Punjab School Education Board ਨੇ ਬਦਲੀਆਂ 10ਵੀਂ ਤੇ 12ਵੀਂ ਦੇ ਪੇਪਰਾਂ ਦੀ ਤਾਰੀਕ
ਮੋਹਾਲੀ, (ਕੁਲਵੰਤ ਕੋਟਲੀ) ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਵੱਲੋਂ 10ਵੀਂ ਅਤੇ 12ਵੀਂ ਦੇ ਕਈ ਪੇਪਰਾਂ ਵਾਲੇ ਦਿਨ ਛੁੱਟੀ ਆਉਣ ਬਾਅਦ ਡੇਟਸੀਟ ਬਦਲ ਦਿੱਤੀ ਗਈ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਰਕਾਰੀ ਛੁੱਟੀਆਂ ਦੇ ਨੋਟੀਫ਼ਿਕੇਸ਼ਨ ਹੋਣ ਤੋਂ ਬਾਅਦ ਇਹ ਤਬਦੀਲੀ ਕੀਤੀ ਹੈ ਤਬਦੀਲੀ ਤਹਿਤ ਸੱਤ ਪ੍ਰੀਖਿਆਵਾਂ ਲਈ ਨਵੀਆਂ ਤਰੀਖ਼ਾਂ ਜਾਰੀ ਕਰ ਦਿੱਤੀਆਂ ਗਈਆਂ ਹਨ
ਬੋਰਡ ਦੇ ਸਕੱਤਰ ਮੁਹੰਮਦ ਤਈਅਬ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਬਾਰ੍ਹਵੀਂ ਸ਼੍ਰੇਣੀ ਦਾ ਲੋਕ ਪ੍ਰਸ਼ਾਸਨ ਵਿਸ਼ੇ ਦਾ ਪੇਪਰ ਜੋ ਕਿ ਪਹਿਲਾਂ 4 ਮਾਰਚ ਨੂੰ ਨਿਰਧਾਰਤ ਸੀ, ਹੁਣ 16 ਮਾਰਚ ਨੂੰ ਕਰਵਾਇਆ ਜਾਵੇਗਾ ਜਦੋਂ ਕਿ 16 ਮਾਰਚ ਨੂੰ ਕਰਵਾਇਆ ਜਾਣ ਵਾਲਾ ਸੰਸਕ੍ਰਿਤ ਵਿਸ਼ੇ ਦਾ ਪੇਪਰ 4 ਮਾਰਚ ਨੂੰ ਕਰਵਾਇਆ ਜਾਵੇਗਾ ਬਾਰ੍ਹਵੀਂ ਜਮਾਤ ਦੇ ਹੀ ਰਾਜਨੀਤੀ ਸ਼ਾਸਤਰ, ਭੌਤਿਕ ਵਿਗਿਆਨ, ਬਿਜ਼ਨਸ ਸਟਡੀਜ਼ ਦੀ ਪਰੀਖਿਆ ਜੋ 9 ਮਾਰਚ ਨੂੰ ਕਰਵਾਈ ਜਾਣੀ ਸੀ, ਹੁਣ 30 ਮਾਰਚ ਨੂੰ ਕਰਵਾਈ ਜਾਵੇਗੀ
ਬਾਰ੍ਹਵੀਂ ਸ਼੍ਰੇਣੀ ਦੇ ਵੋਕੇਸ਼ਨਲ ਗਰੁੱਪ ਦੀਆਂ 9 ਮਾਰਚ ਨੂੰ ਹੋਣ ਵਾਲੀਆਂ ਸਾਰੇ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਹੁਣ 30 ਮਾਰਚ ਨੂੰ ਕਰਵਾਈਆਂ ਜਾਣਗੀਆਂ ਅਤੇ 13 ਮਾਰਚ ਨੂੰ ਹੋਣ ਵਾਲੀਆਂ ਸਾਰੇ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਹੁਣ 27 ਮਾਰਚ ਨੂੰ ਕਰਵਾਈਆਂ ਜਾਣਗੀਆਂ
ਦਸਵੀਂ ਸ਼੍ਰੇਣੀ ਦੀ ਵਿਸ਼ਾ ਗ੍ਰਹਿ ਵਿਗਿਆਨ ਦੀ ਪ੍ਰੀਖਿਆ ਜੋ ਕਿ ਪਹਿਲਾਂ 8 ਅਪ੍ਰੈਲ ਨੂੰ ਕਰਵਾਈ ਜਾਣੀ ਸੀ, ਯੋਜਨਾ ਮੁਤਾਬਿਕ ਹੁਣ 4 ਅਪ੍ਰੈਲ ਨੂੰ ਕਰਵਾਈ ਜਾਵੇਗੀ ਜਦੋਂ ਕਿ 6 ਅਪ੍ਰੈਲ ਵਾਲੀ ਵਿਸ਼ਾ ਕੰਪਿਊਟਰ ਸਾਇੰਸ ਵਾਲੀ ਪ੍ਰੀਖਿਆ 13 ਅਪ੍ਰੈਲ ਨੂੰ ਕਰਵਾਈ ਜਾਵੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।