ਵਿਜ਼ੀਬਿਲਟੀ ਨਾ ਹੋਣ ਕਾਰਨ ਜਹਾਜ਼ ਕੱਟਦਾ ਰਿਹਾ ਲੁਧਿਆਣਾ ਉੱਪਰ ਚੱਕਰ
ਲੁਧਿਆਣਾ, (ਰਘਬੀਰ ਸਿੰਘ)। ਲੋਹੜੀ ਨੂੰ ਆਪਣੇ ਘਰਾਂ ਨੂੰ ਹਵਾਈ ਜਹਾਜ਼ ਰਾਹੀਂ ਆ ਰਹੇ ਲੋਕਾਂ ਨੂੰ ਉਸ ਵੇਲੇ ਮਾਯੂਸੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਨਾਂ ਨੂੰ ਲੈ ਕੇ ਦਿੱਲੀ ਤੋਂ ਜਹਾਜ਼ ਰਾਹੀਂ ਲੁਧਿਆਣੇ ਪੁੱਜੇ ਜਹਾਜ ਨੂੰ ਢੁਕਵੀਂ ਵਿਜ਼ੀਬਿਲਟੀ ਨਾ ਹੋਣ ਕਾਰਨ ਵਾਪਸ ਪਰਤਣਾ ਪਿਆ। ਜਹਾਜ ਲੁਧਿਆਣਾ ਵਿਖੇ ਲੈਂਡਿੰਗ ਲਈ ਕੁਝ ਸਮਾਂ ਲੁਧਿਆਣਾ ਸ਼ਹਿਰ ਦੇ ਉੱਪਰ ਚੱਕਰ ਕੱਟਦਾ ਰਿਹਾ ਪ੍ਰੰਤੂ ਹਵਾਈ ਅਥਾਰਟੀ ਵੱਲੋਂ ਲੈਂਡਿੰਗ ਦੀ ਇਜ਼ਾਜਤ ਨਾ ਮਿਲਣ ਕਾਰਨ ਉਸ ਨੂੰ ਵਾਪਸ ਪਰਤਣਾ ਪਿਆ।
ਹਵਾਈ ਅੱਡਾ ਅਥਾਰਟੀ ਮੁਤਾਬਕ ਲੁਧਿਆਣਾ ਵਿਚ ਸੋਮਵਾਰ ਨੂੰ ਏਅਰ ਇੰਡੀਆ ਦਾ ਜਹਾਜ਼ ਆਪਣੇ ਨਿਰਧਾਰਤ ਸਮੇਂ ‘ਤੇ ਦੁਪਹਿਰੇ 3 ਵਜੇ ਪਹੁੰਚ ਗਿਆ ਸੀ ਪ੍ਰੰਤੂ ਸਵੇਰੇ ਤੋਂ ਹੀ ਮੌਸਮ ਖ਼ਰਾਬ ਹੋਣ ਕਾਰਨ ਵਿਜ਼ੀਬਿਲਟੀ ਕਾਫੀ ਘੱਟ ਸੀ ਅਥਾਰਟੀ ਮੁਤਾਬਕ ਲੁਧਿਆਣਾ ਵਿੱਚ ਲੈਂਡਿੰਗ ਲਈ 1500 ਵਿਜ਼ੀਬਿਲਟੀ ਦਾ ਹੋਣਾ ਲਾਜ਼ਮੀ ਹੈ ਪਰ ਸੋਮਵਾਰ ਦੁਪਹਿਰ ਨੂੰ ਮੌਸਮ ਬੇਹੱਦ ਖਰਾਬ ਹੋਣ ਕਾਰਨ ਵਿਜ਼ੀਬਿਲਟੀ 300 ਦੇ ਕਰੀਬ ਸੀ। ਇਸ ਲਈ ਯਾਤਰੀ ਹਵਈ ਜਹਾਜ਼ ਨੂੰ ਲੁਧਿਆਣਾ ਵਿਖੇ ਲੈਂਡਿੰਗ ਦੀ ਆਗਿਆ ਨਹੀਂ ਦਿੱਤੀ ਗਈ। ਇਜ਼ਾਜਤ ਨਾ ਮਿਲਣ ਤੋਂ ਬਾਦ ਕੁਝ ਦੇਰ ਲੁਧਿਆਣਾ ਦੇ ਉੱਪਰ ਚੱਕਰ ਕੱਟ ਰਹੇ ਜਹਾਜ਼ ਨੇ ਮੋਹਾਲੀ ਹਵਾਈ ਅੱਡਾ ਅਥਾਰਟੀ ਨਾਲ ਸੰਪਰਕ ਕਰਕੇ ਉੱਥੇ ਜਹਾਜ਼ ਨੂੰ ਉਤਾਰਨ ਬਾਰੇ ਪੁੱਛਿਆ ਤਾਂ ਜੋ ਉੱਥੇ ਲੈਂਡਿੰਗ ਕਰ ਕੇ ਮੁਸਾਫਰਾਂ ਨੂੰ ਸੜਕ ਰਾਹੀਂ ਲੁਧਿਆਣੇ ਆਪਣੇ ਘਰ ਭੇਜਿਆ ਜਾ ਸਕੇ। ਪ੍ਰੰਤੂ ਉੱਥੇ ਵੀ ਵਿਜ਼ੀਬਿਲਟੀ ਢੁਕਵੀਂ ਨਾ ਹੋਣ ਕਾਰਨ ਉਨਾਂ ਨੂੰ ਲੈਂਡਿੰਗ ਦੀ ਪ੍ਰਵਾਨਗੀ ਨਹੀਂ ਮਿਲ ਸਕੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।