ਵਿਧਾਇਕ ਦੇ ਦੇਹਾਂਤ ਨਾਲ ਮੱਧ ਪ੍ਰਦੇਸ਼ ਵਿਧਾਨ ਸਭਾ ਦਾ ਵਿਗੜਿਆ ਗਣਿੱਤ

ਵਿਧਾਇਕ ਦੇ ਦੇਹਾਂਤ ਨਾਲ ਮੱਧ ਪ੍ਰਦੇਸ਼ ਵਿਧਾਨ ਸਭਾ ਦਾ ਵਿਗੜਿਆ ਗਣਿੱਤ

ਮੱਧ-ਪ੍ਰਦੇਸ਼ ਦੀ ਰਾਜਨੀਤੀ ‘ਚ ਉਤਾਰ-ਚੜ੍ਹਾਅ ਮੁੱਖ ਮੰਤਰੀ ਕਮਲਨਾਥ ਦੀ ਸਰਕਾਰ ਬਣਨ ਦੇ ਸਮੇਂ ਤੋਂ ਹੀ ਸਥਾਈ ਬਣਿਆ ਹੋਇਆ ਹੈ ਤਾਜ਼ਾ ਉਤਾਰ ਕਾਂਗਰਸ ਦੇ ਜੌਰਾ ਵਿਧਾਨ ਸਭਾ ਸੀਟ ਤੋਂ ਵਿਧਾਇਕ ਬਨਵਾਰੀ ਲਾਲ ਸ਼ਰਮਾ ਦੀ ਲੰਮੀ ਬਿਮਾਰੀ ਤੋਂ ਬਾਅਦ ਹੋਈ ਮੌਤ ਨਾਲ ਆਇਆ ਹੈ ਨਤੀਜੇ ਵਜੋਂ ਕਾਂਗਰਸ ਦੀ ਮੈਂਬਰ ਗਿਣਤੀ ਵਿਧਾਨ ਸਭਾ ‘ਚ 115 ਤੋਂ ਘਟ ਕੇ 114 ‘ਤੇ ਆ ਗਈ ਹੈ ਤੇ ਸਰਕਾਰ ਫਿਰ ਤੋਂ ਅਲਪਮਤ ‘ਚ ਆ ਗਈ ਫ਼ਿਲਹਾਲ ਪੱਲੜਾ ਫਿਰ ਸਹਿਯੋਗੀ ਪਾਰਟੀਆਂ ਅਤੇ ਅਜ਼ਾਦ ਵਿਧਾਇਕਾਂ ਦੇ ਪਾਲ਼ੇ ਵੱਲ ਝੁਕ ਗਿਆ ਹੈ

ਇਨ੍ਹਾਂ ਛੋਟੀਆਂ ਪਾਰਟੀਆਂ ਦੇ ਸਹਿਯੋਗ ਨਾਲ ਕਮਲਨਾਥ ਮੁੱਖ ਮੰਤਰੀ ਬਣਨ ‘ਚ ਸਫ਼ਲ ਰਹੇ ਸਨ ਇਸ ਲਈ ਬੀਤੇ ਇੱਕ ਸਾਲ ਤੋਂ ਸਰਕਾਰ ਨੂੰ ਹੋਂਦ ਦੇ ਸੰਕਟ ਨਾਲ ਜੂਝਦੇ ਰਹਿਣਾ ਪਿਆ ਇਸ ਤੋਂ ਛੁਟਕਾਰਾ ਝਾਬੂਆ ਜ਼ਿਮਨੀ ਚੋਣਾਂ ‘ਚ ਕਾਂਗਰਸ ਨੂੰ ਜਿੱਤ ਹਾਸਲ ਹੋਣ ਤੋਂ ਬਾਦ ਹੀ ਮਿਲਿਆ ਸੀ ਇਸ ‘ਚ ਕਾਂਗਰਸ ਬਹੁਮਤ ਦੇ ਅੰਕੜਿਆਂ ‘ਤੇ ਪਹੁੰਚ ਗਈ ਸੀ ਪਰੰਤੂ ਹੁਣ ਫਿਰ ਯਥਾਸਥਿਤੀ ਬਹਾਲ ਹੋ ਗਈ ਹੈ ਕਮਲਨਾਥ ਨੂੰ ਹੁਣ ਇੱਕ ਵਾਰ ਫਿਰ ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ ਅਤੇ ਅਜਾਦ ਵਿਧਾਇਕਾਂ ਦੇ ਤਰਲੇ ਕਰਨ ਨੂੰ ਮਜ਼ਬੂਰ ਹੋਣਾ ਪਏਗਾ

