ਯੂਨੀਵਰਸਿਟੀ ਵਿਖੇ ਪ੍ਰਤੀਰੋਧੀ ਸ਼ਾਮ ਦੇ ਜਰੀਏ ਧੂਣੀ ਬਾਲ ਕੇ ਕਵਿਤਾਵਾਂ, ਗੀਤਾਂ ਅਤੇ ਕਵਿਸ਼ਰੀਆਂ ਦਾ ਚੱਲਦਾ ਰਿਹਾ ਦੌਰ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਕੌਮਾਂਤਰੀਵਾਦੀ ਇਨਕਲਾਬੀ ਸ਼ਾਇਰ ਫੈਜ਼ ਅਹਿਮਦ ਫੈਜ਼ ਦੀ ਨਜ਼ਮ ‘ਹਮ ਦੇਖੇਂਗੇ’ ‘ਤੇ ਸਰਕਾਰ ਦੁਆਰਾ ਸੈਂਸਰਸ਼ਿਪ ਬਿਠਾਉਣ ਦੇ ਮਾਮਲੇ ਦੇ ਵਿਰੋਧ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਵੱਲੋਂ ‘ਪ੍ਰਤੀਰੋਧੀ ਸ਼ਾਮ’ ਮਨਾਉਂਦਿਆਂ ਇਸ ਨਜ਼ਮ ਦਾ ਸਮੂਹਿਕ ਗਾਇਣ ਕੀਤਾ ਗਿਆ ਇਹ ਪ੍ਰਤੀਰੋਧੀ ਸ਼ਾਮ ਸਾਂਝੇ ਵਿਦਿਆਰਥੀ ਮੋਰਚੇ ਜ਼ਿਨ੍ਹਾਂ ਵਿੱਚ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ, ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ, ਪੰਜਾਬ ਸਟੂਡੈਂਟਸ ਯੂਨੀਅਨ, ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ), ਡੈਮੋਕਰੇਟਿਕ ਸਟੂਡੈਂਟਸ ਆਰਗਨਾਈਜੇਸ਼ਨ ਅਤੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵੱਲੋਂ ਕਰਵਾਈ ਗਈ। ਇਸ ਮੌਕੇ ਵਿਦਿਆਰਥੀ ਆਗੂਆਂ ਨਵਜੋਤ ਬਿਲਾਸਪੁਰ, ਕਮਲ ਜਲੂਰ, ਖੁਸ਼ਵਿੰਦਰ ਰਵੀ ਅਤੇ ਲਖਵਿੰਦਰ ਸਿੰਘ ਨੇ ਕਿਹਾ ਕਿ ਸੈਂਸਰਸ਼ਿਪ ਦੀ ਕੋਸ਼ਿਸ਼ ਵਿੱਚ ਫੈਜ਼ ਅਹਿਮਦ ਫੈਜ਼ ਜੋ ਇੱਕ ਇਨਕਲਾਬੀ ਸ਼ਾਇਰ ਹਨ, ਨੂੰ ਸਰਕਾਰ ਦੁਆਰਾ ਹਿੰਦੂ ਵਿਰੋਧੀ ਅਤੇ ਭਾਰਤ ਵਿਰੋਧੀ ਦੱਸ ਕੇ ਨਿੰਦਿਆ ਗਿਆ ਹੈ। ਇਸ ਸਬੰਧੀ ਭਾਰਤ ਹੀ ਨਹੀਂ ਕੌਮਾਤਰੀ ਪੱਧਰ ‘ਤੇ ਰੋਹ ਫੈਲਿਆ ਹੋਇਆ ਹੈ।
