ਬਠਿੰਡਾ ਨੇ ਦੂਜਾ ਅਤੇ ਸ਼੍ਰੀ ਅਮ੍ਰਿੰਤਸਰ ਸਾਹਿਬ ਨੂੰ ਮਿਲਿਆ ਤੀਜਾ ਸਥਾਨ
ਸੱਚ ਕਹੂੰ ਨਿਊਜ਼/ਫ਼ਰੀਦਕੋਟ। ਪੰਜਾਬ ਕੁਸ਼ਤੀ ਸੰਸਥਾ ਗੁਰੂਹਰਸਾਏ, ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਸਬ ਜੂਨੀਅਰ ਪੰਜਾਬ ਕੁਸ਼ਤੀ ਚੈਂਪੀਅਨਸ਼ਿਪ ਗਰੀਕੋ ਰੋਮਨ ਲੜਕੇ ਕਰਵਾਈ ਗਈ। ਇਸ ਮੌਕੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ ਪਹਿਲਵਾਨਾਂ ਨੇ ਭਾਗ ਲਿਆ। ਇਸ ਮੌਕੇ ਫ਼ਰੀਦਕੋਟ ਜ਼੍ਹਿਲੇ ਦੇ ਪਹਿਲਾਂ ਨੇ 5 ਸੋਨ ਤਗਮੇ, 1 ਚਾਂਦੀ ਦਾ ਤਗਮਾ ਅਤੇ 3 ਕਾਂਸੀ ਦੇ ਤਗਮੇ ਜਿੱਤ ਕੇ 29 ਅੰਕ ਹਾਸਲ ਕਰਦਿਆਂ ਸਬ ਜੂਨੀਅਰ ਕੁਸ਼ਤੀ ਚੈਂਪੀਅਨਸ਼ਿਪ ਜਿੱਤ ਕੇ ਫ਼ਰੀਦਕੋਟ ਦੇ ਨਾਮ ਨੂੰ ਚਾਰ ਚੰਦ ਲਗਾਏ। ਇਸ ਚੈਂਪੀਅਨਸ਼ਿਪ ‘ਚ ਬਠਿੰਡਾ 11 ਅੰਕ ਲੈ ਕੇ ਦੂਜੇ ਅਤੇ ਸ਼੍ਰੀ ਅਮ੍ਰਿੰਤਸਰ ਸਾਹਿਬ 9 ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਸ਼ਤੀ ਕੋਚ ਇੰਦਰਜੀਤ ਸਿੰਘ ਨੇ ਦੱਸਿਆ ਕਿ ਫ਼ਰੀਦਕੋਟ ਦੇ ਪਹਿਲਵਾਨ ਜਤਿਨ ਭਾਰਦਵਾਜ ਨੇ 45 ਕਿਲੋਗ੍ਰਾਮ ਭਾਰ ਵਰਗ, ਰਾਜ ਕੁਮਾਰ ਨੇ 51 ਕਿਲੋਗ੍ਰਾਮ, ਗੁਰਪ੍ਰੀਤ ਸਿੰਘ ਨੇ 65 ਕਿਲੋਗ੍ਰਾਮ, ਅਰਸ਼ਦੀਪ ਸਿੰਘ ਨੇ 85 ਕਿਲੋਗ੍ਰਾਮ, 92 ਕਿਲੋਗ੍ਰਾਮ ਭਾਰ ਵਰਗ ‘ਚ ਸੋਨੇ ਤੇ ਤਗਮੇ ਜਿੱਤੇ। ਇਸ ਤਰਾਂ ਬਬਲ ਨੇ 48 ਕਿਲੋਗ੍ਰਾਮ ਭਾਰ ਵਰਗ ‘ਚ ਚਾਂਦੀ ਦਾ ਤਗਮਾ, 55 ਕਿਲੋਗ੍ਰਾਮ ਭਾਰ ਵਰਗ ‘ਚ ਤਰਨਵੀਰ, ਜਤਿਨ ਨੇ 60 ਕਿਲੋਗ੍ਰਾਮ ‘ਚ ਅਤੇ ਗੁਰਸੇਵਕ ਸਿੰਘ ਨੇ 110 ਕਿਲੋਗ੍ਰਾਮ ਨੇ ਕਾਂਸੀ ਦੇ ਤਗਮੇ ਜਿੱਤੇ।
ਇਨ੍ਹਾਂ ਜੇਤੂ ਪਹਿਲਵਾਨਾਂ ਨੂੰ ਹਰਦਿਆਲ ਸਿੰਘ ਰਿਆਸਤੀ, ਬਲਜਿੰਦਰ ਸਿੰਘ ਹਾਂਡਾ ਜ਼ਿਲਾ ਖੇਡ ਅਫ਼ਸਰ, ਜਗਦੇਵ ਸਿੰਘ ਧਾਲੀਵਾਲ ਯੂ.ਐੱਸ.ਏ, ਜਗਜੀਤ ਸਿੰਘ ਚਾਹਲ ਸਹਾਇਕ ਡਾਇਰੈੱਕਟਰ ਯੁਵਕ ਸੇਵਾਵਾਂ, ਬਲਜੀਤ ਕੌਰ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ, ਪ੍ਰਦੀਪ ਦਿਓੜਾ, ਜਸਮਿੰਦਰ ਸਿੰਘ ਹਾਂਡਾ ਦੋਹੇਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ, ਗੁਰਮਨਦੀਪ ਸਿੰਘ ਬਰਾੜ ਸਹਾਇਕ ਜ਼ਿਲ੍ਹਾ ਸਿੱਖਿਆ ਅਫ਼ਸਰ ਖੇਡਾਂ, ਜਸਬੀਰ ਸਿੰਘ ਜੱਸੀ ਜ਼ਿਲ੍ਹਾ ਗਾਈਡੈਂਸ ਕਾਊਂਸਲਰ, ਹਰਗੋਬਿੰਦ ਸਿੰਘ ਸੰਧੂ, ਹਰਪਾਲ ਸਿੰਘ ਪਾਲੀ ਚੇਅਰਮੈੱਨ ਬਾਬਾ ਫ਼ਰੀਦ ਬਾਸਕਟਬਾਲ ਕਲੱਬ ਫ਼ਰੀਦਕੋਟ, ਲੈਕਚਰਾਰ ਕੁਲਦੀਪ ਸਿੰਘ ਗਿੱਲ ਬਲਵਿੰਦਰ ਸਿੰਘ ਅਮਰੀਕਾ, ਲਾਭ ਸਿੰਘ ਹਰਬੰਸ ਲਾਲ ਯੂ.ਐੱਸ.ਏ, ਕਮਲਜੀਤ, ਗੁਰਕੰਵਲ ਸਿੰਘ ਸੰਧੂ, ਗੁਰਕੀਰਤ ਸਿੰਘ ਸੰਧੂ, ਗੁਰਲਾਲ ਸਿੰਘ ਭੁੱਲਰ ਜ਼ਿਲਾ ਪ੍ਰਧਾਨ ਯੂਥ ਕਾਂਗਰਸ, ਗੁਰਤੇਜ ਸਿੰਘ ਤੇਜਾ ਮੀਤ ਪ੍ਰਧਾਨ ਨਗਰ ਕੌਂਸਲ ਆਦਿ ਨੇ ਵਧਾਈ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।