ਹਾਲਾਂਕਿ ਸਰਕਾਰ ਬਣੇ ਇੱਕ ਸਾਲ ਹੋ ਗਿਆ ਹੈ ਅਤੇ ਸਰਕਾਰ ਲਗਾਤਾਰ ਆਪਣੇ ਏਜੰਡੇ ‘ਤੇ ਕੰਮ ਕਰ ਰਹੀ ਹੈ ਸਰਕਾਰ ਦਾ ਇੱਥੋਂ ਤੱਕ ਦਾਅਵਾ ਹੈ ਕਿ ਉਸਨੇ 365 ਦਿਨਾਂ ਅੰਦਰ ਹੀ ਵਚਨ-ਪੱਤਰ ‘ਚ ਕੀਤੇ 365 ਵਾਅਦੇ ਪੂਰੇ ਕਰ ਦਿੱਤੇ ਹਨ ਕਿਸਾਨ ਕਰਜਮਾਫ਼ੀ ‘ਚ ਧਨ ਦੀ ਘਾਟ ਹੋਣ ਕਾਰਨ ਇਸ ‘ਤੇ ਅਮਲ ਜਾਰੀ ਹੈ ਜੌਰਾ ਸੀਟ ਮੁਰੈਨਾ ਜਿਲ੍ਹੇ ‘ਚ ਆਉਂਦੀ ਹੈ ਇੱਥੋਂ ਦੀਆਂ  ਸਾਰੀਆਂ ਛੇ ਸੀਟਾਂ ‘ਤੇ ਕਾਂਗਰਸ ਕਾਬਜ਼ ਸੀ ਇਸ ਲਈ ਅਜਿਹਾ ਲੱਗ ਰਿਹੈ ਕਿ ਬਨਵਾਰੀ ਲਾਲ ਸ਼ਰਮਾ ਦੇ ਦੇਹਾਂਤ ਨਾਲ ਖਾਲੀ ਹੋਈ ਸੀਟ ‘ਤੇ ਜ਼ਿਮਨੀ ਚੋਣਾਂ ‘ਚ ਇਸ ਵਾਰ ਕਾਂਗਰਸ ਹੀ ਜਿੱਤ ਹਾਸਲ ਕਰੇਗੀ ਉਂਜ ਵੀ ਗਵਾਲੀਅਰ-ਚੰਬਲ ਜੋਨ ਦੀਆਂ 34 ‘ਚੋਂ ਕਾਂਗਰਸ ਦੀ ਝੋਲੀ ‘ਚ 26 ਸੀਟਾਂ ਸਨ, ਜੋ ਹੁਣ 25 ਰਹਿ ਗਈਆਂ ਹਨ

 

ਇੱਥੇ ਭਾਜਪਾ ਕੋਲ ਸੱਤ ਅਤੇ ਬਸਪਾ ਕੋਲ 1 ਸੀਟ ਹੈ ਕਾਂਗਰਸ ਇੱਥੇ ਜਿੱਤ ਯਕੀਨੀ ਕਰਨ ਲਈ ਉਨ੍ਹਾਂ ਦੇ ਬੇਟੇ ਪ੍ਰਦੀਪ ਸ਼ਰਮਾ ਨੂੰ ਮੈਦਾਨ ‘ਚ ਉਤਾਰ ਸਕਦੀ ਹੈ

