ਸੰਸਦ ਆਦੇਸ਼ ਦੇਵੇਗੀ ਤਾਂ ਪੀਓਕੇ ਹਾਸਲ ਕਰਨ ਲਈ ਉਚਿਤ ਕਰਵਾਈ ਕਰਾਂਗੇ
ਨਵੇਂ ਫੌਜ ਮੁਖੀ ਜਨਰਲ ਨਰਵਣੇ ਨੇ ਪਹਿਲੀ ਕਾਨਫਰੰਸ ਦੌਰਾਨ ਕੀਤਾ ਪ੍ਰਗਟਾਵਾ
ਨਵੀਂ ਦਿੱਲੀ, ਏਜੰਸੀ। ਜਨਰਲ ਮਨੋਜ ਮੁਕੁੰਦ ਨਰਵਣੇ ਨੇ ਫੌਜ ਮੁਖੀ ਬਣਾਏ ਜਾਣ ਤੋਂ ਬਾਅਦ ਸ਼ਨਿੱਚਰਵਾਰ ਨੂੰ ਪਹਿਲੀ ਪ੍ਰੈਸ ਕਾਨਫਰੰਸ ਕੀਤੀ। ਉਹਾਂ ਕਿਹਾ ਕਿ ਇਹ ਇੱਕ ਸੰਸਦੀ ਸੰਕਲਪ ਹੈ ਕਿ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ (ਪੀਓਕੇ) ਭਾਰਤ ਦਾ ਹਿੱਸਾ ਹੈ। ਜੇਕਰ ਸੰਸਦ ਇਹ ਸੰਕਲਪ ਪਾਸ ਕਰੇਗਾ ਕਿ ਪੀਓਕੇ ਸਾਡਾ ਹੋਣਾ ਚਾਹੀਦਾ ਹੈ ਅਤੇ ਇਸ ਸਬੰਧ ‘ਚ ਸਾਨੂੰ ਆਦੇਸ਼ ਮਿਲੇਗਾ ਤਾਂ ਅਸੀਂ ਇਸ ਨੂੰ ਹਾਸਲ ਕਰਨ ਲਈ ਉਚਿਤ ਕਾਰਵਾਈ ਕਰਾਂਗੇ। ਕਸ਼ਮੀਰ ਘਾਟੀ ‘ਚ ਤਾਇਨਾਤ ਫੌਜੀ ਅਧਿਕਾਰੀਆਂ ਖਿਲਾਫ਼ ਮਿਲਣ ਵਾਲੀਆਂ ਸ਼ਿਕਾਇਤਾਂ ‘ਤੇ ਫੌਜ ਮੁਖੀ ਨੇ ਕਿਹਾ ਕਿ ਸਰਹੱਦਾਂ ‘ਤੇ ਤਾਇਨਾਤ ਕਮਾਂਡਰ ਦੇ ਫੈਸਲੇ ਦਾ ਸਨਮਾਨ ਕਰਨਾ ਹੋਵੇਗਾ। ਜੋ ਵੀ ਸ਼ਿਕਾਇਤਾਂ ਦਰਜ਼ ਹੋਈਆਂ, ਉਹ ਨਿਰਾਧਾਰ ਸਾਬਤ ਹੋਈਆਂ। ਸਿਆਚਿਨ ਸਾਡੇ ਲਈ ਮਹੱਤਵਪੂਰਨ ਹੈ। ਉਸ ਦੀ ਨਿਗਰਾਨੀ ਲਈ ਪੱਛਮੀ ਅਤੇ ਉਤਰੀ ਮੋਰਚੇ ਦਾ ਗਠਨ ਕੀਤਾ ਗਿਆ ਹੈ। ਇਹ ਖੇਤਰ ਸਾਡੇ ਲਈ ਰਣਨੀਤਿਕ ਤੌਰ ‘ਤੇ ਮਹੱਤਵਪੂਰਨ ਹੈ। General Narwane
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।