ਜਿਲਾ ਪੁਲਿਸ ਮੁਖੀਪੁਲਿਸ ਵੱਲੋਂ ਟ੍ਰੈਫਿਕ ਰੂਟ ਸਬੰਧੀ ਟ੍ਰੈਫਿਕ ਪਲਾਨ ਓਲੀਕਿਆ
ਸ੍ਰੀ ਮੁਕਤਸਰ ਸਾਹਿਬ (ਭਜਨ ਸਮਾਘ) ਚਾਲੀ ਮੁਕਤਿਆਂ ਦੀ ਯਾਦ ਵਿਚ ਲੱਗਣ ਵਾਲੇ ਪਵਿੱਤਰ ਮਾਘੀ ਮੇਲੇ ਦੀ ਟਰੈਫਿਕ ਸਮੱਸਿਆਂ ਨੂੰ ਕੰਟਰੋਲ ਕਰਨ ਲਈ ਪੁਲਿਸ ਵਿਭਾਗ ਵੱਲੋਂ ਰੂਟ ਪਲਾਨ ਤਿਆਰ ਕਰ ਲਿਆ ਗਿਆ ਹੈ, ਇਹ ਜਾਣਕਾਰੀ ਰਾਜਬਚਨ ਸਿੰਘ ਸੰਧੂ ਸੀਨੀਅਰ ਪੁਲਿਸ ਕਪਤਾਨ ਸ੍ਰੀ ਮੁਕਤਸਰ ਸਾਹਿਬ ਨੇ ਦਿੱਤੀ।
- ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮਾਘੀ ਸਬੰਧੀ ਇਕ ਗੂਗਲ ਮੈਪ ਵੀ ਤਿਆਰ ਕੀਤਾ ਹੈ
- ਜਿਸ ਦੀ ਮਦਦ ਨਾਲ ਕੋਈ ਵੀ ਅਸਾਨੀ ਨਾਲ ਰਸਤਾ, ਪਾਰਕਿੰਗ, ਰੂਟ ਪਲਾਨ, ਆਰਜੀ ਬੱਸ ਸਟੈਂਡ, ਪੁਲਿਸ ਸਹਾਇਤਾ ਕੇਂਦਰ, ਸੈਕਟਰ ਦਫ਼ਤਰ ਆਦਿ ਵੇਖ ਸਕਦਾ ਹੈ।
- ਉਹਨਾਂ ਦੱਸਿਆ ਕਿ ਸ਼ਹਿਰ ਵਿੱਚ ਹੈਵੀ ਵਹੀਕਲਾਂ ਨੂੰ ਆਉਣ ਦੀ ਮਨਾਹੀ ਹੈ
- ਜਿਲ੍ਹਾ ਟਰੈਫਿਕ ਪੁਲਿਸ ਨੂੰ ਇਸ ਸੰਬੰਧੀ ਚੌਕਿਸ ਕੀਤਾ ਗਿਆ
- ਉਹ ਫਿਰੋਜ਼ਪੁਰ, ਕੋਟਕਪੂਰਾ, ਬਠਿੰਡਾ, ਜਲਾਲਾਬਾਦ, ਗੁਰੂਹਰਸਹਾਏ ਪਾਸ ਆਉਣ ਵਾਲ ਹੈਵੀ ਵਹੀਕਲਾਂ ਲਈ ਬਦਲਵੇ ਪ੍ਰਬੰਧ ਕਰਨਗੇ।
- ਐਸ.ਐਸ.ਪੀ. ਹੁਰਾਂ ਦੱਸਿਆ ਕਿ ਆਉਣ ਵਾਲੇ ਸ਼ਰਧਾਲੂਆਂ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 7 ਆਰਜੀ ਬੱਸ ਸਟੈਂਡ ਤਿਆਰ ਕੀਤੇ ਗਏ ਹਨ।
- ਮੇਲੇ ਵਿੱਚ ਆਉਣ ਵਾਲੇ ਸ਼ਰਧਾਲੂਆਂ ਲਈ 18 ਥਾਵਾਂ ਤੇ ਵਹੀਕਲਾਂ ਲਈ ਪਾਰਕਿੰਗਾਂ ਨਿਰਧਾਰਿਤ ਕੀਤੀਆਂ ਗਈਆਂ ਹਨ।
ਜ਼ਿਲ੍ਹਾ ਪੁਲਿਸ ਵੱਲੋਂ ਸ਼ਰਧਾਲੂਆਂ ਲਈ 11 ਪੁਲਿਸ ਸਹਾਇਤ ਕੇਂਦਰ ਸਥਾਪਿਤ ਕੀਤੇ ਗਏ ਹਨ। ਮੇਲੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਹੋਣ ‘ਤੇ ਇਨ੍ਹਾਂ ਪੁਲਿਸ ਸਹਾਇਤਾ ਕੇਂਦਰਾਂ ਨਾਲ ਸੰਪਰਕ ਕਰ ਸਕਦੇ ਹਨ।
ਮੇਲੇ ਵਿੱਚ ਰਹੋ ਸਾਵਧਾਨ
- ਮਾਘੀ ਮੇਲੇ ਮੌਕੇ ਆਉਣ ਵਾਲੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਮੇਲੇ ਵਿੱਚ ਆਪਣੇ ਬੱਚਿਆਂ, ਬਜੁਰਗਾਂ ਦਾ ਖਾਸ ਧਿਆਨ ਰੱਖਣ
- ਆਪਣੇ ਕੀਮਤੀ ਸਾਮਾਨ ਦੀ ਸੰਭਾਲ ਕਰਨ।
- ਉਹਨਾਂ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।
- ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ।
ਉਹਨਾਂ ਕਿਹਾ ਕਿ ਕਿਸੇ ਵੀ ਮੁਸ਼ਕਿਲ ਸਮੇਂ ਲੋਕ ਪੁਲਿਸ ਕੰਟਰੋਲ ਰੂਮ ਤੇ 01633-263622, 80543-70100, 85560-12400, 112, ਐਬੁਲੈਂਸ 108, ਚਾਈਲਡ ਹੈਲਪ ਲਾਇਨ ਨੰ: 1098, ਫਾਇਰ ਹੈਲਪ ਲਾਈਨ ਨੰ:101, ਔਰਤਾਂ ਲਈ ਹੈਲਪ ਲਾਇਨ ਨੰ:1091, ਬਿਲਜੀ ਬੋਰਡ ਹੈਲਪ ਲਾਇਨ ਨੰ: 1912 ਤੇ ਜਾਂ ਸਿਵਲ ਕੰਟਰੋਲ ਰੂਮ ਤੇ 01633-262512 ਸੰਪਰਕ ਕਰ ਸਕਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।