ਬੁਰਕਿਨਾ ਫਾਸੋ ‘ਚ ਫੌਜ ਦੇ ਅਭਿਆਨ ‘ਚ 60 ਸ਼ੱਕੀ ਅੱਤਵਾਦੀ ਢੇਰ

Suspected, Terrorists, killed

ਬੁਰਕਿਨਾ ਫਾਸੋ ‘ਚ ਫੌਜ ਦੇ ਅਭਿਆਨ ‘ਚ 60 ਸ਼ੱਕੀ ਅੱਤਵਾਦੀ ਢੇਰ

ਓਗਾਡੌਗੂ (ਏਜੰਸੀ)। ਪੱਛਮੀ ਅਫ਼ਰੀਕੀ ਦੇਸ਼ ਬੁਰਕਿਨਾ ਫਾਸੋ ਦੇ ਮੌਸ ਪ੍ਰਾਂਤ ‘ਚ (Terrorists) ਫੌਜੀ ਟੁਕੜੀ ‘ਤੇ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਅਭਿਆਨ ਚਲਾਇਆ ਜਿਸ ‘ਚ 60 ਸ਼ੱਕੀ ਅੱਤਵਾਦੀ Terrorists ਮਾਰੇ ਗਏ। ਸੁਰੱਖਿਆ ਅਧਿਕਾਰੀ ਨੇ ਪਛਾਣ ਗੁਪਤ ਰੱਖੇ ਜਾਣ ਦੀ ਸ਼ਰਮ ‘ਤੇ ਇਹ ਜਾਣਕਾਰੀ ਦਿੱਤੀ। ਸੁਰੱਖਿਆ ਸੂਤਰਾਂ ਮੁਤਾਬਿਕ ਮੰਗਲਵਾਰ ਸਵੇਰੇ ਕੁਝ ਅਣਪਛਾਤੇ ਬੰਦੂਕਧਾਰੀਆਂ ਨੇ ਸੂਬੇ ਦੇ ਅਰਬਿੰਦਾ ਇਲਾਕੇ ‘ਚ ਇੱਕ ਫੌਜੀ ਟੁਕੜੀ ‘ਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਅਭਿਆਨ ਚਲਾਇਆ ਜਿਸ ‘ਚ ਕਰੀਬ 60 ਅੱਤਵਾਦੀ ਮਾਰੇ ਗਏ। ਸੂਤਰਾਂ ਅਨੁਸਾਰ ਇਸ ਹਮਲੇ ‘ਚ ਬੁਰਕਿਨਾ ਫਾਸੋ ਦੀ ਫੌਜ ਦੇ ਚਾਰ ਫੌਜੀ ਵੀ ਮਾਰੇ ਗਏ ਹਨ। ਬੁਰਕਿਨਾ ਫਾਸੋ ਦੇ ਉੱਤਰੀ ਖ਼ੇਤਰ ‘ਚ ਗੰਭੀਰ ਸੁਰੱਖਿਅਤ ਹਾਲਾਤ ਬਣੇ ਹੋਏ ਹਨ ਜਿੱਥੇ ਰੋਜ਼ਾਨਾ ਇਸ ਤਰ੍ਹਾਂ ਦੇ ਹਮਲੇ ਹੁੰਦੇ ਰਹਿੰਦੇ ਹਨ।

  • ਸਾਲ 2015 ਤੋਂ ਬੁਰਕਿਨਾ ਫਾਸੋ ‘ਚ ਹੋਏ ਅੱਤਵਾਦੀ ਹਮਲਿਆਂ ‘ਚ 700 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।
  • ਜਿਸ ‘ਚ 200 ਫੌਜੀ ਵੀ ਸ਼ਾਮਲ ਹਨ।
  • ਇਸ ਤੋਂ ਇਲਾਵਾ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਆ ਥਾਵਾਂ ‘ਤੇ ਸ਼ਰਣ ਲੈਣੀ ਪਈ ਹੈ।

ਸੂਤਰਾਂ ਅਨੁਸਾਰ ਇਸ ਹਮਲੇ ‘ਚ ਬੁਰਕਿਨਾ ਫਾਸੋ ਦੀ ਫੌਜ ਦੇ ਚਾਰ ਫੌਜੀ ਵੀ ਮਾਰੇ ਗਏ ਹਨ। ਬੁਰਕਿਨਾ ਫਾਸੋ ਦੇ ਉੱਤਰੀ ਖ਼ੇਤਰ ‘ਚ ਗੰਭੀਰ ਸੁਰੱਖਿਅਤ ਹਾਲਾਤ ਬਣੇ ਹੋਏ ਹਨ ਜਿੱਥੇ ਰੋਜ਼ਾਨਾ ਇਸ ਤਰ੍ਹਾਂ ਦੇ ਹਮਲੇ ਹੁੰਦੇ ਰਹਿੰਦੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।