57ਵੀਂ ਨੈਸ਼ਨਲ ਰੋਲਰ ਸਕੇਟਿੰਗ ਚੈਂਪੀਅਨਸ਼ਿਪ ‘ਚ ਛਾਈਆਂ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀਆਂ ਖਿਡਾਰਨਾਂ | Roller Skating Championship
ਸਰਸਾ (ਸੱਚ ਕਹੂੰ ਨਿਊਜ਼)। ਵਿਸ਼ਾਖਾਪਟਨਮ ‘ਚ 14 ਤੋਂ 24 ਦਸੰਬਰ ਤੱਕ ਹੋਈ 57ਵੀਂ ਨੈਸ਼ਨਲ ਰੋਲਰ ਸਕੇਟਿੰਗ ਚੈਂਪੀਅਨਸ਼ਿਪ ‘ਚ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀਆਂ ਖਿਡਾਰਨਾਂ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹਰਿਆਣਾ ਟੀਮ ‘ਚ ਖੇਡਦੇ ਹੋਏ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀਆਂ ਖਿਡਾਰਨਾਂ ਨੇ ਵੱਖ-ਵੱਖ ਉਮਰ ਵਰਗਾਂ ‘ਚ 4 ਸੋਨ ਅਤੇ ਇੱਕ ਸਿਲਵਰ ਅਤੇ ਇੱਕ ਕਾਂਸੇ ਦਾ ਤਮਗਾ ਹਾਸਲ ਕੀਤਾ ਸਕੂਲ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਨੇ ਦੱਸਿਆ ਕਿ ਵਿਸ਼ਾਖਾਪਟਨਮ ‘ਚ ਹੋਈ ਨੈਸ਼ਨਲ ਰੋਲਰ ਸਕੇਟਿੰਗ ਚੈਂਪੀਅਨਸ਼ਿਪ ‘ਚ ਹਰਿਆਣਾ ਦੀ ਟੀਮ ਨੇ ਵੱਖ-ਵੱਖ ਉਮਰ ਵਰਗਾਂ ‘ਚ ਹਿੱਸਾ ਲਿਆ ਉਨ੍ਹਾਂ ਨੇ ਦੱਸਿਆ ਕਿ 7 ਤੋਂ 11 ਉਮਰ ਵਰਗ (ਕੈਡੇਟ ਵਰਗ) ‘ਚ ਹਰਿਆਣਾ ਟੀਮ ਨੇ ਗੋਲਡ ਤਮਗਾ ਪ੍ਰਾਪਤ ਕੀਤਾ ਹੈ ਇਸ ਟੀਮ ‘ਚ ਕੁੱਲ 16 ਖਿਡਾਰੀਆਂ ‘ਚੋਂ ਰਵਿੰਦਰ, ਗਜਲਪ੍ਰਿਆ, ਜੰਨਤ, ਖੁਸ਼ਬੂ ਅਸੀਮਤ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਤੋਂ ਸਨ। (Roller Skating Championship)
ਜਦੋਂਕਿ ਸਬ ਜੂਨੀਅਰ ਵਰਗ ‘ਚ ਸੂਬੇ ਦੀ ਮਹਿਲਾ ਖਿਡਾਰੀਆਂ ਨੇ ਕਾਂਸੇ ਦਾ ਤਮਗਾ ਹਾਸਲ ਕੀਤਾ ਇਸ ਟੀਮ ‘ਚ ਕੋਮਲ, ਅਭੀ, ਨਿਸ਼ੂ, ਗੁਰਪ੍ਰੀਤ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ‘ਚੋਂ ਸਨ ਉੱਥੇ ਜੂਨੀਅਰ ਇਨਲਾਈਨ ਵੀ ਸੂਬੇ ਦੀ ਟੀਮ ਨੇ ਗੋਲਡ ਤਮਗੇ ‘ਤੇ ਕਬਜ਼ਾ ਕੀਤਾ ਜਿਸ ‘ਚ ਮੁਸਕਾਨ, ਸਿਮਰਨ ਪ੍ਰੀਤ, ਹਰਮਨ, ਖੁਸ਼ੀ, ਰੀਨੂੰ ਅਤੇ ਅੰਕਿਤਾ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਤੋਂ ਸਨ ਜੂਨੀਅਰ ਵਰਗ ਸਕੇਟਿੰਗ ‘ਚ ਸੂਬੇ ਦੀਆਂ ਕੁੜੀਆਂ ਨੂੰ ਚਾਂਦੀ ਤਮਗੇ ਨਾਲ ਸੰਤੁਸ਼ਟ ਹੋਣਾ ਪਿਆ ਇਸ ਟੀਮ ‘ਚੋਂ ਕੁੱਲ 12 ਖਿਡਾਰੀ ਖੇਡਦੇ ਹਨ।
ਜਿਨ੍ਹਾਂ ‘ਚੋਂ ਸਾਜੀਆ, ਅਸਮੀ, ਸਿਲਵਨੀਤ, ਸਿਮਰਨ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਤੋਂ ਸਨ ਸੀਨੀਅਰ ਇਨਲਾਈਨ ਸਕੇਟਿੰਗ ‘ਚ ਵੀ ਸੂਬੇ ਦੀਆਂ ਕੁੜੀਆਂ ਨੇ ਕਮਾਲ ਵਿਖਾਉਂਦਿਆਂ ਸੋਨ ਤਮਗਾ ਹਾਸਲ ਕੀਤਾ ਜਿਸ ‘ਚ ਜਸ਼ਨ, ਰਮਨੀਤ, ਸਤਵੀਰ, ਕਾਜਲ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਤੋਂ ਸਨ ਸੀਨੀਅਰ ਵਰਗ ਸਕੇਟਿੰਗ ‘ਚ ਹਰਿਆਣਾ ‘ਚ ਵੀ ਹਰਿਆਣਾ ਦੀ ਮਹਿਲਾ ਟੀਮ ਨੂੰ ਗੋਲਡ ਮਿਲਿਆ ਇਸ ‘ਚ ਮਨਦੀਪ, ਗਗਨਦੀਪ, ਸਾਨੀਆ, ਗੁਰਜੋਤ, ਆਂਚਲ ਅਤੇ ਸਾਵਿਆ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਤੋਂ ਸਨ।
ਸਕੂਲ ਪੁੱਜਣ ‘ਤੇ ਜੇਤੂਆਂ ਦਾ ਜ਼ੋਰਦਾਰ ਸਵਾਗਤ
ਜੇਤੂ ਖਿਡਾਰੀਆਂ ਦਾ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ‘ਚ ਪਹੁੰਚਣ ‘ਤੇ ਸ਼ਨਿੱਚਰਵਾਰ ਨੂੰ ਸਕੂਲ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਨੇ ਜ਼ੋਰਦਾਰ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ ਸਕੂਲ ਪ੍ਰਿੰਸੀਪਲ ਅਤੇ ਸਾਰੇ ਖਿਡਾਰੀਆਂ ਨੇ ਇਸ ਜਿੱਤ ਦਾ ਸਿਹਰਾ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆਵਾਂ ਅਤੇ ਕੋਚਿੰਗ ਨੂੰ ਦਿੱਤਾ ਉਨ੍ਹਾਂ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਸਿਖਾਈ ਤਕਨੀਕ ਦੀ ਬਦੌਲਤ ਹੀ ਉਹ ਅੱਜ ਇਸ ਮੁਕਾਮ ‘ਤੇ ਪਹੁੰਚੇ ਹਨ।