ਇਰਾਨ ‘ਚ ਯੂਕ੍ਰੇਨ ਦਾ ਬੋਇੰਗ ਜਹਾਜ਼ ਕ੍ਰੈਸ਼

Ukraine plain, Cresh, Human Error

ਯੂਕ੍ਰੇਨ ਦੇ ਕੀਵ ਜਾ ਰਿਹਾ ਸੀ ਜਹਾਜ਼

ਤੇਹਰਾਨ (ਏਜੰਸੀ)। ਬੁੱਧਵਾਰ ਸਵੇਰੇ ਇਰਾਨ ਦੀ ਰਾਜਧਾਨੀ ਤੇਹਰਾਨ ‘ਚ ਇਮਾਮ ਖੋਮੇਨੀ ਏਅਰਪੋਰਟ ‘ਤੇ ਯੂਕ੍ਰੇਨ ਦਾ ਬੋਇੰਗ-737 ਜਹਾਜ਼ ਉਡਾਨ ਭਰਦੇ ਹੀ ਕ੍ਰੈਸ਼ Plane Crash ਹੋ ਗਿਆ। ਇਰਾਨ ਦੇ ਐਮਰਜੈਂਸੀ ਸੇਵਾਵਾਂ ਦੇ ਇੱਕ ਅਧਿਕਾਰੀ ਨੇ ਦਾਅਵਾ ਕੀਤਾ ਕਿ ਜਹਾਜ਼ ‘ਚ ਸਵਾਰ ਸਾਰੇ 170 ਯਾਤਰੀਆਂ ਦੀ ਮੌਤ ਹੋ ਗਈ। ਇਰਾਨ ਦੇ ਇਰਾਕ ‘ਚ ਅਮਰੀਕੀ ਬਲਾਂ ‘ਤੇ ਬੈਲਿਸਟਿਕ ਮਿਜ਼ਾਈਲਾਂ ਦਾਗਣ ਤੋਂ ਕੁਝ ਘੰਟੇ ਬਾਅਦ ਇਹ ਹਾਦਸਾ ਹੋਇਆ ਹੈ। ਦੱਸ ਦਈਏ ਕਿ ਇਰਾਨ ਨੇ ਜਨਰਲ ਕਾਸਿਮ ਸੁਲੇਮਾਨੀ ਦੇ ਅਮਰੀਕੀ ਹਵਾਈ ਹਮਲੇ ‘ਚ ਮਾਰੇ ਜਾਣ ਤੋਂ ਬਾਅਦ ਇਹ ਕਾਰਵਾਈ ਕੀਤੀ ਹੈ। ਇਰਾਨ ਦੀ ਫਾਰਮ ਨਿਊਜ਼ ਏਜੰਸੀ ਦੇ ਮੁਤਾਬਿਕ, ਯੂਕ੍ਰੇਨ ਏਅਰਲਾਇੰਸ ਦਾ ਜਹਾਜ਼ ਤੇਹਰਾਨ ਤੋਂ ਯੂਕ੍ਰੇਨ ਦੇ ਕੀਵ ਜਾ ਰਿਹਾ ਸੀ। ਹਾਦਸੇ ਦਾ ਕਾਰਨ ਤਕਨੀਕੀ ਖ਼ਰਾਬੀ ਦੱਸੀ ਜਾ ਰਹੀ ਹੈ। ਹਵਾਬਾਜੀ ਵਿਭਾਗ ਦੀ ਇੱਕ ਟੀਮ ਘਟਨਾ ਸਥਾਨ ‘ਤੇ ਜਾਂਚ ਲਈ ਮੌਜ਼ੂਦ ਹੈ। ਇੱਕ ਵੀਡੀਓ ‘ਚ ਹਾਦਸਾਗ੍ਰਸਤ ਜਹਾਜ਼ ਵਿਸਫੋਟ ਹੁੰਦੇ ਹੋਏ ਦਿਸ ਰਿਹਾ ਹੈ।

