ਟੈਕਸੀਆਂ ਦੇ ਬਿਲ ਪਾਸ ਕਰਵਾਉਣ ਲਈ ਮੰਗੇ 10 ਹਜ਼ਾਰ ਰੁਪਏ
ਪਟਿਆਲਾ, (ਖੁਸ਼ਵੀਰ ਸਿੰਘ ਤੂਰ) ਵਿਜੀਲੈਂਸ ਬਿਊਰੋ ਨੇ ਟੈਕਸੀਆਂ ਦੇ ਬਿੱਲ ਪਾਸ ਕਰਵਾਉਣ ਲਈ 10 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਵਾਲੇ PRTC ਦੇ ਚੀਫ਼ ਅਕਾਊਂਟਸ ਅਫ਼ਸਰ ਨੂੰ 5 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ ਵਿਜੀਲੈਂਸ ਬਿਊਰੋ, ਪਟਿਆਲਾ ਰੇਂਜ ਦੇ ਸੀਨੀਅਰ ਕਪਤਾਨ ਪੁਲਿਸ ਜਸਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਪਟਿਆਲਾ ਦੇ ਭਰਪੂਰ ਗਾਰਡਨ ਦੇ ਵਸਨੀਕ ਭਜਨ ਪ੍ਰਤਾਪ ਸਿੰਘ ਪੁੱਤਰ ਲਖਵੀਰ ਸਿੰਘ ਟੈਕਸੀ ਗੱਡੀਆਂ ਦਾ ਕੰਮ ਕਰਦਾ ਹੈ ਅਤੇ ਇਸ ਦੀਆਂ ਤਿੰਨ ਟੈਕਸੀ ਗੱਡੀਆਂ ਪੀ.ਆਰ.ਟੀ.ਸੀ, ਪਟਿਆਲਾ ਕੋਲ ਕਿਰਾਏ ‘ਤੇ ਚੱਲ ਰਹੀਆਂ ਹਨ
ਇਨ੍ਹਾਂ ਟੈਕਸੀ ਗੱਡੀਆਂ ਦੇ ਬਿੱਲਾਂ ਸਬੰਧੀ ਫਾਇਲਾਂ ਨੂੰ ਕਲੀਅਰ ਕਰਨ ਬਦਲੇ ਚੀਫ਼ ਅਕਾਂਊਟਸ ਅਫ਼ਸਰ, ਦਫ਼ਤਰ ਪੀ.ਆਰ.ਟੀ.ਸੀ, ਨਾਭਾ ਰੋਡ, ਪਟਿਆਲਾ ਭੁਪਿੰਦਰ ਕੁਮਾਰ ਅਗਰਵਾਲ ਨੇ 10,000 ਰੁਪਏ ਬਤੌਰ ਰਿਸ਼ਵਤ ਦੀ ਮੰਗ ਕੀਤੀ ਸੀ, ਜਿਸ ਵਿੱਚੋਂ 5,000 ਰੁਪਏ ਬਿੱਲ ਫਾਈਲ ਕਲੀਅਰ ਕਰਨ ਤੋਂ ਪਹਿਲਾ ਅਤੇ ਬਾਕੀ 5,000 ਰੁਪਏ ਬਿੱਲ ਫਾਈਲ ਕਲੀਅਰ ਕਰਨ ਤੋਂ ਬਾਅਦ ਬਤੌਰ ਰਿਸ਼ਵਤ ਲੈਣੇ ਤੈਅ ਹੋਏ ਸਨ
ਐਸ.ਐਸ.ਪੀ. ਸਿੱਧੂ ਨੇ ਦੱਸਿਆ ਕਿ ਅੱਜ ਭੁਪਿੰਦਰ ਕੁਮਾਰ ਅਗਰਵਾਲ ਨੂੰ ਵਿਜੀਲੈਂਸ ਦੇ ਇੰਸਪੈਕਟਰ ਪ੍ਰਿਤਪਾਲ ਸਿੰਘ ਦੀ ਟੀਮ ਨੇ 5,000 ਰੁਪਏ ਬਤੌਰ ਰਿਸ਼ਵਤ ਹਾਸਲ ਕਰਦੇ ਹੋਏ ਨੂੰ ਸਰਕਾਰੀ ਗਵਾਹਾਂ ਸਹਾਇਕ ਇੰਜਨੀਅਰ, ਦਫ਼ਤਰ ਕਾਰਜਕਾਰੀ ਇੰਜਨੀਅਰ, ਦੇਵੀਗੜ੍ਹ ਮੰਡਲ ਅਤੇ ਉਪ ਮੰਡਲ ਕਲਰਕ, ਦਫ਼ਤਰ ਕਾਰਜਕਾਰੀ ਇੰਜਨੀਅਰ, ਦੇਵੀਗੜ੍ਹ ਮੰਡਲ ਦੀ ਹਾਜਰੀ ਵਿੱਚ ਰੰਗੇ ਹੱਥੀਂ ਦਫ਼ਤਰ ਪੀ.ਆਰ.ਟੀ.ਸੀ, ਨਾਭਾ ਰੋਡ, ਪਟਿਆਲਾ ਤੋਂ ਕਾਬੂ ਕੀਤਾ ਵਿਜੀਲੈਂਸ ਟੀਮ ਵਿੱਚ ਏ.ਐਸ.ਆਈ ਕੁੰਦਨ ਸਿੰਘ, ਏ.ਐਸ.ਆਈ ਪਵਿੱਤਰ ਸਿੰਘ, ਸੀ-2 ਸ਼ਾਮ ਸੁੰਦਰ, ਸੀ-2 ਹਰਮੀਤ ਸਿੰਘ, ਸੀ-2 ਰਣਜੀਤ ਸਿੰਘ, ਸੀ-2 ਕਾਰਜ ਸਿੰਘ ਸ਼ਾਮਲ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।