ਕਜਾਖਿਸਤਾਨ ‘ਚ Plane Crash ‘ਚ 15 ਦੀ ਮੌਤ
ਉਡਾਨ ਭਰਦੇ ਹੀ ਜਹਾਜ਼ ਇਮਾਰਤ ਨਾਲ ਟਕਰਾਇਆ
ਨੂਰ ਸੁਲਤਾਨ, ਏਜੰਸੀ। ਕਜਾਖਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਅਲਮਾਤੀ ਤੋਂ ਬੇਕ ਏਅਰਲਾਈਨਜ਼ ਦਾ ਜਹਾਜ਼ ਉਡਾਨ ਭਰਨ ਤੋਂ ਕੁਝ ਦੇਰ ਬਾਅਦ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸ ‘ਚ ਹੁਣ ਤੱਕ 15 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਲਗਭਗ 60 ਤੋਂ ਜ਼ਿਆਦਾ ਜ਼ਖਮੀ ਹਨ। ਕਜਾਖਿਸਤਾਨ ਗ੍ਰਹਿ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਹਵਾਈ ਅੱਡਾ ਅਧਿਕਾਰੀਆਂ ਅਨੁਸਾਰ ਅੱਜ ਸਵੇਰੇ ਅਲਮਾਤੀ ਏਅਰਪੋਰਟ ਤੋਂ ਉਡਾਨ ਭਰਨ ਤੋਂ ਕੁਝ ਦੇਰ ਬਾਅਦ ਜਹਾਜ਼ ਤੇਜੀ ਨਾਲ ਹੇਠਾਂ ਡਿੱਗ ਗਿਆ। ਜਹਾਜ਼ ਨੇ ਅਲਮਾਤੀ ਤੋਂ ਦੇਸ਼ ਦੀ ਰਾਜਧਾਨੀ ਨੂਰ ਸੁਲਤਾਨ ਲਈ ਉਡਾਨ ਭਰੀ ਸੀ ਤੇ ਟੇਕਆਫ ਤੋਂ ਬਾਅਦ ਜਹਾਜ਼ ਦਾ ਸੰਤੁਲਨ ਵਿਗੜ ਗਿਆ ਤੇ ਉਹ ਦੋ ਮੰਜਿਲਾ ਇਮਾਰਤ ਨਾਲ ਟਕਰਾ ਗਿਆ। ਕਜਾਖ ਸਰਕਾਰ ਨੇ ਦੁਰਘਟਨਾ ਦੀ ਜਾਂਚ ਲਈ ਇੱਕ ਵਿਸ਼ੇਸ਼ ਕਮਿਸ਼ਨ ਦਾ ਗਠਨ ਕੀਤਾ ਹੈ। ਫਿਲਹਾਲ ਅਜੇ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਕਜਾਖਿਸਤਾਨ ਦੇ ਰਾਸ਼ਟਰਪਤੀ ਕਾਸਿਮ ਜੋਮਾਰਟ ਟਾਕਏਵ ਨੇ ਪੀੜਤਾਂ ਦੇ ਪਰਿਵਾਰ ਵਾਲਿਆਂ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ। Plane Crash
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।