ਪੜੋ ਪੰਜਾਬ ਦਾ ਬਾਈਕਾਟ ਜਾਂ ਫਿਰ ਧਰਨੇ ‘ਚ ਸ਼ਾਮਲ ਹੋਣ ਵਾਲੇ ਅਧਿਆਪਕਾਂ ਦੇ ਸਭ ਤੋਂ ਘੱਟ ਸਨ ਪੜੋ ਪੰਜਾਬ ‘ਚ ਨੰਬਰ
ਪੜੋ ਪੰਜਾਬ 2018-19 ਦੇ ਨਤੀਜੇ ਦੀ ਔਸਤ ਤੋਂ ਘੱਟ ਆਏ ਨੰਬਰ ਤਾਂ ਮਿਲਨਗੇ ਮਾਈਨਸ ਨੰਬਰ, ਮੈਰਿਟ ‘ਚ ਅਧਿਆਪਕ ਜਾਏਗਾ ਹੇਠਾਂ
ਚੰਡੀਗੜ (ਅਸ਼ਵਨੀ ਚਾਵਲਾ)। ਪੜ੍ਹੋ ਪੰਜਾਬ, ਪੜਾਓ ਪੰਜਾਬ ਦਾ ਬਾਈਕਾਟ ਕਰਨ ਵਾਲੇ ਅਧਿਆਪਕਾਂ ਦੀ ਹੁਣ ਖੈਰ ਨਹੀਂ ਹੈ, ਹੁਣ ਉਨਾਂ ਦਾ ਤਬਾਦਲਾ ਕਰਦੇ ਹੋਏ ਉਨਾਂ ਨੂੰ ਮੌਜੂਦਾ ਜ਼ਿਲੇ ਨਹੀਂ ਸਗੋਂ ਪਤਾ ਨਹੀਂ ਕਿੰਨੇ ਜਿਲ੍ਹਿਆ ਦਾ ਬਾਰਡਰ ਪਾਰ ਕਰਵਾਇਆ ਜਾਏਗਾ। ਪਿਛਲੇ ਸਾਲ ਕੀਤੇ ਗਏ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਅਧਿਆਪਕਾਂ ਨੂੰ ਇਸ ਦਾ ਭੁਗਤਾਨ ਹੁਣ ਕਰਨਾ ਪਏਗਾ, ਜਿਹੜੇ ਵੀ ਅਧਿਆਪਕਾਂ ਨੇ ਪੜੋ ਪੰਜਾਬ ‘ਚ ਔਸਤ ਨੰਬਰ ਤਹਿਤ ਘੱਟ ਨੰਬਰਾਂ ਨਾਲ ਪ੍ਰਦਰਸ਼ਨ ਕੀਤਾ ਹੈ, ਉਨਾਂ ਨੂੰ ਉਸ ਸੂਰਤ ਵਿੱਚ ਆਪਣੇ ਮੌਜੂਦਾ ਸਕੂਲ ਨੂੰ ਛੱਡ ਕੇ ਜਾਣਾ ਪੈਣਾ ਹੈ, ਜੇਕਰ ਇਸ ਸਮੇਂ ਉਹ ਸਰਪਲੱਸ ਸੀਟ ‘ਤੇ ਬੈਠ ਕੇ ਕੰਮ ਕਰ ਰਹੇ ਹਨ। ਸਿੱਖਿਆ ਵਿਭਾਗ ਵਲੋਂ ਇਸ ਹਫ਼ਤੇ ਰੈਸ਼ਨੇਲਾਈਜੇਸ਼ਨ ਨੀਤੀ ਤਹਿਤ ਤਬਾਦਲੇ ਕੀਤੇ ਜਾ ਰਹੇ ਹਨ, ਜਿਸ ਵਿੱਚ ਸਭ ਤੋਂ ਜਿਆਦਾ ਨੰਬਰ ਪੜੋ ਪੰਜਾਬ ਔਸਤ ਦਰ ਤੋਂ ਵੱਧ ਅਤੇ ਹੇਠਾਂ ਲਈ ਹੀ ਦਿੱਤੇ ਗਏ ਹਨ।
ਜਾਣਕਾਰੀ ਅਨੁਸਾਰ ਪੰਜਾਬ ਦੇ ਮਾਨਸਾ, ਸੰਗਰੂਰ, ਬਠਿੰਡਾ ਅਤੇ ਪਟਿਆਲਾ ਜਿੱਲਿਆ ਦੇ ਨਾਲ ਹੀ ਕਈ ਇਹੋ ਜਿਹੇ ਕਾਫ਼ੀ ਵਿਧਾਨ ਸਭਾ ਹਲਕੇ ਵੀ ਹਨ, ਜਿਥੇ ਸਰਕਾਰੀ ਸਕੂਲਾਂ ਵਿੱਚ ਮੌਜੂਦਾ ਸਮੇਂ ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਅਧਿਆਪਕ ਸਰਪਲੱਸ ਹਨ। ਸਿੱਖਿਆ ਵਿਭਾਗ ਵਲੋਂ ਰੈਸ਼ਨੇਲਾਈਜੇਸ਼ਨ ਤਹਿਤ ਤਬਾਦਲੇ ਕਰਨ ਦਾ ਐਲਾਨ ਕਰ ਦਿੱਤਾ ਗਿਆ
