ਵੀਰਵਾਰ ਨੂੰ ਲੱਗਣ ਵਾਲਾ ਸੂਰਜ ਗ੍ਰਹਿਣ ਹੋਵੇਗਾ ਦੁਰਲੱਭ
ਸੰਨ 1723 ਵਰਗੀ ਗ੍ਰਹਿ ਸਥਿਤੀ ਹੋਣ ਦੇ ਸੰਕੇਤ
ਜੌਨਪੁਰ (ਏਜੰਸੀ)। ਵੀਰਵਾਰ ਨੂੰ ਲੱਗਣ ਵਾਲਾ ਗ੍ਰਹਿਣ (Solar Eclipse) ਇਸ ਸਾਲ ਦਾ ਅੰਤਿਮ ਦਾ ਖੰਡਗ੍ਰਾਸ ਗ੍ਰਹਿਣ ਹੈ ਅਤੇ ਇਹ ਦੁਰਲੱਭ ਗ੍ਰਹਿ-ਸਥਿਤੀ ‘ਚ ਹੋ ਰਿਹਾ ਹੈ। ਵੱਧ ਯੋਗ ਅਤੇ ਮੂਲ ਨਛੱਤਰ ‘ਚ ਹੋ ਰਹੇ ਇਸ ਸੂਰਜ ਗ੍ਰਹਿਣ ਦੇ ਦੌਰਾਨ ਵੀਰਵਾਰ ਅਤੇ ਮੱਸਿਆ ਦਾ ਸੰਯੋਗ ਬਣ ਰਿਹਾ ਹੈ। ਉੱਥੇ ਹੀ ਧਨੂ ਰਾਸ਼ੀ ‘ਚ ਛੇ ਗ੍ਰਹਿ ਇਕੱਠੇ ਹਨ। ਜੋਤਿਸ਼ਚਾਰਿਆ ਡਾ. ਸੈਲੇਸ਼ ਕੁਮਾਰ ਮੋਦਨਵਾਲ ਨੇ ਅੱਜ ਦੱਸਿਆ ਕਿ ਅਜਿਹਾ ਦੁਰਲੱਭ ਸੂਰਜ ਗ੍ਰਹਿਣ 296 ਸਾਲ ਪਹਿਲਾਂ ਸੱਤ ਜਨਵਰੀ 1723 ਨੂੰ ਲੱਗਿਆ ਸੀ।
ਇਸ ਤੋਂ ਬਾਅਦ ਗ੍ਰਹਿ-ਨਛੱਤਰਾਂ ਦੀ ਉਹੋ ਜਿਹੀ ਹੀ ਸਥਿਤੀ 26 ਦਸੰਬਰ ਨੂੰ ਰਹੇਗੀ। ਉਨ੍ਹਾਂ ਕਿਹਾ ਕਿ ਪੋਹ ਕ੍ਰਿਸ਼ਨ ਮੱਸਿਆ 26 ਦਸੰਬਰ ਵੀਰਵਾਰ ਨੂੰ ਖੰਡਗ੍ਰਾਸ ਸੂਰਜ ਗ੍ਰਹਿਣ ਲੱਗ ਰਿਹਾ ਹੈ। ਕਾਸ਼ੀ ਸਮੇਂ ਦੇ ਤਹਿਤ ਗ੍ਰਹਿਣ ਦਾ ਸਪੱਰਸ਼ ਸਵੇਰ ਵੇਲੇ ਅੱਠ ਵੱਜ ਕੇ 21 ਮਿੰਟ, ਗ੍ਰਹਿਣ ਦਾ ਮੱਧ ਸਵੋਰੇ ਨੌਂ ਵੱਜ ਕੇ 40 ਦਮਿੰਟ ਅਤੇ ਗ੍ਰਹਿਣ ਦਾ ਮੌਕਸ਼ ਸਵੇਰੇ 11 ਵੱਜ ਕੇ 14 ਮਿੰਟ ‘ਤੇ ਹੋਵੇਗਾ। ਇਸ ਤਰ੍ਹਾਂ ਗ੍ਰਹਿਣ ਦੀ ਕੁੱਲ ਮਿਆਦ ਦੋ ਘੰਟੇ 53 ਮਿੰਟ ਹੋਵੇਗੀ। ਗ੍ਰਹਿਣ ਦਾ ਸੂਤਕ 12 ਘੰਟੇ ਪਹਿਲਾਂ ਭਾਵ ਬੁੱਧ ਵਾਰ ਨੂੰ ਰਾਤ ਅੱਠ ਵੱਜ ਕੇ 21 ਮਿੰਟ ‘ਤੇ ਤੋਂ ਲੱਗ ਜਾਵੇਗਾ।
- ਇਹ ਗ੍ਰਹਿਣ ਮੂਲ ਨਛੱਤਰ ਤੇ ਧਨੁ ਰਾਸ਼ੀ ‘ਚ ਲੱਗ ਰਿਹਾ ਹੈ।
- ਇਸ ਮੂਲ ਨਛੱਤਰ ਦੇ ਵਿਅਕਤੀਆਂ ਨੂੰ ਇਸ ਗ੍ਰਹਿਣ ਨੂੰ ਨਹੀਂ ਦੇਖਣਾ ਚਾਹੀਦਾ।
- ਗ੍ਰਹਿਣ ਕਾਲ ‘ਚ ਭਗਵਾਨ ਦੇ ਨਾਮ ਦਾ ਜਾਪ ਕਰਨਾ ਬਹੁਤ ਹੀ ਲਾਭਦਾਇਕ ਸਿੱਧ ਹੋਵੇਗਾ।
- ਖਾਣਾ-ਪੀਣਾ, ਸੌਣਾ, ਨਹੂੰ ਕੱਟਣਾ, ਭੋਜਨ ਬਣਾਉਣਾ, ਤੇਲ ਲਾਉਣ ਆਦਿ ਕੰਮ ਇਸ ਸਮੇਂ ਦੌਰਾਨ ਵਰਜਿਤ ਹਨ।
- ਸੂਤਕ ਕਾਲ ‘ਚ ਬੱਚੇ, ਬੁੱਢੇ, ਗਰਭਵਤੀ ਔਰਤ ਆਦਿ ਨੂੰ ਸਹੀ ਭੋਜਨਾ ਕਰਨ ਤੋਂ ਕੋਈ ਪਰਹੇਜ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।