ਵਿਰੋਧੀਆਂ ਦਾ ਪ੍ਰਚਾਰ ਬੇਬੁਨਿਆਦ

Modi, Opponents, Baseless

ਸੀਏਏ ਦਾ ਦੇਸ਼ ਦੇ ਮੁਸਲਮਾਨਾਂ ਨਾਲ ਲੈਣਾ-ਦੇਣਾ ਨਹੀਂ

–ਲੋਕਤੰਤਰ ਤੇ ਸੰਸਦ ਦਾ ਸਨਮਾਨ ਸਾਰਿਆਂ ਨੂੰ ਕਰਨਾ ਚਾਹੀਦਾ ਹੈ

ਸੱਚ ਕਹੂੰ ਨਿਊਜ਼/ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਗਰਿਕਤਾ ਸੋਧ ਕਾਨੂੰਨ ਸਬੰਧੀ ਵਿਰੋਧੀ ਪਾਰਟੀਆਂ ‘ਤੇ ਝੂਠ ਨੂੰ ਪ੍ਰਚਾਰਿਤ ਕਰ ਕੇ ਲੋਕਾਂ ਨੂੰ ਉਲਝਾਉਣ ਦਾ ਦੋਸ਼ ਲਾਇਆ ਉਨ੍ਹਾਂ ਵਿਰੋਧੀ ਆਗੂਆਂ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਨ੍ਹਾਂ ਦੇ ਕਿਸੇ ਕੰਮ ‘ਚ ਭੇਦਭਾਵ ਦਿਸਦਾ ਹੈ ਤਾਂ ਉਸ ਨੂੰ ਦੇਸ਼ ਦੇ ਸਾਹਮਣੇ ਰੱਖਣ ਮੋਦੀ ਨੇ ਐਤਵਾਰ ਨੂੰ ਇੱਥੇ ਰਾਮਲੀਲ੍ਹਾ ਮੈਦਾਨ ‘ਚ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਵਿਰੋਧੀ ਪਾਰਟੀਆਂ ‘ਤੇ ਤਿੱਖਾ ਹਮਲਾ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਮੋਦੀ ਤੋਂ ਨਫ਼ਰਤ ਹੈ, ਇਸ ਲਈ ਉਨ੍ਹਾਂ ਦੇ ਪੁਤਲੇ ਸਾੜਨ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਪਰ ਲੋਕਾਂ ਦੇ ਘਰ ਨਾ ਸਾੜਨ  ਉਨ੍ਹਾਂ ਵਿਰੋਧੀ ਧਿਰਾਂ ‘ਤੇ ਮੂੰਹ ਲੁਕੋ ਕੇ ਹਿੰਸਾ ਦੀ ਖੇਡ ਖੇਣ ਦਾ ਦੋਸ਼ ਲਾਇਆ।

ਅਤੇ ਕਿਹਾ ਕਿ ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਿਨ੍ਹਾਂ ਨੂੰ ਉਹ ਨੁਕਸਾਨ ਪਹੁੰਚਾ ਰਹੇ ਹਨ ਉਹ ਸਭ ਸਾਡੇ ਆਪਣੇ ਹਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਬਿੱਲ ਲੋਕ ਸਭਾ ਅਤੇ ਰਾਜਸਭਾਂ ਨੇ ਦੇਸ਼ ਦੀ ਜਨਤਾ ਦੇ ਹਿੱਤ ‘ਚ ਪਾਸ ਕੀਤਾ ਹੈ ਇਸ ਲਈ ਸਭ ਨੂੰ ਦੇਸ਼ ਦੇ ਸਰਵਉੱਚ ਸਦਨਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਲੋਕਤੰਤਰ ਦੇ ਸੰਸਦ ਦਾ ਸਨਮਾਨ ਸਾਰਿਆਂ ਨੂੰ ਕਰਨਾ ਚਾਹੀਦਾ ਹੈ ਕਿਉਂ ਉੱਥੋਂ ਜੋ ਵੀ ਬਿੱਲ ਪਾਸ ਹੁੰਦੇ ਹਨ ਉਨ੍ਹਾਂ ਨੂੰ ਦੇਸ਼ ਦੇ ਚੁਣੇ ਹੋਏ ਪ੍ਰਤੀਨਿਧੀ ਪਾਸ ਕਰਦੇ ਹਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਇਨ੍ਹਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਮੋਦੀ ਨੂੰ ਦੇਸ਼ ਦੀ ਜਨਤਾ ਨੇ ਬਿਠਾਇਆ, ਇਹ ਜੇਕਰ ਤੁਹਾਨੂੰ ਪਸੰਦ ਨਹੀਂ ਤਾਂ ਤੁਸੀਂ ਮੋਦੀ ਨੂੰ ਬੁਰਾ-ਭਲਾ ਕਹੋ, ਵਿਪੋਧ ਕਰੋ, ਮੋਦੀ ਦਾ ਪੁਤਲਾ ਸਾੜੋ ਪਰ ਦੇਸ਼ ਦੀ ਸੰਪੱਤੀ ਨਾ ਸਾੜੋ ਗਰੀਬ ਦਾ ਰਿਕਸ਼ਾ ਨਾ ਸਾੜੋ, ਗਰੀਬ ਦੀ ਝੌਂਪੜੀ ਨਾ ਸਾੜੋ। ਦੇਸ਼ ਨੇ ਪਾਕਿਸਤਾਨ ਦੀ ਕਰਤੂਤ ਸਾਹਮਣੇ ਲਿਆਉਣ ਦਾ ਮੌਕਾ ਗੁਆ ਦਿੱਤਾ