5:15 ਦੀ ਬਜਾਇ 6.12 ਵਜੇ ਭਰੀ ਉਡਾਨ Plane Crash

ਦੱਸਿਆ ਜਾ ਰਿਹਾ ਹੈ ਕਿ ਯੂਕ੍ਰੇਨ ਦੇ ਬੋਇੰਗ 737-800 ਜਹਾਜ਼ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 5.15 ‘ਤੇ ਉਡਾਨ ਭਰਨੀ ਸੀ ਹਾਲਾਂਕਿ ਇਸ ਨੂੰ 6:12 ‘ਤੇ ਰਵਾਨਾ ਕੀਤਾ ਗਿਆ। ਉਡਾਨ ਭਰਨ ਤੋਂ ਕੁਝ ਹੀ ਦੇਰ ਬਾਅਦ ਹੀ ਫਲਾਈਟ ਨੇ ਡੇਟਾ ਭੇਜਣਾ ਬੰਦ ਕਰ ਦਿੱਤਾ। ਹਾਲਾਂਕਿ ਖ਼ਬਰ ਲਿਖੇ ਜਾਣ ਤੱਕ ਏਅਰਲਾਇੰਸ ਨੇ ਇਸ ਮਾਮਲੇ ‘ਚ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ।

ਕਿਹੋ ਜਿਹਾ ਹੈ ਜਹਾਜ਼

  • ਬੋਇੰਗ 737-800 ਦੋ ਇੰਜਣ ਵਾਲਾ ਜੈੱਟ ਹੈ।
  • ਦੁਨੀਆਂ ਭਰ ਦੀਆਂ ਸੈਂਕੜੇ ਏਅਰਲਾਇੰਸ ਇਸ ਦੀ ਵਰਤੋਂ ਕਰਦੀਆਂ ਹਨ।
  • 1990 ‘ਚ ਆਇਆ ਜਹਾਜ਼ ਬੋਇੰਗ 737 ਮੈਕਸ ਜਹਾਜ਼ ਦਾ ਪੁਰਾਣਾ ਵਰਜ਼ਨ

ਪਹਿਲਾਂ ਵੀ ਹੋਏ ਹਾਦਸੇ

  • ਮਈ 2010 ‘ਚ ਏਅਰ ਇੰਡੀਆ ਐਕਸਪ੍ਰੈੱਸ ਦਾ ਜਹਾਜ਼ ਮੈਂਗਲੌਰ ‘ਚ ਲੈਂਡਿੰਗ ਦੌਰਾਨ ਕ੍ਰੈਸ਼ ਹੋਣ ਨਾਲ 150 ਜਣਿਆਂ ਦੀ ਮੌਤ ਹੋ ਗਈ ਸੀ।
  • ਫਲਾਈਦੁਬੱਈ ਏਅਰਲਾਈਨ ਦਾ ਜਹਾਜ਼ ਰੁਸ ਦੇ ਰੋਸਤੋਵ-ਆਨ-ਡਾਨ ਏਅਰਪੋਰਟ ‘ਤੇ ਲੈਂਡ ਕਰਦਨ ਦੀ ਕੋਸ਼ਿਸ਼ ‘ਚ ਕ੍ਰੈਸ਼ ਹੋਇਆ, 62 ਜਣੇ ਮਾਰੇ ਗਏ।
  • 2018 ‘ਚ ਇੰਡੋਨੇਸ਼ੀਆ ਦੇ ਜਕਾਰਤਾ ‘ਚ ਲਾਈਨ ਏਅਰਲਾਈਂਸ ਦਾ ਬੋਇੰਗ-737 ਉਡਾਨ ਭਰਦੇ ਹੀ ਕ੍ਰੈਸ਼ ਹੋਇਆ, 112 ਦੀ ਮੌਤ ਹੋਈ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।