਅ ਆਪਣੇ ਨੇਤਰਦਾਨ ਅਤੇ ਅੱਖਾਂਦਾਨ ਦੇ ਫਾਰਮ ਭਰੇ ਹੋਏ ਸਨ
ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਪਰਿਵਾਰ ਵੱਲੋਂ ਖੂਨਦਾਨ ਅਤੇ ਨੇਤਰਦਾਨ ਇਕਾਈ ਬਲਾਕ ਮਹਿਮਾ ਗੋਨਿਆਣਾ ਨਾਲ ਸੰਪਰਕ ਕਰਕੇ ਉਨ੍ਹਾਂ ਦੀਆਂ ਅੱਖਾਂ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੀ ਟੀਮ ਨੂੰ ਦਾਨ ਕਰ ਦਿੱਤੀਆਂ ਜਦੋਂਕਿ ਉਸ ਦਾ ਮ੍ਰਿਤਕ ਸਰੀਰ ਆਦੇਸ਼ ਹਸਪਤਾਲ ਤੇ ਇੰਸਟੀਚਿਊਟ ਆਫ਼ ਮੈਡੀਕਲ ਕਾਲਜ ਭੁੱਚੋ ਮੰਡੀ ਨੂੰ ਦਾਨ ਕੀਤਾ ਗਿਆ ਇਸ ਮੌਕੇ ਮੰਗਾ ਰਾਮ ਇੰਸਾਂ ਦੇ ਮ੍ਰਿਤਕ ਸਰੀਰ ਨੂੰ ਲੈ ਕੇ ਜਾ ਰਹੀ ਐਂਬੂਲੈਂਸ ਦੇ ਨਾਲ ਨਾਲ ਚੱਲਦੇ ਉਨ੍ਹਾਂ ਦੇ ਰਿਸ਼ਤੇਦਾਰ, ਦੋਸਤ, ਸਾਧ-ਸੰਗਤ ਅਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਭਾਈ ਅਤੇ ਭੈਣਾਂ ਵੱਲੋਂ ਆਕਾਸ਼ ਗੂੰਜਾਊ ਨਾਅਰੇ ‘ਮੰਗਾ ਰਾਮ ਇੰਸਾਂ ਅਮਰ ਰਹੇ, ਅਮਰ ਰਹੇ’ ਲਗਾਏ ਜਾ ਰਹੇ ਸਨ ਜੋ ਲੋਕਾਂ ਨੂੰ ਇਸ ਤਰ੍ਹਾਂ ਦੇ ਮਾਨਵਤਾ ਭਲਾਈ ਦੇ ਕਾਰਜ ਕਰਨ ਲਈ ਪ੍ਰੇਰਿਤ ਕਰ ਰਹੇ ਸਨ
ਲੋਕ ਇਸ ਕਾਫਲੇ ਦੀ ਕਰ ਰਹੇ ਸਨ ਖ਼ੂਬ ਸ਼ਲਾਘਾ
ਲੋਕ ਇਸ ਕਾਫਲੇ ਦੀ ਖ਼ੂਬ ਸ਼ਲਾਘਾ ਕਰ ਰਹੇ ਸਨ ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ‘ਚ 45 ਮੈਂਬਰ ਪੰਜਾਬ ਸੇਵਕ ਸਿੰਘ ਇੰਸਾਂ, ਬਲਾਕ ਦੇ ਜ਼ਿੰਮੇਵਾਰ ਗੁਰਤੇਜ ਸਿੰਘ ਇੰਸਾਂ, ਗੋਬਿੰਦ ਰਾਮ ਇੰਸਾਂ, ਗੁਰਦੀਪ ਸਿੰਘ ਇੰਸਾਂ, ਰਾਮਦੀਪ ਸਿੰਘ ਇੰਸਾਂ, ਸ਼ਹਿਰੀ ਭੰਗੀਦਾਸ ਰਾਜਿੰਦਰ ਕੁਮਾਰ ਇੰਸਾਂ, ਭੈਣ ਸੁਦੇਸ਼ ਇੰਸਾਂ, ਭੈਣ ਕਮਲਦੀਪ ਇੰਸਾਂ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਜ਼ਿੰਮੇਵਾਰ ਭਾਈ ਅਤੇ ਭੈਣਾਂ, ਬਲਾਕ ਦੀ ਖੂਨਦਾਨ ਤੇ ਨੇਤਰਦਾਨ ਇਕਾਈ ਦੇ ਜ਼ਿੰਮੇਵਾਰ ਪ੍ਰਦੀਪ ਸਿੰਘ ਇੰਸਾਂ, ਗੁਰਤੇਜ ਸਿੰਘ ਇੰਸਾਂ, ਜਸਵਿੰਦਰ ਸਿੰਘ ਇੰਸਾਂ, ਜਗਜੀਤ ਸਿੰਘ ਇੰਸਾਂ ਅਤੇ ਰਾਜਿੰਦਰ ਸਿੰਘ ਇੰਸਾਂ, ਸ਼ਹਿਰ ਦੀਆਂ ਉਘੀਆਂ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਬਲਵਿੰਦਰ ਸਿੰਘ ਧਿੰਗੜਾ, ਪ੍ਰਮੋਦ ਕੁਮਾਰ ਕਾਕਾ, ਬੀਜੇਪੀ ਮੰਡਲ ਪ੍ਰਧਾਨ ਸੰਦੀਪ ਕੁਮਾਰ ਬਿੰਟਾ, ਜਾਟ ਮਹਾਂ ਸਭਾ ਪ੍ਰਧਾਨ ਅਵਤਾਰ ਸਿੰਘ ਬਰਾੜ, ਕਸ਼ਮੀਰੀ ਲਾਲ ਮੌਜੂਦਾ ਐਮਸੀ, ਰਾਕੇਸ ਕੁਮਾਰ ਰੋਮਾ ਪ੍ਰਧਾਨ ਸੈਲਰ ਐਸੋਸੀਏਸਨ ਤੋਂ ਇਲਾਵਾ ਹੋਰ ਬਹੁਤ ਸਾਰੇ ਸੱਜਣ ਮਿੱਤਰ ਅਤੇ ਰਿਸਤੇਦਾਰ ਹਾਜ਼ਰ ਸਨ
ਸਰੀਰਦਾਨ ਕਰਨਾ ਸ਼ਲਾਘਾਯੋਗ ਉਪਰਾਲਾ : ਸੰਦੀਪ ਬਿੱਟਾ
ਬੀਜੇਪੀ ਦੇ ਮੰਡਲ ਪ੍ਰਧਾਨ ਸੰਦੀਪ ਕੁਮਾਰ ਬਿੰਟਾਂ ਨੇ ਕਿਹਾ ਕਿ ਉਹ ਇਸ ਪਰਿਵਾਰ ਦਾ ਤਹਿ ਦਿਲੋਂ ਧੰਨਵਾਦੀ ਹਨ ਜਿਨ੍ਹਾਂ ਨੇ ਮਾਨਵਤਾ ਭਲਾਈ ਦੇ ਕੰਮ ਨੂੰ ਮੁੱਖ ਰੱਖ ਕੇ ਅਤੇ ਸਮਾਜਿਕ ਰੀਤੀ ਰਿਵਾਜਾਂ ਤੋਂ ਪਾਸੇ ਹਟ ਕੇ ਇਹ ਸਲਾਘਾਯੋਗ ਕੰਮ ਕੀਤਾ ਹੈ ਉਨ੍ਹਾਂ ਕਿਹਾ ਕਿ ਮੰਗਾ ਰਾਮ ਇੰਸਾਂ ਦਾ ਸਰੀਰ ਤਾਂ ਮੈਡੀਕਲ ਖੋਜਾਂ ਲਈ ਤਾਂ ਵਰਦਾਨ ਸਾਬਤ ਹੋਵੇਗਾ ਹੀ ਸਗੋਂ ਇਨ੍ਹਾਂ ਦੀਆਂ ਅੱਖਾਂ ਵੀ ਦੋ ਹਨੇਰੀ ਜਿੰਦਗੀਆਂ ਨੂੰ ਰੋਸ਼ਨੀ ਪ੍ਰਦਾਨ ਕਰਨ ‘ਚ ਸਹਾਈ ਹੋਣਗੀਆਂ
ਪਰਿਵਾਰ ਨੇ ਅਗਾਂਹ ਵਧੂ ਸੋਚ ਬਣਾਈ ਹੈ : ਬਲਵਿੰਦਰ ਸਿੰਘ ਧਿੰਗੜਾ