ਭਾਜਪਾ ਸਰਕਾਰ ਨੇ ਦਿੱਲੀ ਦੇ 40 ਲੱਖ ਗਰੀਬਾਂ ਨੂੰ ਘਰ ਦਾ ਹੱਕਾ ਦਿੱਤਾ : ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਰਾਜਨਤਿਕ ਲਾਭ ਲਈ ਵਿਰੋਧ ਨੂੰ ਹਵਾ ਦੇਣ ਵਾਲਿਆਂ ਕਾਰਨ ਦੇਸ਼ ਨੇ ਪਾਕਿਸਤਾਨ ਦੀਆਂ ਕਰਤੂਤਾਂ ਨੂੰ ਦੁਨੀਆਂ ਦੇ ਸਾਹਮਣੇ ਲਿਆਉਣ ਦਾ ਮੌਕਾ ਗੁਆ ਦਿੱਤਾ ਹੈ ਇਸ ਕਾਨੂੰਨ ਨਾਲ ਪਾਕਿਸਤਾਨ, ਬੰਗਲਾਦੇਸ਼ ਤੇ ਅਫ਼ਗਾਨਿਸਤਾਨ ‘ਚ ਧਾਰਮਿਕ ਆਧਾਰ ‘ਤੇ ਪੀੜਤਾਂ ਅਤੇ ਸਤਾਏ ਹੋਏ ਲੋਕਾਂ ਨੂੰ ਭਾਰਤ ਦੀ ਨਾਗਰਿਕਤਾ ਦੇਣਾ ਅਤੇ ਉਨ੍ਹਾਂ ਨੂੰ ਸਨਮਾਨ ਨਾਲ ਜ਼ਿੰਦਗੀ ਜਿਉਣ ਦਾ  ਅਧਿਕਾਰ ਮਿਲਦਾ ਹੈ। ਪਰ ਵਿਰੋਧੀ ਧਿਰਾਂ ਦੇ ਆਗੂਆਂ ਨੇ ਇਸ ਦਾ ਰਾਜਨੀਤਿਕ ਲਾਭ ਲੈਣ ਦਾ ਕੰਮ ਕਰ ਕੇ ਲੋਕਾਂ ਨੂੰ ਹਿੰਸਾ ਲਈ ਭੜਕਾਇਆ ਹੈ ਉਨ੍ਹਾਂ ਕਿਹਾ ਕਿ ਇਸ ਕਾਨੂੰਨ ਨਾਲ ਦੁਨੀਆਂ ਨੂੰ ਪਤਾ ਲੱਗਦਾ ਕਿ ਕਿਵੇਂ ਪਾਕਿਤਸਾਨ ‘ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ

ਉੱਥੇ ਹੀ ਮਨੁੱਖੀ ਅਧਿਕਾਰਾਂ ਦੀ ਸਥਿਤੀ ਕੀ ਹੈ ਅਤੇ ਘੱਟ ਗਿਣਤੀਆਂ ‘ਤੇ ਕਿਸਤ ਤਰ੍ਹਾਂ ਦੇ ਅੱਤਿਆਚਾਰ ਹੁੰਦੇ ਹਨ। ਪਾਕਿਸਤਾਨ ‘ਚ ਘੱਟ ਗਿਣਤੀਅ ਦੇ ਨਾਂਲ ਹੋਣ ਵਾਲੇ ਅੱਤਿਆਚਰਾਂ ਨੂੰ ਲੈ ਕੇ ਉੁਸ ਦੀਆਂ ਕਰਤੂਤਾਂ ਨੂੰ ਦੁਨੀਆਂ ਦੇ ਸਾਹਮਣੇ ਲਿਆਉਣ ਦਾ ਦੇਸ਼ ਨੂੰ ਇਸ ਕਾਨੂੰਨ ਨਾਲ ਮੌਕਾ ਮਿਲ ਰਿਹਾ ਸੀ ਪਰ ਕਾਂਗਰਸ ਅਤੇ ਹੋਰ ਵਿਰੋਧੀ ਧਿਰਾਂ ਦੀ ਵੋਟ ਬੈਂਕ ਦੀ ਰਾਜਨੀਤੀ ਕਾਰਨ ਦੇਸ਼ ਨੇ ਪਾਕਿਸਤਾਨ ਦੀ ਕਰਤੂਤ ਦੁਨੀਆਂ ਦੇ ਸਾਹਮਣੇ ਲਿਆਉਣ ਦਾ ਮੌਕਾ ਗੁਆ ਦਿੱਤਾ ਹੈ।

