ਐੱਨਸੀਐਲਏਟੀ ਦੇ ਆਦੇਸ਼ ਖਿਲਾਫ਼ ਰਤਨ ਟਾਟਾ ਪਹੁੰਚੇ ਸੁਪਰੀਮ ਕੋਰਟ
ਏਜੰਸੀ/ਨਵੀਂ ਦਿੱਲੀ। ਸਾਇਰਸ ਮਿਸਤਰੀ ਨੂੰ ਬਹਾਲ ਕਰਾਉਣ ਸਬੰਧੀ ਕੌਮੀ ਕੰਪਨੀ ਕਾਨੂੰਨੀ ਅਪੀਲੀ ਟ੍ਰਿਬਿਊਨਲ (ਐਨਸੀਐਲਏਟੀ) ਦੇ ਫੈਸਲੇ ਨੂੰ ਟਾਟਾ ਸੰਨਸ ਵੱਲੋਂ ਸੁਪਰੀਮ ਕੋਰਟ ‘ਚ ਚੁਣੌਤੀ ਦਿੱਤੇ ਜਾਣੇ ਦੇ ਇੱਕ ਦਿਨ ਬਾਅਦ ਪ੍ਰਸਿੱਧ ਉਦਯੋਗਪਤੀ ਰਤਨ ਟਾਟਾ ਨੇ ਵੀ ਅੱਜ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਇਆ ਟਾਟਾ ਸਮੂਹ ਦੇ ਚੇਅਰਮੈਨ ਏਮੇਰੀਟਸ ਰਤਨ ਟਾਟਾ ਨੇ ਵਿਅਕਤੀਗਤ ਸਮਰੱਥਾ ‘ਚ ਇਹ ਪਟੀਸ਼ਨ ਦਾਖਲ ਕੀਤੀ ਹੈ ਤੇ ਐਨਸੀਐਲਏਟੀ ਵੱਲੋਂ ਉਨ੍ਹਾਂ ਸਬੰਧੀ ਕੀਤੀਆਂ ਗਈਆਂ ਟਿੱਪਣੀਆਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ ।
ਟਾਟਾ ਨੇ ਕਿਹਾ ਕਿ ਅਪੀਲੀ ਟ੍ਰਿਬਿਊਨਲ ਦੇ ਨਿਸ਼ਕਰਸ਼ ਤਰੁੱਟੀਆਂ ਤੇ ਮਾਮਲੇ ਦੇ ਰਿਕਾਰਡ ਵਿਰੁੱਧ ਹੈ ਤੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ ਕਰੀਬ ਛੇ ਦਹਾਕਿਆਂ ਤੱਕ ਕੰਪਨੀ ਨਾਲ ਜੁੜੇ ਰਹਿਣ ਵਾਲੇ ਟਾਟਾ ਨੇ ਆਪਣੀ ਪਟੀਸ਼ਨ ‘ਚ ਕਿਹਾ ਕਿ ਐਨਸੀਐਲਏਟੀ ਨੇ ਬਗੈਰ ਤੱਥਾਂ ਤੇ ਬਿਨਾ ਕਿਸੇ ਅਧਾਰ ਦੇ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਹੈ, ਜੋ ਅਨੁਚਿਤ ਹੈ ਜ਼ਿਕਰਯੋਗ ਹੈ ਕਿ ਟਾਟਾ ਸੰਨਸ ਨੇ ਐਨਸੀਐਲਏਟੀ ਦੇ ਉਸ ਫੈਸਲੇ ਨੂੰ ਸੁਪਰੀਮ ਕੋਰਟ ‘ਚ ਅੱਜ ਚੁਣੌਤੀ ਦਿੱਤੀ ਸੀ, ਜਿਸ ‘ਚ ਸਾਇਰਸ ਨੂੰ ਕੰਪਨੀ ਦੇ ਕਾਰਜਕਾਰੀ ਚੇਅਰਮੈਨ ਅਹੁਦੇ ‘ਤੇ ਬਹਾਲ ਕਰਨ ਦਾ ਆਦੇਸ਼ ਦਿੱਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।