ਖੂਨਦਾਨ ਲਈ ਡੇਰਾ ਸ਼ਰਧਾਲੂਆਂ ‘ਚ ਦਿਸਿਆ ਭਾਰੀ ਉਤਸ਼ਾਹ
ਬਰਨਾਵਾ ਆਸ਼ਰਮ ‘ਚ ਵੱਡੀ ਗਿਣਤੀ ਪਹੁੰਚੀ ਸਾਧ-ਸੰਗਤ
ਬਰਨਾਵਾ, ਅਨਿਲ ਕੱਕੜ/ਦੀਪਕ ਤਿਆਗੀ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ 101ਵੇਂ ਪਵਿੱਤਰ ਅਵਤਾਰ ਮਹੀਨੇ ਜਨਵਰੀ ਦੀ ਖੁਸ਼ੀ ‘ਚ ਡੇਰਾ ਸੱਚਾ ਸੌਦਾ ਬਰਨਾਵਾ ਆਸ਼ਰਮ ‘ਚ ਲੱਗੇ ਵਿਸ਼ਾਲ ਖੂਨਦਾਨ ਕੈਂਪ ‘ਚ ਖੂਨਦਾਨ ਲਈ ਪਹੁੰਚੀਆਂ ਬਲੱਡ ਬੈਂਕਾਂ ਦੀਆਂ ਟੀਮਾਂ ਦਾ ਕੋਟਾ ਕੁਝ ਹੀ ਘੰਟੇ ‘ਚ ਪੂਰਾ ਹੋ ਗਿਆ ਹੈ ਪਰ ਸਾਧ-ਸੰਗਤ ‘ਚ ਖੂਨਦਾਨ ਲਈ ਅਜੇ ਵੀ ਵੱਡੀ ਗਿਣਤੀ ‘ਚ ਲਾਈਨਾਂ ‘ਚ ਲੱਗੀ ਹੋਈ ਹੈ। ਖੂਨਦਾਨ ਕੈਂਪ ਬਾਰੇ ਜਾਣਕਾਰੀ ਦਿੰਦੇ ਹੋਏ ਯੂਪੀ ਦੇ 45 ਮੈਂਬਰ ਰਾਮਫਲ ਇੰਸਾਂ ਨੇ ਦੱਸਿਆ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੇ ਸਬੰਧ ‘ਚ ਇਹ ਖੂਨਦਾਨ ਕੈਂਪ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੁਆਰਾ ਲਾਇਆ ਗਿਆ ਹੈ। ਉਹਨਾਂ ਕਿਹਾ ਕਿ ਹਜ਼ਾਰਾਂ ਦੀ ਗਿਣਤੀ ‘ਚ ਸਾਧ-ਸੰਗਤ ਪਹੁੰਚ ਰਹੀ ਹੈ ਅਤੇ ਕੁੱਲ 14 ਬਲੱਡ ਬੈਂਕਾਂ ਦੀਆਂ ਟੀਮਾਂ ਖੂਨ ਇਕੱਠਾ ਕਰਨ ਲਈ ਪਹੁੰਚੀਆਂ। (Blood Camp)
- ਕੈਂਪ ‘ਚ ਖੂਨਦਾਨ ਲਈ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪਿਛਲੀ ਰਾਤ ਤੋਂ ਡੇਰਾ ਸੱਚਾ ਸੌਦਾ ‘ਚ ਪਹੁੰਚਣੇ ਸ਼ੁਰੂ ਹੋ ਗਏ ਸਨ।
- ਐਤਵਾਰ ਸਵੇਰੇ ਲੱਗੇ ਕੈਂਪ ‘ਚ ਸਵੇਰ ਤੋਂ ਹੀ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ।
- ਕੁੱਲ 14 ਬਲੱਡ ਬੈਂਕਾਂ ਦੀਆਂ ਟੀਮਾਂ ਖੂਨ ਇਕੱਠਾ ਕਰਨ ਲਈ ਪਹੁੰਚੀਆਂ
- ਖੂਨਦਾਨੀਆਂ ਲਈ ਨਾਸ਼ਤੇ ਅਤੇ ਰਿਫ੍ਰੈਸ਼ਮੈਂਟ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।