Mig-27 ਨੇ ਭਰੀ ਆਖਰੀ ਉਡਾਨ

Last Flight, Mig-27

Mig-27 ਨੇ ਭਰੀ ਆਖਰੀ ਉਡਾਨ
ਜੋਧਪੁਰ ਏਅਰਬੇਸ ਤੋਂ ਕੀਤਾ ਗਿਆ ਰਿਟਾਇਰ
1981 ‘ਚ ਹਵਾਈ ਫੌਜ ‘ਚ ਕੀਤਾ ਗਿਆ ਸੀ ਸ਼ਾਮਲ

ਜੋਧਪੁਰ, ਏਜੰਸੀ। ਹਵਾਈ ਫੌਜ ਦੇ ਫਾਈਟਰ ਮਿਗ-27 ਦਾ ਸਫਰ ਸ਼ੁੱਕਰਵਾਰ ਨੂੰ ਰੁਕ ਗਿਆ। ਰਾਜਸਥਾਨ ਦੇ ਜੋਧਪੁਰ ‘ਚ Mig-27 ਸਕਵਾਰਡਨ ਦੇ ਸਾਰੇ 7 ਜਹਾਜ਼ਾਂ ਨੇ ਆਖਰੀ ਉਡਾਨ ਭਰੀ। ਇਸੇ ਦੇ ਨਾਲ ਮਿਗ ਦੀ ਇਕਲੌਤੀ ਸਕਵਾਰਡਨ-29 ਸਕਾਰਪੀਓ ਹਵਾਈ ਫੌਜ ਤੋਂ ਫੇਜਆਊਟ ਭਾਵ ਬਾਹਰ ਹੋ ਗਈ। 38 ਸਾਲ ਪਹਿਲਾਂ 1981 ‘ਚ ਜੋਧਪੁਰ ਏਅਰਬੇਸ ਤੋਂ ਮਿਗ-27 ਦਾ ਸਫਰ ਸ਼ੁਰੂ ਹੋਇਆ ਸੀ, ਜੋ ਕਿ ਉਥੇ ਸਮਾਪਤ ਹੋਇਆ। ਮਿਗ-23 ‘ਚ ਬਦਲਾਅ ਕਰਕੇ ਮਿਗ-27 ਨੂੰ ਬਣਾਇਆ ਗਿਆ ਸੀ। ਇਸ ਫਾਈਟਰ ਜੇਟ ਨੂੰ ਹਵਾ ਤੋਂ ਜ਼ਮੀਨ ‘ਤੇ ਹਮਲਾ ਕਰਨ ਦਾ ਬਿਹਤਰੀਨ ਜਹਾਜ਼ ਮੰਨਿਆ ਜਾਂਦਾ ਰਿਹਾ ਹੈ। ਇਸ ਦੇ ਫੇਜਆਊਟ ਤੋਂ ਬਾਅਦ ਹਵਾਈ ਫੌਜ ਕੋਲ ਮਿਗ ਸ੍ਰੇਣੀ ਦੇ ਸਿਰਫ ਮਿਗ-21 ਬਾਇਸਨ ਜਹਾਜ਼ ਹੀ ਰਹਿ ਜਾਣਗੇ।

  • ਮਿਗ-27 ਕਾਰਗਿਲ ਯੁੱਧ ਦੌਰਾਨ ਹੋਇਆ ਸੀ ਸ਼ਾਮਲ।
  • ਪਾਕਿਸਤਾਨ ਇਸ ਨੂੰ ਕਹਿੰਦਾ ਸੀ ਚੁੜੈਲ ।
  • ਬਹਾਦੁਰ ਨਾਂਅ ਨਾਲ ਬੁਲਾਇਆ ਜਾਂਦਾ ਸੀ ਮਿਗ-27 ਨੂੰ।
  • ਵਿਦਾਈ ਦੌਰਾਨ ਮਿਗ-27 ਦੇ ਲਗਭਗ 50 ਪੁਰਾਣੇ ਪਾਇਲਟਸ ਨੂੰ ਭੇਜਿਆ ਗਿਆ ਸੀ ਸੱਦਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।