ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਲਾਏ ਸਰਕਾਰ ‘ਤੇ ਹਜ਼ਾਰਾ ਕਰੋੜ ਰੁਪਏ ਦੇ ਮੈਚ ਫਿਕਸਿੰਗ ਦੇ ਦੋਸ਼
ਸਿਆਸੀ ਲੋਕਾਂ ਸਣੇ ਅਧਿਕਾਰੀਆਂ ਨੇ ਕੋਲੇ ਦੀ ਧੁਆਈ ਦੇ ਮਾਮਲੇ ‘ਚ ਪ੍ਰਾਈਵੇਟ ਕੰਪਨੀ ਨੂੰ ਪਹੁੰਚਾਇਆ ਫਾਇਦਾ, ਲਈ ਕਰੋੜਾ ਰੁਪਏ ਦੀ ਰਿਸ਼ਵਤ
ਪ੍ਰਾਈਵੇਟ ਥਰਮਲ ਪਲਾਂਟ ਲਾਉਣ ਲਈ ਕਾਗਜ਼ਾਤ ਯੂਪੀਏ ਸਰਕਾਰ ਨੇ ਕੀਤੇ ਸੀ ਤਿਆਰ, ਅਸੀਂ ਇੱਕ ਇੱਕ ਲਾਈਨ ਵੀ ਨਹੀਂ ਬਦਲੀ : ਸੁਖਬੀਰ ਬਾਦਲ
ਪ੍ਰਾਈਵੇਟ ਕੰਪਨੀ ਨਾਲ ਮਿਲ ਕੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਕੀਤੀ ਮੈਚ ਫਿਕਸਿੰਗ, ਹੋਵੇ ਜਾਂਚ
ਚੰਡੀਗੜ,(ਅਸ਼ਵਨੀ ਚਾਵਲਾ)। ਅਮਰਿੰਦਰ ਸਿੰਘ ਦੀ ਸਰਕਾਰ ਨੇ ਪੰਜਾਬ ਵਿੱਚ ਹਜ਼ਾਰਾ ਕਰੋੜ ਰੁਪਏ ਸਕੈਮ ਕਰਨ ਲਈ ਪ੍ਰਾਈਵੇਟ ਕੰਪਨੀਆਂ ਨਾਲ ਮਿਲ ਕੇ ਮੈਚ ਫਿਕਸਿੰਗ ਕੀਤੀ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਜਾਣ ਬੂਝ ਕੇ ਉੱਚ ਅਦਾਲਤਾਂ ਵਿੱਚ ਕੇਸ ਹਾਰਦੇ ਹੋਏ ਪ੍ਰਾਈਵੇਟ ਕੰਪਨੀਆਂ ਦੇ ਹੱਕ ਵਿੱਚ ਭੁਗਤੀ ਹੈ। ਇਸ ਸਾਰੇ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਹੁਣ 1500 ਕਰੋੜ ਰੁਪਏ ਇਨਾਂ ਪ੍ਰਾਈਵੇਟ ਕੰਪਨੀਆਂ ਨੂੰ ਦੇਣਾ ਪਏਗਾ ਅਤੇ ਇਸ ਦੀ ਸਾਰੀ ਭਰਪਾਈ ਪੰਜਾਬ ਦੀ ਜਨਤਾ ਤੋਂ ਕੀਤੀ ਜਾਏਗੀ। ਇਹ ਗੰਭੀਰ ਦੋਸ਼ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲਗਾਏ ਹਨ।
ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਪਹਿਲਾਂ ਕਹਿਣ ਕਿ ਮਨਮੋਹਣ ਸਿੰਘ ਦੀ ਸਰਕਾਰ ਨੇ ਗਲਤ ਤਿਆਰ ਕੀਤਾ ਡਾਕੂਮੈਂਟਸ
ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਮਾਮਲੇ ਵਿੱਚ ਸੀਬੀਆਈ ਜਾਂ ਫਿਰ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਕਰਦੀ ਹੈ ਸੁਖਬੀਰ ਬਾਦਲ ਨੇ ਕਿਹਾ ਕਿ ਜਦੋਂ ਉਨਾਂ ਦੀ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਪ੍ਰਾਈਵੇਟ ਕੰਪਨੀ ਨਾਲ ਥਰਮਲ ਪਲਾਂਟ ਲਗਾਉਣ ਲਈ ਸਮਝੌਤਾ ਕੀਤਾ ਸੀ ਤਾਂ ਉਸ ਸਮੇਂ ਐਗਰੀਮੈਂਟ ਵਿੱਚ ਕਿਤੇ ਵੀ ਨਹੀਂ ਲਿਖਿਆ ਗਿਆ ਸੀ ਕਿ ਕੋਲੇ ਦੀ ਸਫ਼ਾਈ ਦਾ ਪੈਸਾ ਵੀ ਲਿਆ ਜਾਏਗਾ ਜਾਂ ਫਿਰ ਇਸ ਦਾ ਭੁਗਤਾਨ ਕੌਣ ਕਰੇਗਾ। ਉਨਾਂ ਕਿਹਾ ਕਿ ਇਸ ਕੋਲੇ ਦੀ ਸਫ਼ਾਈ ਦੇ ਹਜ਼ਾਰਾ ਕਰੋੜ ਰੁਪਏ ਲੈਣ ਲਈ ਪ੍ਰਾਈਵੇਟ ਕੰਪਨੀਆਂ ਨੇ ਉਨਾਂ ਦੀ ਸਰਕਾਰ ਸਮੇਂ ਵੀ ਪਟੀਸ਼ਨ ਦਾਇਰ ਕਰਦੇ ਹੋਏ ਮੁਲਾਕਾਤ ਕੀਤੀ ਸੀ ਪਰ ਉਨਾਂ ਦੀ ਸਰਕਾਰ ਵੱਲੋਂ ਸਾਫ਼ ਤੌਰ ‘ਤੇ ਇਨਕਾਰ ਕਰਦੇ ਹੋਏ ਉਨਾਂ ਦੀ ਅਪੀਲ ਨੂੰ ਖ਼ਾਰਜ ਕਰ ਦਿੱਤਾ ਸੀ ਪਰ ਇਸ ਕਾਂਗਰਸ ਸਰਕਾਰ ਦੌਰਾਨ ਮੈਚ ਫਿਕਸਿੰਗ ਹੁੰਦੇ ਹੋਏ ਪ੍ਰਾਈਵੇਟ ਕੰਪਨੀਆਂ ਕੇਸ ਜਿਤਣ ਵਿੱਚ ਕਾਮਯਾਬ ਹੋ ਗਈਆਂ ਹਨ।
ਉਨਾਂ ਕਿਹਾ ਕਿ ਪ੍ਰਧਾਨ ਸੁਨੀਲ ਜਾਖੜ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਗਲਤ ਸਮਝੌਤਾ ਕਰਵਾਉਣ ਦਾ ਦੋਸ਼ ਅਕਾਲੀ ਸਰਕਾਰ ‘ਤੇ ਲਾ ਰਹੇ ਹਨ ਤਾਂ ਉਨਾਂ ਨੂੰ ਪਹਿਲਾਂ ਇਹ ਕਹਿਣਾ ਚਾਹੀਦਾ ਹੈ ਕਿ ਜਿਹੜਾ ਡਾਕੂਮੈਂਟ ਯੂਪੀਏ ਦੀ ਸਰਕਾਰ ਨੇ ਦੇਸ਼ ਭਰ ਵਿੱਚ ਥਰਮਲ ਪਲਾਂਟ ਲਗਾਉਣ ਲਈ ਤਿਆਰ ਕੀਤਾ ਸੀ, ਉਹ ਗਲਤ ਹੈ। ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਰਿਸ਼ਵਤ ਲੈ ਕੇ ਪ੍ਰਾਈਵੇਟ ਕੰਪਨੀਆਂ ਨੂੰ ਲਾਭ ਪਹੁੰਚਾਇਆ ਗਿਆ ਹੈ ਅਤੇ ਇਸ ਨੇ ਜਾਣ-ਬੁੱਝ ਕੇ ਕੋਲੇ ਦੀ ਧੁਆਈ ਨਾਲ ਜੁੜੇ 2500 ਕਰੋੜ ਰੁਪਏ ਦੇ ਮਾਮਲੇ ਅਤੇ 1602 ਕਰੋੜ ਰੁਪਏ ਦੇ ਟ੍ਰਿਬਿਊਨਲ ਐਵਾਰਡ ਦੇ ਮਾਮਲੇ ਦੀ ਅਦਾਲਤ ਵਿਚ ਢਿੱਲੀ ਪੈਰਵੀ ਕੀਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।