- ਇਸ ‘ਪ੍ਰਤੀਰੋਧੀ ਸ਼ਾਮ’ ‘ਚ ਫੈਜ਼ ਅਹਿਮਦ ਫੈਜ਼, ਸੰਤ ਰਾਮ ਉਦਾਸੀ, ਬਰਤੋਲਤ ਬ੍ਰੈਖਤ ਵਰਗੇ ਸ਼ਾਇਰਾਂ ਦੀਆਂ ਇਨਕਲਾਬੀ ਨਜ਼ਮਾਂ ਨੂੰ ਗਾ ਕੇ ਅਤੇ ਪੜ੍ਹ ਕੇ ਪੇਸ਼ ਕੀਤਾ ਗਿਆ
- ਭਾਈ ਕਾਨ੍ਹ ਸਿੰਘ ਨਾਭਾ ਲਾਇਬਰੇਰੀ ਦੇ ਬਾਹਰ ਧੂਣੀ ਬਾਲ ਕੇ ਡੱਫਲੀ ਦੀ ਤਾਲ ‘ਤੇ ਪੂਰੀ ਸ਼ਾਮ ਗੀਤਾਂ, ਕਵਿਤਾਵਾਂ, ਕਵਿਸ਼ਰੀਆਂ ਦਾ ਦੌਰ ਚੱਲਦਾ ਰਿਹਾ
- ਵਿਦਿਆਰਥੀ ਆਗੂਆਂ ਨੇ ਕਿਹਾ ਕਿ ਇਸ ਦੌਰ ਵਿੱਚ ਜਦੋਂ ਸਰਕਾਰ ਦੇਸ਼ ਦੇ ਲੋਕਾਂ ਨੂੰ ਤੰਗ ਕਰਨ ਮਾਰਨ ਕੁੱਟਣ ਲਈ ਆਪਣਾ ਪੂਰਾ ਜੋਰ ਲਾ ਰਹੀ ਹੈ
- ਲੋਕਾਂ ਦੇ ਹੱਕ ਦੀ ਗੱਲ ਕਰਨ ਵਾਲੀਆਂ ਧਿਰਾਂ, ਆਗੂਆਂ, ਵਿਦਿਆਰਥੀਆਂ ਦੇ ਵਿਰੋਧ ਵਿੱਚ ਪ੍ਰਾਪੇਗੰਡਾ ਕਰ ਰਹੀ ਹੈ
- ਜੁਲਮ ਅਤੇ ਤਾਨਾਸ਼ਾਹਾਂ ਵਿਰੁੱਧ ਆਵਾਜ਼ ਚੁੱਕਣ ਵਾਲੇ ਸ਼ਾਇਰਾਂ ਦੀਆਂ ਨਜ਼ਮਾਂ ‘ਤੇ ਪਾਬੰਧੀ ਲਾਗਾਉਣ ਦੇ ਮਨਸੂਬੇ ਰੱਖਦੀ ਹੈ
- ਉਸ ਵੇਲੇ ਪੰਜਾਬੀ ਯੂਨੀਵਰਸਿਟੀ ਅਤੇ ਦੇਸ਼ ਭਰ ਦੇ ਵਿਦਿਆਰਥੀਆਂ ਵੱਲੋਂ ਫੈਜ਼ ਦੀ ਨਜ਼ਮ ਨੂੰ ਗਾ ਕੇ ਪੇਸ਼ ਕਰਨਾ ਇਹ ਦਰਸਾ ਰਿਹਾ ਹੈ
ਵਿਦਿਆਰਥੀ ਸਰਕਾਰ ਦੀਆਂ ਇਹਨਾਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਤਿਆਰ ਹਨ
ਉਹ ਦੇਸ਼ ਦੇ ਫਿਰਕੂ ਧਰੂਵੀਕਰਨ ਨੂੰ ਬਰਦਾਸ਼ਤ ਨਹੀਂ ਕਰਨਗੇ ਉਹਨਾਂ ਸੰਦੇਸ਼ ਦਿੱਤਾ ਕਿ ਫੈਜ਼ ਲੋਕਾਈ ਦਾ ਸ਼ਾਇਰ ਹੈ ਅਤੇ ਸਾਰੀ ਜਿੰਦਗੀ ਕੁੱਲ ਮਨੁੱਖਤਾ ਦੇ ਹੱਕ ਅਤੇ ਭਲੇ ਦੀ ਗੱਲ ਕਰਦਾ ਰਿਹਾ ਉਹਨੂੰ ਕਿਸੇ ਖਾਸ ਫਿਰਕੇ ਜਾਂ ਦੇਸ਼ ਦਾ ਵਿਰੋਧੀ ਆਖਣਾ ਸਰਾਸਰ ਬਕਵਾਸ ਹੈ ਅਤੇ ਇਹ ਨਾ ਕਾਬਿਲੇ ਬਰਦਾਸ਼ਤ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।