England 63 ਸਾਲ ਬਾਅਦ ਕੈਪਟਾਊਨ ‘ਚ ਜਿੱਤਿਆ, ਲੜੀ ਬਰਾਬਰ
ਏਜੰਸੀ/ਕੈਪਟਾਊਨ।ਇੰਗਲੈਂਡ ਨੇ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਮੇਜ਼ਬਾਨ ਦੱਖਣੀ ਅਫਰੀਕਾ ਨੂੰ ਦੂਜੇ ਕ੍ਰਿਕਟ ਟੈਸਟ ਮੈਚ ਦੇ ਪੰਜਵੇਂ ਅਤੇ ਆਖਰੀ ਦਿਨ 189 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਚਾਰ ਮੈਚਾਂ ਦੀ ਲੜੀ ‘ਚ ਇੱਕ-ਇੱਕ ਨਾਲ ਬਰਾਬਰੀ ਹਾਸਲ ਕਰ ਲਈ ਇੰਗਲੈਂਡ ਦੀ ਕੈਪਟਾਊਨ ‘ਚ 63 ਸਾਲਾਂ ਦੇ ਲੰਮੇ ਫਰਕ ਤੋਂ ਬਾਅਦ ਇਹ ਪਹਿਲੀ ਜਿੱਤ ਹੈ ਇੰਗਲੈਂਡ ਨੇ ਦੱਖਣੀ ਅਫਰੀਕਾ ਸਾਹਮਣੇ ਜਿੱਤ ਲਈ 438 ਦੌੜਾਂ ਦਾ ਮੁਸ਼ਕਲ ਟੀਚਾ ਰੱਖਿਆ ਸੀ। England
ਜਿਸ ਦਾ ਪਿੱਛਾ ਕਰਦਿਆਂ ਦੱਖਣੀ ਅਫਰੀਕਾ ਦੀ ਟੀਮ ਦੋ ਵਿਕਟਾਂ ‘ਤੇ 126 ਦੌੜਾਂ ਤੋਂ ਅੱਗੇ ਖੇਡਦਿਆਂ 137.4 ਓਵਰਾਂ 248 ਦੌੜਾਂ ‘ਤੇ ਆਲ ਆਊਟ ਹੋ ਗਈ ਦੱਖਣੀ ਅਫਰੀਕਾ ਲਈ ਓਪਨਰ ਪੀਟਰ ਮਲਾਨ ਨੇ 288 ਗੇਂਦਾਂ ‘ਚ ਤਿੰਨ ਚੌਕਿਆਂ ਦੀ ਮੱਦਦ ਨਾਲ 84 ਦੌੜਾਂ, ਡੀਨ ਐਲਗਰ 78 ਗੇਂਦਾਂ ‘ਚ ਦੋ ਚੌਕਿਆਂ ਦੀ ਸਹਾਰੇ 34 ਦੌੜਾਂ ਅਤੇ ਕਵਿੰਟਨ ਡੀ ਕਾਕ ਨੇ 107 ਗੇਂਦਾਂ ‘ਚ ਸੱਤ ਚੌਕਿਆਂ ਦੀ ਮੱਦਦ ਨਾਲ 50 ਦੌੜਾਂ ਬਣਾਈਆਂ ਦੱਖਣੀ ਅਫਰੀਕਾ ਇੱਕ ਸਮੇਂ ਪੰਜ ਵਿਕਟਾਂ ‘ਤੇ 237 ਦੌੜਾਂ ਬਣਾ ਕੇ ਮੈਚ ਡਰਾਅ ਕਰਵਾਉਣ ਵੱਲ ਵਧ ਰਿਹਾ ਸੀ।
ਪਰ ਆਪਣੀਆਂ ਆਖਰੀ ਪੰਜ ਵਿਕਟਾਂ ਸਿਰਫ 11 ਦੌੜਾਂ ਜੋੜ ਕੇ ਗਵਾਉਣ ਕਾਰਨ ਉੁਸਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੇਠਲੇ ਕ੍ਰਮ ਦੇ ਸਮਰਪਣ ਨਾਲ ਮੇਜ਼ਬਾਨ ਟੀਮ ਇਸ ਟੈਸਟ ਮੈਚ ਨੂੰ ਡਰਾਅ ਕਰਵਾਉਣ ਤੋਂ ਖੁੰਝ ਗਈ ਇੰਗਲੈਂਡ ਵੱਲੋਂ ਬੇਨ ਸਟੋਕਸ ਨੇ 35 ਦੌੜਾਂ ‘ਤੇ ਤਿੰਨ ਵਿਕਟਾਂ ਹਾਸਲ ਕੀਤੀਆਂ ਉਨ੍ਹਾਂ ਨੇ ਆਖਰੀ ਪੰਜ ਵਿਕਟਾਂ ‘ਚੋਂ 3 ਵਿਕਟਾਂ ਹਾਸਲ ਕਰਕੇ ਦੱਖਣੀ ਅਫਰੀਕਾ ਨੂੰ ਹਾਰ ਦਾ ਸਾਹਮਣਾ ਕਰਨ ਲਈ ਮਜ਼ਬੂਰ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।