Bhagwant Mann | ਚੰਡੀਗੜ੍ਹ ਸਥਿਤ ਪੰਜਾਬ ਭਵਨ ‘ਚ ਜੱਫੀ ਪਾ ਕੇ ਕੀਤਾ ਵਿਵਾਦ ਖਤਮ
ਚੰਡੀਗੜ੍ਹ। ਬੀਤੇ ਦਿਨੀਂ ਚੰਡੀਗੜ੍ਹ ‘ਚ ਪ੍ਰੈਸ ਕਾਨਫਰੰਸ ਦੌਰਾਨ ਇੱਕ ਪੱਤਰਕਾਰ ‘ਤੇ ਗੁੱਸਾ ਕਰਨ ਕਾਰਨ ਵਿਵਾਦਾਂ ‘ਚ ਘਿਰੇ ਆਪ ਦੇ ਸਾਂਸਦ ਮੈਂਬਰ ਭਗਵੰਤ ਮਾਨ(Bhagwant Mann) ਨੇ ਇਸ ਵਿਵਾਦ ਦਾ ਖਾਤਮਾ ਕਰ ਦਿੱਤਾ ਹੈ। ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਸਥਿਤ ਪੰਜਾਬ ਭਵਨ ‘ਚ ਪੱਤਰਕਾਰ ਨਾਲ ਚੱਫੀ ਪਾ ਕੇ ਇਸ ਵਿਵਾਦ ਨੂੰ ਖਤਮ ਕਰ ਦਿੱਤਾ। ਹਾਲਾਂਕਿ ਇਹ ਗੱਲ ਸਾਹਮਣੇ ਨਹੀਂ ਆ ਸਕੀ ਕਿ ਇਹ ਸਮਝੌਤਾ ਕਿਨ੍ਹਾਂ ਸ਼ਰਤਾਂ ‘ਤੇ ਹੋਇਆ ਹੈ ਪਰ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਵਲੋਂ ਵੀ ਇਹ ਗੱਲ ਆਖੀ ਗਈ ਕਿ ਮਾਨ ਨਾਲ ਵਿਵਾਦ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ।
ਹਾਲਾਂਕਿ ਪੱਤਰਕਾਰਾਂ ਵਲੋਂ ਇਹ ਵੀ ਆਖਿਆ ਗਿਆ ਕਿ ਉਹ ਕਿਸੇ ਵੀ ਲੀਡਰ ਨਾਲ ਕਿਸੇ ਵੀ ਸਿਆਸੀ ਧਿਰ ਦੇ ਹੋ ਕੇ ਸਵਾਲ ਨਹੀਂ ਪੁੱਛਦੇ ਹਨ ਅਤੇ ਭਵਿੱਖ ਵਿਚ ਵੀ ਉਹ ਲੀਡਰਾਂ ਨੂੰ ਅਜਿਹੇ ਤਿੱਖੇ ਸਵਾਲ ਕਰਦੇ ਰਹਿਣਗੇ। ਦੱਸਣਯੋਗ ਹੈ ਕਿ ਮੰਗਲਵਾਰ ਨੂੰ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਦੌਰਾਨ ਭਗਵੰਤ ਮਾਨ ਦੀ ਇਕ ਪੱਤਰਕਾਰ ਨਾਲ ਤਿੱਖੀ ਨੋਕ-ਝੋਕ ਹੋ ਗਈ ਸੀ। ਦਰਅਸਲ ਪੱਤਰਕਾਰ ਵਲੋਂ ਭਗਵੰਤ ਮਾਨ ਕੋਲੋਂ ਆਮ ਆਦਮੀ ਪਾਰਟੀ ਵਿਚ ਵਿਰੋਧੀ ਧਿਰ ‘ਚ ਭੂਮਿਕਾ ਅਤੇ ਅਕਾਲੀ ਦਲ ਵਲੋਂ ਲਗਾਏ ਜਾ ਰਹੇ ਧਰਨਿਆਂ ਸੰਬੰਧੀ ਸਵਾਲ ਪੁੱਛਿਆ ਗਿਆ ਸੀ, ਇਹ ਸੁਣ ਕੇ ਭਗਵੰਤ ਮਾਨ ਗੁੱਸੇ ‘ਚ ਆ ਗਏ ਅਤੇ ਪੱਤਰਕਾਰਾਂ ਨਾਲ ਹੀ ਉਲਝ ਪਏ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।