ਰੈਸ਼ਨੇਲਾਈਜੇਸ਼ਨ ‘ਚ ਅਧਿਆਪਕਾਂ ਨੂੰ 135 ਨੰਬਰ ਦੀ ਦਿੱਤੀ ਜਾ ਰਹੀ ਐ ਮੈਰਿਟ, ਮੈਰਿਟ ਅਨੁਸਾਰ ਮਿਲੇਗਾ ਸਟੇਸ਼ਨ ਲੈਣ ਦਾ ਮੌਕਾ
ਇਸ ਤਹਿਤ ਸਿੱਖਿਆ ਵਿਭਾਗ ਵਲੋਂ ਪ੍ਰਾਈਮਰੀ ਸਕੂਲਾਂ ਵਿੱਚ ਕੀਤੀ ਜਾ ਰਹੀ ਰੈਸ਼ਨੇਲਾਈਜੇਸ਼ਨ ਵਿੱਚ ਕੁਲ 135 ਨੰਬਰ ਦਿੱਤੇ ਗਏ ਹਨ, ਜਿਸ ਅਨੁਸਾਰ ਜਿਆਦਾ ਨੰਬਰ ਪ੍ਰਾਪਤ ਕਰਨ ਵਾਲੇ ਦੀ ਮੈਰਿਟ ਬਣੇਗੀ। ਇਸ ਰੈਸ਼ਨੇਲਾਈਜੇਸ਼ਨ ਨੀਤੀ ਵਿੱਚ ਸਭ ਤੋਂ ਜਿਆਦਾ 40 ਨੰਬਰ ਪੜ੍ਹੋ ਪੰਜਾਬ ਦੇ ਨਤੀਜਿਆਂ ਲਈ ਦਿੱਤਾ ਗਿਆ ਹੈ, ਜਿਸ ਵਿੱਚ ਜੇਕਰ ਔਸਤ ਨਤੀਜੇ ਤੋਂ 16 ਫੀਸਦੀ ਤੋਂ ਲੈ ਕੇ 20 ਫੀਸਦੀ ਤੱਕ ਨੰਬਰ ਜਿਆਦਾ ਆਏ ਤਾਂ 40 ਨੰਬਰ ਮਿਲਣਗੇ, ਇਸ ਤਰਾਂ ਜੇਕਰ ਔਸਤ ਨਤੀਜੇ ਤੋਂ 16 ਤੋਂ 20 ਫੀਸਦੀ ਘੱਟ ਨੰਬਰ ਆਏ ਤਾਂ 10 ਨੰਬਰ ਮਾਈਨਸ ਦੇ ਮਿਲਣਗੇ, ਜਿਹੜੇ ਮੈਰਿਟ ਵਿੱਚ ਅਧਿਆਪਕ ਨੂੰ ਕਾਫ਼ੀ ਜਿਆਦਾ ਹੇਠਾਂ ਲੈ ਕੇ ਜਾਣਗੇ।
ਪੜ੍ਹੋ ਪੰਜਾਬ ਤਹਿਤ ਮੈਰਿਟ ਲਈ ਕਿਵੇਂ ਮਿਲਨਗੇ ਨੰਬਰ
ਪਾਸ ਫੀਸਦੀ ਦਰ ਤੋਂ ਵੱਧ ਹੋਣ ‘ਤੇ ਘੱਟ ਹੋਣ ‘ਤੇ
0 ਤੋਂ 5 ਫੀਸਦੀ 8 ਨੰਬਰ ਮਾਈਨਸ 2 ਨੰਬਰ
5 ਤੋਂ 10 ਫੀਸਦੀ 20 ਨੰਬਰ ਮਾਈਨਸ 5 ਨੰਬਰ
11 ਤੋਂ 15 ਫੀਸਦੀ 32 ਨੰਬਰ ਮਾਈਨਸ 8 ਨੰਬਰ
16 ਤੋਂ 20 ਫੀਸਦੀ 40 ਨੰਬਰ ਮਾਈਨਸ 10 ਨੰਬਰ
ਪੜੋ ਪੰਜਾਬ ਵਿੱਚ ਆਏ ਨਤੀਜੇ ਦਾ ਪਾਸ ਫੀਸਦੀ ਦਰ
ਜਮਾਤ ਪਾਸ ਫੀਸਦੀ ਦਰ
ਪਹਿਲੀ 81.88
ਦੂਜੀ 79.92
ਤੀਜੀ 76.83
ਚੌਥੀ 75.98
ਪੰਜਵੀਂ 82.47
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।