ਜਿਸ ਨਾਲ ਹਮਦਰਦੀ ਵੋਟ ਦਾ ਲਾਭ ਮਿਲੇਗਾ ਹਾਲਾਂਕਿ ਇੱਕ ਸਾਲ ਦੇ ਅੰਦਰ ਦੋ ਜ਼ਿਮਨੀ ਚੋਣਾਂ ਹੋਈਆਂ ਹਨ ਤੇ ਦੋਵੇਂ ਹੀ ਕਾਂਗਰਸ ਦੇ ਪੱਖ ‘ਚ ਗਈਆਂ ਹਨ ਇਹ ਸੀਟਾਂ ਦੀਪਕ ਸਕਸੈਨਾ ਅਤੇ ਜੀਐਸ ਡਾਮੋਰ ਦੇ ਅਸਤੀਫ਼ੇ ਦੀ ਵਜ੍ਹਾ ਨਾਲ ਖਾਲੀ ਹੋਈਆਂ ਸਨ ਝਾਬੂਆ ਜ਼ਿਮਨੀ ਚੋਣਾਂ ‘ਚ ਕਾਂਤੀਲਾਲ ਭੂਰੀਆ ਦੀ ਜਿੱਤ ਨਾਲ ਕਾਂਗਰਸ ਨੂੰ ਵੱਡੀ ਤਾਕਤ ਮਿਲੀ ਸੀ ਇਸ ਦੇ ਨਾਲ ਹੀ ਕਾਂਗਰਸ ਦੇ ਵਿਧਾਨ ਸਭਾ ‘ਚ 115 ਮੈਂਬਰ ਹੋ ਗਏ ਸਨ ਅਜਾਦ ਵਿਧਾਇਕ ਪ੍ਰਦੀਪ ਜੈਸਵਾਲ ਦੇ ਮੰਤਰੀ ਮੰਡਲ ‘ਚ ਸ਼ਾਮਲ ਹੋਣ ‘ਤੇ ਕਾਂਗਰਸ ਦੀ ਮੈਂਬਰ ਗਿਣਤੀ 116 ਹੋ ਗਈ ਸੀ, ਜੋ ਬਹੁਮਤ ਦਾ ਆਧਾਰ ਬਣੀ ਹੋਈ ਸੀ

ਗਵਾਲੀਅਰ-ਚੰਬਲ ਖੇਤਰ ‘ਚ ਜਿਓਤੀਰਾਦਿੱਤਿਆ ਸਿੰਧੀਆ ਦਾ ਗੜ੍ਹ ਮੰਨਿਆ ਜਾਂਦਾ ਹੈ, ਜੋ ਹੁਣ ਢਲਾਣ ਵੱਲ ਹੈ ਸਿੰਧੀਆ ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਵੀ ਆਪਣੀ ਹੋਂਦ ਕਾਇਮ ਰੱਖਣ ਲਈ ਪੁਰਜ਼ੋਰੀ ਨਾਲ ਲੱਗੇ ਹੋਏ ਹਨ ਜਿਸ ਨਾਲ ਸੂਬਾ ਕਾਂਗਰਸ ਦੀ ਪ੍ਰਧਾਨਗੀ ਜਾਂ ਫਿਰ ਰਾਜ ਸਭਾ ਦੀ ਮੈਂਬਰਸ਼ਿਪ ਮਿਲ ਜਾਵੇ ਝਾਬੂਆ ਜ਼ਿਮਨੀ ਚੋਣਾਂ ‘ਚ ਤਾਂ ਸਿੰਧੀਆ ਦੀ ਕੋਈ ਭਾਗੀਦਾਰੀ ਨਹੀਂ ਰਹੀ, ਪਰ ਇੱਥੇ ਉਨ੍ਹਾਂ ਨੂੰ ਜੌਰਾ ਸੀਟ ਜਿੱਤਣ ਦੀ ਗਾਰੰਟੀ ਲੈਣੀ ਹੋਵੇਗੀ ਕਿਉਂਕਿ ਕਮਲਨਾਥ ਦਾ ਇਸ ਖੇਤਰ ‘ਚ ਪ੍ਰਭਾਵ ਨਾ-ਮਾਤਰ ਹੈ ਅਤੇ ਦਿੱਗਵਿਜੈ ਸਿੰਘ ਅਸਰ ਦਿਖਾ ਕੇ ਬਾਜ਼ੀ ਕਾਂਗਰਸ ਦੇ ਪੱਖ ‘ਚ ਲੈ ਜਾਣ ਇਹ ਥੋੜ੍ਹਾ ਨਾਮੁਮਕਿਨ ਹੈ

 

ਫਿਲਹਾਲ ਚੋਣ ਨਤੀਜਿਆਂ ਤੋਂ ਤੁਰੰਤ ਬਾਅਦ ‘ਚ ਹੀ ਕਮਲਨਾਥ ਮੁੱਖ ਮੰਤਰੀ ਅਤੇ ਸੂਬਾ ਪ੍ਰਧਾਨਗੀ ਦਾ ਜੋ ਫਰਜ਼ ਸੰਭਾਲੇ ਹੋਏ ਹਨ ਉਸ ‘ਚੋਂ ਪ੍ਰਧਾਨਗੀ ਛੱਡਣਾ ਲਗਭਗ ਤੈਅ ਹੋ ਜਾਵੇਗਾ