ਸ਼ਹਿਰ ਦੇ ਉੱਘੇ ਸਮਾਜ ਸੇਵੀ ਅਤੇ ਅਗਾਂਹਵਧੂ ਸੋਚ ਰੱਖਣ ਵਾਲੇ ਆਗੂ ਬਲਵਿੰਦਰ ਸਿੰਘ ਧਿੰਗੜਾ ਨੇ ਕਿਹਾ ਕਿ ਇਸ ਪਰਿਵਾਰ ਦਾ ਜਿੰਨਾ ਹੀ ਧੰਨਵਾਦ ਕੀਤਾ ਜਾਵੇ ਓਨਾ ਹੀ ਥੋੜ੍ਹਾ ਹੈ ਕਿਉਂਕਿ ਇਹ ਪਰਿਵਾਰ ਬਹੁਤ ਹੀ ਅਗਾਂਹ ਵਧੂ ਸੋਚ ਰੱਖਣ ਵਾਲਾ ਪਰਿਵਾਰ ਹੈ ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸੋਚ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ‘ਤੇ ਚੱਲਦਿਆਂ ਕੀਤਾ ਗਿਆ ਇਹ ਮਹਾਨ ਕਾਰਜ ਅਜੂਬਾ ਹੈ ਅਤੇ ਨਾਲ ਹੀ ਮਹਾਨਤਾ ਪੱਖੋਂ ਵੀ ਵੱਡਾ ਤੇ ਮਹਾਨ ਕੰਮ ਹੈ
- ਮੰਗਾ ਰਾਮ ਇੰਸਾਂ ਜੋ ਕਿ ਬੀਤੀ ਰਾਤ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਕੁਲ ਮਾਲਕ ਦੇ ਚਰਨਾਂ ਵਿੱਚ ਜਾ ਬਿਰਾਜੇ
- ਆਦੇਸ਼ ਹਸਪਤਾਲ ਤੇ ਇੰਸਟੀਚਿਊਟ ਆਫ਼ ਮੈਡੀਕਲ ਕਾਲਜ ਭੁੱਚੋ ਮੰਡੀ ਨੂੰ ਦਾਨ ਕੀਤਾ ਗਿਆ ਸਰੀਰਦਾਨ
- ਜਿਉਂਦੇ ਜੀਅ ਆਪਣੇ ਨੇਤਰਦਾਨ ਅਤੇ ਅੱਖਾਂਦਾਨ ਦੇ ਫਾਰਮ ਭਰੇ ਹੋਏ ਸਨ
- ਬਹੁਤ ਸਾਰੇ ਸੱਜਣ ਮਿੱਤਰ ਅਤੇ ਰਿਸਤੇਦਾਰ ਹਾਜ਼ਰ ਸਨ
- ਮਾਨਵਤਾ ਭਲਾਈ ਦੇ ਕੰਮ ਨੂੰ ਮੁੱਖ ਰੱਖ ਕੇ ਅਤੇ ਸਮਾਜਿਕ ਰੀਤੀ ਰਿਵਾਜਾਂ ਤੋਂ ਪਾਸੇ ਹਟ ਕੇ ਇਹ ਸਲਾਘਾਯੋਗ ਕੰਮ ਕੀਤਾ
- ਪਰਿਵਾਰ ਬਹੁਤ ਹੀ ਅਗਾਂਹ ਵਧੂ ਸੋਚ ਰੱਖਣ ਵਾਲਾ ਪਰਿਵਾਰ ਹੈ
- ਇਹ ਮਹਾਨ ਕਾਰਜ ਅਜੂਬਾ ਹੈ
- ਨਾਲ ਹੀ ਮਹਾਨਤਾ ਪੱਖੋਂ ਵੀ ਵੱਡਾ ਤੇ ਮਹਾਨ ਕੰਮ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