Manoj Mukund Naravane ਨੇ ਸੰਭਾਲਿਆ ਫੌਜ ਮੁਖੀ ਦਾ ਅਹੁਦਾ
ਦੇਸ਼ ਦੇ 28ਵੇਂ ਫੌਜ ਮੁਖੀ ਹੋਣਗੇ
ਨਵੀਂ ਦਿੱਲੀ, ਏਜੰਸੀ। ਲੈਫਟੀਨੈਂਟ ਜਨਰਲ ਮਨੋਜ ਮੁਕੁੰਦ ਨਰਵਣੇ (Manoj Mukund Naravane) ਨੇ ਮੰਗਲਵਾਰ ਨੂੰ 28ਵੇਂ ਫੌਜ ਮੁਖੀ ਦਾ ਅਹੁਦਾ ਸੰਭਾਲ ਲਿਆ। ਤਿੰਨ ਸਾਲ ਫੌਜ ਮੁਖੀ ਰਹੇ ਜਨਰਲ ਬਿਪਿਨ ਰਾਵਤ ਨੇ ਉਹਨਾਂ ਨੂੰ ਚਾਰਜ ਦੇਣ ਤੋਂ ਪਹਿਲਾਂ ਕਿਹਾ ਕਿ ਆਰਮੀ ਚੀਫ ਦਾ ਕੰਮ ਮੁਸ਼ਕਲ ਹੁੰਦਾ ਹੈ। ਮੈਨੂੰ ਉਮੀਦ ਹੈ ਕਿ ਨਰਵਣੇ ਇਹ ਜਿੰਮੇਵਾਰੀ ਬਖੂਬੀ ਨਿਭਾਉਣਗੇ। ਇਸ ਤੋਂ ਪਹਿਲਾਂ ਰਾਵਤ ਨੇ ਨੈਸ਼ਨਲ ਵਾਰ ਮੈਮੋਰੀਅਲ ‘ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਉਹਨਾਂ ਨੂੰ ਦੇਸ਼ ਦਾ ਪਹਿਲਾ ਚੀਫ ਆਫ ਡਿਫੈਂਸ ਸਟਾਫ (ਸੀਡੀਐਸ) ਨਿਯੁਕਤ ਕੀਤਾ ਗਿਆ ਹੈ। ਉਹ ਬੁੱਧਵਾਰ 1 ਜਨਵਰੀ 2020 ਨੂੰ ਚਾਰਜ ਸੰਭਾਲਣਗੇ।
- ਨਵੇਂ ਫੌਜ ਮੁਖੀ ਲੈਫ. ਜਨਰਲ ਨਰਵਣੇ ਨੇ ਇਸ ਤੋਂ ਪਹਿਲਾਂ 1 ਸਤੰਬਰ 2019 ਨੂੰ ਉਪ ਥਲਸੈਨਾ ਮੁਖੀ ਦਾ ਅਹੁਦਾ ਸੰਭਾਲਿਆ ਸੀ।
- ਉਹ ਫੌਜ ਦੀ ਈਸਟਰਨ ਕਮਾਂਡ ਦੇ ਮੁਖੀ ਵੀ ਰਹੇ।
- 37 ਸਾਲ ਦੀ ਸੇਵਾ ‘ਚ ਨਰਵਣੇ ਜੰਮੂ ਕਸ਼ਮੀਰ ਤੇ ਪੂਰਬ ਉਤਰ ‘ਚ ਤਾਇਨਾਤ ਰਹਿ ਚੁੱਕੇ ਹਨ।
- ਉਹ ਕਸ਼ਮੀਰ ‘ਚ ਰਾਸ਼ਟਰੀ ਰਾਈਫਲਜ਼ ਬਟਾਲੀਅਨ ਅਤੇ ਪੂਰਬੀ ਮੋਰਚੇ ‘ਤੇ ਇਨਫੈਂਟੀਅਰ ਬ੍ਰਿਗੇਡ ਦੀ ਕਮਾਨ ਸੰਭਾਲ ਚੁੱਕੇ ਹਨ।
जनरल मनोज मुकुंद नरवणे, पीवीएसएम, एवीएसएम, एसएम, वीएसएम, एडीसी ने सेनाध्यक्ष #COAS का पदभार संभाला।#राष्ट्र #सर्वोपरि
General Manoj Mukund Naravane, PVSM, AVSM, SM, VSM, ADC takes over as the Chief of Army Staff #COAS of the #IndianArmy#NationFirst pic.twitter.com/bBEyNQohDi
— ADG PI – INDIAN ARMY (@adgpi) December 31, 2019
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।