ਵੀਡੀਓ ਬਣਾਉਣ ਦੇ ਚੱਕਰ ‘ਚ ਚੱਲੀ ਗੋਲੀ
ਬਰੇਲੀ (ਏਜੰਸੀ)। ਉੱਤਰ ਪ੍ਰਦੇਸ਼ ਦੇ ਬਰੇਲੀ ‘ਚ ਟਿੱਕ-ਟਾਕ tik tok ਵੀਡੀਓ ਬਣਾਉਣ ਦੇ ਚੱਕਰ ‘ਚ ਇੱਕ ਵਿਦਿਆਰਥੀ ਦੀ ਜਾਨ ਚਲੀ ਗਈ। ਵੀਡੀਓ ਬਣਾਉਣ ਲਈ ਮਾਂ ਤੋਂ ਜਿੱਦ ਕਰ ਕੇ ਅਲਮਾਰੀ ‘ਚ ਰੱਖੀ ਰਿਵਾਲਵਰ ਲਈ ਸੀ। ਮਾਂ ਘਰ ਦਾ ਕੰਮ ਖਤਮ ਕਰਨ ‘ਚ ਲੱਗ ਗਈ, ਉਦੋਂ ਅਚਾਨਕ ਕਮਰੇ ‘ਚ ਗੋਲੀ ਚੱਲਣ ਦੀ ਆਵਾਜ਼ ਆਈ। ਅੰਦਰ ਜਾ ਕੇ ਦੇਖਿਆ ਤਾਂ ਵਿਦਿਆਰਥੀ ਦੀ ਮੌਤ ਹੋ ਚੁਕੀ ਸੀ। ਸੂਚਨਾ ‘ਤੇ ਪੁਲਿਸ ਆਈ ਤੇ ਹਾਦਸੇ ਵਾਲੀ ਜਗ੍ਹਾ ਦੀ ਜਾਂਚ ਕੀਤੀ। ਪੁਲਿਸ ਖੇਤਰ ਅਧਿਕਾਰੀ ਨਵਾਬਗੰਜ ਯੋਗੇਂਦਰ ਕੁਮਾਰ ਨੇ ਕਿਹਾ ਕਿ ਕੇਸ਼ਵ ਨੇ ਰਿਵਾਲਵਰ ਟਿਕ-ਟਾਕ ਬਣਾਉਣ ਲਈ ਜਿੱਦ ਕਰ ਕੇ ਜ਼ਬਰਦਸਤੀ ਲਈ ਸੀ। ਕਿਸੇ ਨੂੰ ਨਹੀਂ ਪਤਾ ਸੀ ਕਿ ਰਿਵਾਲਵਰ ਭਰੀ ਹੋਈ ਹੈ। ਇਸ ਕਾਰਨ ਉਸ ਨੇ ਲੋਡ ਕਰ ਕੇ ਟਿਕ-ਟਾਕ ਬਣਾਉਂਦੇ ਸਮੇਂ ਟ੍ਰਿਗਰ ਦਬਾ ਦਿੱਤਾ, ਜਿਸ ਨਾਲ ਹਾਦਸਾ ਹੋ ਗਿਆ। ਜ਼ਿਲ੍ਹੇ ਦੇ ਹਾਫਿਜਗੰਜ ਇਲਾਕੇ ‘ਚ ਮੁਡੀਆ ਭੀਕਮਪੁਰ ਪਿੰਡ ਦੇ ਰਹਿਣ ਵਾਲੇ ਫੌਜੀ ਵੀਰੇਂਦਰ ਕੁਮਾਰ ਰੂੜਕੀ ‘ਚ ਤਾਇਨਾਤ ਹਨ।
ਕਿਵੇਂ ਹੋਇਆ ਹਾਦਸਾ
- 18 ਸਾਲਾ ਬੇਟੇ ਕੇਸ਼ਵ ਨੇ ਮਾਂ ਸਾਵਿਤਰੀ ਤੋਂ ਰਿਵਾਲਵਰ ਮੰਗੀ ਅਤੇ ਕਿਹਾ ਕਿ ਉਹ ਟਿਕ-ਟਾਕ ਵੀਡੀਓ ਬਣਾਏਗਾ।
- ਮਾਂ ਨੇ ਮਨ੍ਹਾ ਕੀਤਾ ਤਾਂ ਜਿੱਦ ਫੜ ਲਈ। ਮਜ਼ਬੂਰਨ ਮਾਂ ਨੇ ਅਲਮਾਰੀ ‘ਚ ਰੱਖੀ ਰਿਵਾਲਵਰ ਦੇ ਦਿੱਤੀ।
- ਇਸ ਤੋਂ ਬਾਅਦ ਕਮਰੇ ਤੋਂ ਬਾਹਰ ਜਾ ਕੇ ਕੁਝ ਕੰਮ ਕਰਨ ਲੱਗੀ।
- ਇਸ ਦੌਰਾਨ ਫਾਇਰ ਦੀ ਆਵਾਜ਼ ਆਈ ਤਾਂ ਮਾਂ ਅਤੇ ਹੋਰ ਪਰਿਵਾਰ ਵਾਲੇ ਕਮਰੇ ਵੱਲ ਦੌੜੇ।
- ਅੰਦਰ ਜਾ ਕੇ ਦੇਖਿਆ ਕਾਂ ਕੇਸ਼ਵ ਖੂਨ ਨਾਲ ਲੱਥਪੱਥ ਪਿਆ ਸੀ।
- ਉਸ ਦੀ ਕਨਪਟੀ ‘ਚ ਗੋਲੀ ਲੱਗੀ ਸੀ।
- ਜਲਦੀ ‘ਚ ਪਰਿਵਾਰ ਵਾਲੇ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਕੇਸ਼ਵ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।