ਭਾਜਪਾ ‘ਤੇ ਪ੍ਰਿੰਯਕਾ ਗਾਂਧੀ ਨੇ ਕੀਤੀ ਟਿੱਪਣੀ
ਕਿਹਾ, ਝੂਠ ਕਦੇ ਵੀ ਜਿੱਤ ਨਹੀਂ ਸਕਦਾ
ਲਖਨਊ (ਏਜੰਸੀ)। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ Priyanka ਵਾਡਰਾ ਨੇ ਰਿਟਾਇਰਡ ਅਧਿਕਾਰੀ ਐੱਸਆਰ ਦਾਰਾਪੁਰੀ ਦੀ ਰਿਹਾਈ ‘ਤੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਝੂਠ ਕਦੇ ਵੀ ਨਹੀਂ ਜਿੱਤ ਸਕਦਾ। ਪਿਛਲੇ ਦਿਨੀਂ ਨਾਗਰਿਕਤਾ ਸੋਧ ਐਕਟ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਲਖਨਊ ‘ਚ ਗ੍ਰਿਫ਼ਤਾਰ ਕੀਤੇ ਗਏ ਸ੍ਰੀ ਦਾਰਾਪੁਰੀ ਸਮੇਤ 14 ਜਣਿਆਂ ਨੂੰ ਅਦਾਲਤ ਦੇ ਆਦੇਸ਼ ‘ਤੇ ਜਮਾਨਤ ‘ਤੇ ਮੰਗਲਵਾਰ ਨੂੰ ਰਿਹਾਅ ਕਰ ਦਿੱਤਾ ਗਿਆ। ਰਿਹਾਈ ਦੇ ਕੋਝ ਹੀ ਦੇਰ ਬਾਅਦ ਸ੍ਰੀਮਤੀ ਵਾਡਰਾ ਨੇ ਟਵੀਟ ਕੀਤਾ ਕਿ ਅੰਬੇਡਕਰਵਾਦੀ ਚਿੰਤਕ ਅਤੇ ਸਾਬਕਾ ਆਈਪੀਐੱਸ ਸ੍ਰੀ ਦਾਰਾਪੁਰੀ ਅਤੇ ਕਾਂਗਰਸੀ ਨੇਤਾ ਸਦਫ਼ ਅੱਜ ਜ਼ੇਲ੍ਹ ਤੋਂ ਰਿਹਾਅ ਹੋ ਗਏ। ਕੋਰਟ ਦੁਆਰਾ ਸਬੂਤ ਮੰਗਣ ‘ਤੇ ਯਨੂੰਪੀ ਪੁਲਿਸ ਬੰਗਲੇ ਝਾਕਣ ਲੱਗੀ ਸੀ। ਉਨ੍ਹਾਂ ਕਿਹਾ ਕਿ ਭਾਂਜਪਾ ਸਰਕਾਰ ਨਿਰਦੋਸ਼ ਲੋਕਾਂ ਅਤੇ ਬਾਬਾ ਸਾਹਿਬ ਦੀ ਵਿਰਾਸਤ ਨੂੰ ਅੱਗੇ ਵਧਾਉਣ ਵਾਲੇ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਆਪਣੀ ਅਸਲੀ ਸੋਚ ਦਿਖਾਈ ਹੈ। ਪਰ ਝੂਠ ਕਦੇ ਵੀ ਨਹੀਂ ਜਿੱਤ ਸਕਦਾ।
ਪਿਛਲੀ ਤਿੰਨ ਜਨਵਰੀ ਨੂੰ ਲਖਨਊ ਦੀ ਇੱਕ ਅਦਾਲਤ ਨੇ ਐੱਸਆਰ ਦਾਰਾਪੁਰੀ, ਰੰਗਮੰਚ ਕਰਮੀ ਸਦਫ਼ ਜਫਰ ਸਮੇਤ 14 ਜਣਿਆਂ ਨੂੰ ਜਮਾਨਤ ‘ਤੇ ਰਿਹਾਅ ਕਰਨ ਦੇ ਆਦੇਸ਼ ਦਿੱਤੇ ਸਨ। ਮਾਣਯੋਗ ਅਦਾਲਤ ਨੇ ਸਾਰਿਆਂ ਨੂੰ 50-50 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ ‘ਤੇ ਜਮਾਨਤ ਦਿੱਤੀ ਸੀ।
- ਜ਼ਿਕਰਯੋਗ ਹੈ ਕਿ ਸ੍ਰੀਮਤੀ ਵਾਡਰਾ ਪਿਛਲੇ ਦਿਨੀਂ ਕਾਂਗਰਸ ਦੇ ਸਥਾਪਨਾ ਦਿਵਸ ਸਮਾਰੋਹ ‘ਚ ਸ਼ਿਰਕਤ ਕਰਨ ਤੋਂ ਬਾਅਦ
- ਐੱਸਆਰ ਦਾਰਾਪੁਰੀ ਦੇ ਪਰਿਵਾਰ ਵਾਲਿਆਂ ਨੂੰ ਮਿਲਣ ਗਈ ਸੀ।
- ਇਸ ਦੌਰਾਨ ਪੁਲਿਸ ਦੁਆਰਾ ਰੋਕੇ ਜਾਣ ‘ਤੇ ਉਨ੍ਹਾਂ ਬੁਰੇ ਵਿਵਹਾਰ ਦਾ ਦੋਸ਼ ਲਾਇਆ ਸੀ।
- ਬਾਅਦ ‘ਚ ਪ੍ਰਿਯੰਕਾ ਸਕੂਟਰੀ ‘ਤੇ ਸਵਾਰ ਹੋ ਕੇ ਪੌਲੀਟੈਕਨਿਕ ਚੌਂਕ ਤੱਕ ਗਈ
- ਜਿਸ ਤੋਂ ਬਾਅਦ ਉਹ ਪੈਦਲ ਹੀ ਦਾਰਾਪੁਰੀ ਦੀ ਰਿਹਾਇਸ਼ ਤੱਕ ਚੱਲ ਪਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।