ਵਿੱਜ ਨੇ ਟ੍ਰਾਂਸਫਰ ਲਿਸਟ ‘ਤੇ ਪ੍ਰਗਟਾਈ ਨਰਾਜ਼ਗੀ

Haryana News

ਵਿੱਜ ਨੇ ਟ੍ਰਾਂਸਫਰ ਲਿਸਟ ‘ਤੇ ਪ੍ਰਗਟਾਈ ਨਰਾਜ਼ਗੀ!

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਨੌਂ ਸੀਨੀਅਰ ਆਈਪੀਐੱਸ ਅਧਿਕਾਰੀਆਂ ਦੀਆਂ ਸ਼ਨਿੱਚਰਵਾਰ ਨੂੰ ਕੀਤੀਆਂ ਗਈਆਂ ਬਦਲੀਆਂ Transfer ‘ਤੇ ਕੰਟ੍ਰੋਵਰਸੀ ਸਾਹਮਣੇ ਆਈ ਹੈ। ਗ੍ਰਹਿ ਮੰਤਰੀ ਅਨਿਲ ਵਿੱਜ ਬਦਲੀਆਂ ਦੀ ਲਿਸਟ ‘ਤੇ ਸਹਿਮਤ ਨਹੀਂ ਸਨ। ਉਨ੍ਹਾਂ ਦੀ ਅਸਹਿਮਤੀ ਦੇ ਕੁਝ ਸਮੇਂ ਬਾਅਦ ਹੀ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ (ਏਸੀਐੱਸ) ਆਰ.ਕੇ. ਖੁੱਲ੍ਹਰ ਵੱਲੋਂ ਟਰਾਂਸਫਰ ਦੇ ਆਦੇਸ਼ ਜਾਰੀ ਕਰ ਦਿੱਤੇ ਗਏ। ਸੂਤਰਾਂ ਦਾ ਕਹਿਣਾ ਹੈ ਕਿ ਸੀਐੱਮ ਦੇ ਪ੍ਰਿੰਸੀਪਲ ਸੈਕ੍ਰੇਟਰੀ ਆਰ.ਕੇ. ਖੁੱਲ੍ਹਰ ਦੀ ਡਿਪਟੀ ਸੈਕਟਰੀ ਅਸ਼ੀਮਾ ਬਰਾੜ ਵੱਲੋਂ 28 ਦਸੰਬਰ ਨੂੰ 9 ਸੀਨੀਅਰ ਆਈਪੀਐੱਸ ਅਫ਼ਸਰਾਂ ਦੀ ਟਰਾਂਸਰ ਲਿਸਟ ਬਣਾਂ ਕੇ ਗ੍ਰਹਿ ਵਿਭਾਗ ਦੇ ਏਸੀਐੱਸ ਖੁੱਲ੍ਹਰ ਨੂੰ ਭੇਜੀ ਗਈ ਸੀ, ਜੋ ਮੁੱਖ ਮੰਤਰੀ ਦੇ ਆਦੇਸ਼ ਦੱਸੇ ਗਏ। ਇਸ ਲਿਸਟ ਦੀ ਕਾਪੀ ਗ੍ਰਹਿ ਮੰਤਰੀ ਅਨਿਲ ਵਿੱਜ ਨੂੰ ਵੀ ਭੇਜੀ ਗਈ ਸੀ। ਵਿੱਜ ਕੋਲ ਲਿਸਟ ਪਹੁੰਚੀ ਤਾਂ ਉਨ੍ਹਾਂ ਤੁਰੰਤ ਹੀ ਬਰਾੜ ਨੂੰ ਜਵਾਬ ਭੇਜ ਦਿੱਤਾ। Transfer

ਇਸ ‘ਚ ਲਿਖਿਆ ਕਿ ਮੈਂ ਆਪਣੇ ਵੱਲੋਂ ਭੇਜੀ ਗਈ ਟਰਾਂਸਫਰ ਲਿਸਟ ਤੋਂ ਸਹਿਮਤ ਨਹੀਂ ਹਾਂ। ਮਹਿਕਮੇ ਦਾ ਮੰਤਰੀ ਹੋਣ ਦੇ ਨਾਂਅ ‘ਤੇ ਮੈਂ ਖੁਦ ਫ਼ੈਸਲਾ ਕਰਾਂਗਾ ਕਿ ਕਿਸ ਨੂੰ ਕਿੱਥੇ ਲਾਉਣਾ ਹੈ ਅਤੇ ਕਿਸ ਨੂੰ ਹਟਾਉਣਾ ਹੈ। ਜੇਕਰ ਲੋੜ ਪਈ ਤਾਂ ਤੁਹਾਡਾ ਵੀ ਸੁਝਾਅ ਲੈ ਲਿਆ ਜਾਵੇਗਾ। ਤੁਹਾਡੀ ਲਿਸਟ ਵਾਪਿਸ ਕਰ ਰਿਹਾ ਹਾਂ। ਇਸ ਤੋਂ ਬਾਅਦ ਵੀ ਖੁੱਲ੍ਹਰ ਨੇ ਟਰਾਂਸਫਰ ਦੇ ਆਦੇਸ਼ ਜਾਰੀ ਕਰ ਦਿੱਤੇ ਪਰ ਗ੍ਰਹਿ ਮੰਤਰੀ ਵਿੱਜ ਨਾਲ ਕਿਸੇ ਨੇ ਵਿਚਾਰ ਵਟਾਂਦਰਾ ਨਹੀਂ ਕੀਤਾ।

  • ਜ਼ਿਕਰਯੋਗ ਹੈ ਕਿ 28 ਦਸੰਬਰ ਤੱਕ ਗ੍ਰਹਿ ਵਿਭਾਗ ਦੇ ਏਸੀਐੱਸ ਆਰਕੇ ਖੁੱਲ੍ਹਰ ਹੀ ਸਨ।
  • ਸ਼ਨਿੱਚਰਵਾਰ ਨੂੰ ਹੀ ਦੇਰ ਰਾਤ ਵਿਜੈ ਨਿਰਧਨ ਨੂੰ ਗ੍ਰਹਿ ਵਿਭਾਗ ਦਾ ਏਸੀਐੱਸ ਲਾਇਆ ਗਿਆ ਹੈ।
  • ਵਿੱਜ ਨੇ ਕਿਹਾ ਕਿ ਤੁਹਾਡੀ ਲਿਸਟ ਵਾਪਿਸ ਕਰ ਰਿਹਾ ਹਾਂ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Transfer