ਹਾਲਾਂਕਿ ਸਿੰਧੀਆ ਇਸ ਕੋਸ਼ਿਸ਼ ‘ਚ ਰਹਿਣਗੇ ਕਿ ਜੌਰਾ ਜ਼ਿਮਨੀ ਚੋਣ  ਐਲਾਨ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਪ੍ਰਧਾਨ ਅਹੁਦੇ ‘ਤੇ ਤਾਜ਼ਪੋਸ਼ੀ ਹੋ ਜਾਵੇ, ਕਿਉਂਕਿ ਰਾਜ ਸਭਾ ਚੋਣਾਂ ਤਾਂ ਅਪਰੈਲ ‘ਚ ਹੋਣਗੀਆਂ ਲਗਭਗ ਇਸ ਸਮੇਂ ਜੌਰਾ ਵਿਧਾਨ ਸਭਾ ਦੀਆਂ  ਜ਼ਿਮਨੀ ਚੋਣਾਂ ਦੀ ਐਲਾਨ ਹੋ ਜਾਵੇਗਾ ਸਿੰਧੀਆ ਪ੍ਰਤੀ ਕਾਂਗਰਸ ਪਾਰਟੀ ਦਾ ਕੀ ਰਵੱਈਆ ਰਹੇਗਾ, ਇਹ ਹਾਲੇ ਸਪੱਸ਼ਟ ਨਹੀਂ ਕਿਹਾ ਜਾ ਸਕਦਾ ਸੂਬਾ ਆਲ੍ਹਾ ਕਮਾਨ ਕਮਲਨਾਥ ਇਸ ਕੋਸ਼ਿਸ਼ ‘ਚ ਰਹਿਣਗੇ ਕਿ ਸਿੰਧੀਆ ਸਮੱਰਥਕ ਨੂੰ ਟਿਕਟ ਤਾਂ ਨਾ ਮਿਲੇ ਪਰ ਜਿੱਤ ਦੀ ਜਵਾਬਦੇਹੀ ਉਨ੍ਹਾਂ ਦੇ ਹਵਾਲੇ ਕਰ ਦਿੱਤੀ ਜਾਵੇ

ਝਾਬੂਆ ਸੀਟ ਜਿੱਤਣ ਦੇ ਨਾਲ ਹੀ ਕਮਲਨਾਥ ਦੀ ਨਾ ਸਿਰਫ਼ ਤਾਕਤ ਵਧੀ ਹੈ, ਸਗੋਂ ਉਨ੍ਹਾਂ ਦੀ ਰਣਨੀਤਿਕ ਤੇ ਕੂਟਨੀਤਿਕ ਸਮਝ ਵੀ ਸਪੱਸ਼ਟ ਹੋਣ ਲੱਗੀ ਹੈ ਇਹ ਵੀ ਤੈਅ ਹੋ ਗਿਐ ਕਿ ਉਨ੍ਹਾਂ ‘ਚ ਦੋ ਟੁੱਕ ਫੈਸਲੇ ਲੈਣ ਦੀ ਇੱਛਾ-ਸ਼ਕਤੀ ਹੈ ਝਾਬੂਆ ਚੋਣ ‘ਚ ਉਨ੍ਹਾਂ ਦੀ ਸਾਖ਼ ਦਾਅ ‘ਤੇ ਸੀ, ਇਸ ਲਈ ਉਨ੍ਹਾਂ ਨੇ ਰਣਨੀਤਿਕ ਫੈਸਲਾ ਲੈਂਦੇ ਹੋਏ ਦਿੱਗਵਿਜੈ ਸਿੰਘ ਤੇ ਜਿਓਤੀਰਾਦਿੱਤਿਆ ਨੂੰ ਦੂਰ ਰੱਖਿਆ ਜਦੋਂ ਕਿ ਖੁਦ ਲਗਾਤਾਰ ਝਾਬੂਆ ਦਾ ਵਿਕਾਸ ਛਿੰਦਵਾੜਾ ਦੇ ਮਾਡਲ ‘ਤੇ ਕਰਨ ਦਾ ਭਰੋਸਾ ਵੋਟਰਾਂ ਨੂੰ ਦਿੰਦੇ ਰਹੇ

ਲਿਹਾਜ਼ਾ ਕਾਂਗਰਸ ਦੀ ਝਾਬੂਆ ਸੀਟ ‘ਤੇ ਜਿੱਤ ਨਾਲ ਕਮਲਨਾਥ ਦੀ ਜੋ ਸ਼ਕਤੀ ਵਧੀ ਹੈ,

ਉਸ ਨਾਲ ਤੈਅ ਹੋ ਗਿਆ ਸੀ ਕਿ ਆਉਣ ਵਾਲੇ ਸਮੇਂ?ਵਿਚ ਜਿਓਤਿਰਾਦਿੱਤਿਆ ਦਾ ਕਾਂਗਰਸ ਸੂਬਾ ਪ੍ਰਧਾਨ ਬਣਨਾ ਮੁਸ਼ਕਲ ਹੈ ਸਿੰਧੀਆ ਵੱਲੋਂ ਕਿਸਾਨ ਕਰਜਮਾਫ਼ੀ ‘ਚ ਭਰਪੂਰ ਸਫ਼ਲਤਾ ਨਾ ਮਿਲਣ ਅਤੇ ਮਿਲਾਵਟਖੋਰਾਂ ਨੂੰ ਸਜ਼ਾ ਨਾ ਮਿਲਣ ਵਰਗੇ ਬਿਆਨ ਦਿੱਤੇ ਗਏ ਸਨ, ਜੋ ਕਮਲਨਾਥ ਨੂੰ ਨਾਗਵਾਰ ਗੁਜਰੇ ਹਨ ਇਸ ‘ਤੇ ਪਲਟਵਾਰ ਕਰਦੇ ਹੋਏ ਕਮਲਨਾਥ ਨੂੰ ਕਹਿਣਾ ਪਿਆ ਸੀ ਕਿ ‘ਭਾਜਪਾ ਅਤੇ ਕੁਝ ਕਾਂਗਰਸੀ ਕਰਜਮਾਫ਼ੀ ਨੂੰ ਲੈ ਕੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੇ ਯਤਨ ‘ਚ ਲੱਗੇ ਹੋਏ ਹਨ

ਅਸੀਂ ਕਦੇ ਵੀ ਸਾਰੇ ਕਿਸਾਨਾਂ ਦੀ ਕਰਜਮਾਫ਼ੀ ਦਾ ਵਾਅਦਾ ਨਹੀਂ ਕੀਤਾ ਜਿਨ੍ਹਾਂ ਕਿਸਾਨਾਂ ਸਿਰ ਦੋ ਲੱਖ ਰੁਪਏ ਤੱਕ ਦਾ ਕਰਜ ਹੈ, ਸਿਰਫ਼ ਉਹੀ ਮਾਫ਼ ਹੋਵੇਗਾ ਪਹਿਲੇ ਗੇੜ ‘ਚ 21 ਲੱਖ ਕਿਸਾਨਾਂ ਦਾ ਕਰਜ  ਮਾਫ਼ ਹੋ ਗਿਆ ਹੈ, ਬਾਕੀ ਦੀ ਕਰਜਮਾਫ਼ੀ ਦੀ ਪ੍ਰਕਿਰਿਆ ਚੱਲ ਰਹੀ ਹੈ ਜਨਤਾ ਨਾਲ ਜੋ ਵਾਅਦਾ ਕੀਤਾ ਹੈ, ਉਸ  ਦਾ ਜਵਾਬ ਜਨਤਾ ਨੂੰ ਹੀ ਦੇਵਾਂਗੇ ਹਾਂ ਇਸ ਤੀਰ ਨਾਲ ਕਮਲਨਾਥ ਨੇ ਭਾਜਪਾ ਨੂੰ ਤਾਂ ਨਿਸ਼ਾਨਾ ਬਣਾਇਆ ਹੀ , ਜਿਓਤਿਰਾਦਿੱਤਿਆ ਨੂੰ ਵੀ ਨਿਸ਼ਾਨੇ ‘ਤੇ ਲੈਣ ਤੋਂ ਨਹੀਂ ਉੱਕੇ ਸਨ ਫ਼ਿਲਹਾਲ ਜੌਰਾ ਜ਼ਿਮਨੀ ਚੋਣਾਂ ਦੌਰਾਨ ਕਾਂਗਰਸ ਇੱਕ ਵਾਰ ਫਿਰ ਮੁਸ਼ਕਲ ਦੌਰ ‘ਚੋਂ ਲੰਘੇਗੀ

ਪ੍ਰਮੋਦ ਭਾਰਗਵ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।