ਦੀਦੀ ਕਲਕੱਤਾ ਤੋਂ ਸਿੱਧੀ ਯੂਐੱਨ ਪਹੁੰਚ ਗਈ : ਪੀਐੱਮ

ਪੀਐੱਮ ਮੋਦੀ ‘ਤੇ ਵਿਰੋਧ ਸਬੰਧੀ ਪੀਐੱਮ ਮੋਦੀ ਨੇ ਪੱਛਮੀ ਬੰਗਾਲ ਦੀ ਸੀਐੱਮ ਮਮਤਾ ਬੈਨਰਜ਼ੀ ‘ਤੇ ਨਿਸ਼ਾਨ ਵਿੰਨ੍ਹਿਆ ਪੀਐੱਮ ਮੋਦੀ ਨੇ ਕਿਹਾ ਕਿ ਅੱਜ ਮਮਤਾ ਦੀਦੀ, ਕਲਕੱਤਾ ਤੋਂ ਸਿੱਧੇ ਸੰਯੁਕਤ ਰਾਸ਼ਟਰ ਪਹੁੰਚ ਗਈ ਹੈ, ਪਰ ਕੁਝ ਸਾਲ ਪਹਿਲਾਂ ਤੱਕ ਇਹੀ ਮਮਤਾ ਦੀਦੀ ਸੰਸਦ ‘ਚ ਖੜ੍ਹੇ ਹੋ ਕੇ ਅਪੀਲ ਕਰ ਰਹੀ ਸੀ ਕਿ ਬੰਗਲਾਦੇਸ਼ ਤੋਂ ਆਉਣ ਵਾਲੇ ਘੁਸਪੈਠੀਆਂ ਨੂੰ ਰੋਕਿਆ ਜਾਵੇ, ਉੱਥੋਂ ਆਏ ਪੀੜਤ ਸ਼ਰਨਾਰਥੀਆਂ ਦੀ ਮੱਦਦ ਕੀਤੀ ਜਾਵ।

ਮੋਦੀ-ਸ਼ਾਹ ਨੇ ਧੁੰਦਲਾ ਕੀਤਾ ਨੌਜਵਾਨਾ ਦਾ ਭਵਿੱਖ : ਰਾਹੁਲ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਅਰਥਵਿਵਸਥਾ ਨੂੰ ਤਬਾਹ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਦੇਸ਼ ਦੇ ਨੌਜਵਾਨਾਂ ਦਾ ਭਵਿੱਖ ਧੁੰਦਲਾ ਕਰ ਕੇ ਰੱਖ ਦਿੱਤਾ ਹੈ ਅਤੇ ਉਨ੍ਹਾਂ ਕੋਲ ਇਸ ਦਾ ਕੋਈ ਜਵਾਬ ਨਹੀਂ ਹੈ ਗਾਂਧੀ ਨੈ ਅੱਜ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਇਹ ਟਵੀਟ ਕੀਤਾ ਅਤੇ ਕਿਹਾ ਕਿ ਪਿਆਰੇ ਨੌਜਵਾਨੋ, ਮੋਦੀ ਅਤੇ ਸ਼ਾਹ ਨੇ ਤੁਹਾਡਾ ਭਵਿੱਖ ਧੁੰਦਲਾ ਕਰ ਦਿੱਤਾ ਹੈ ਅਰਥਵਿਵਸਥਾ ਨੂੰ ਹੋਏ ਨੁਕਸਾਨ ਅਤੇ ਨੌਕਰੀਆਂ ਦੀਆਂ ਕਮੀਆਂ ਨੂੰ ਲੈ ਕੇ ਉਹ ਤੁਹਾਡੇ ਗੁੱਸੇ ਦਾ ਸਾਹਮਣਾ ਨਹੀਂ ਕਰ ਸਕਦੇ ਇਹੀ ਕਾਰਨ ਹੈ ਕਿ ਉਹ ਸਾਡੇ ਪਿਆਰੇ ਭਾਰਤ ਨੂੰ ਵੰਡ ਰਹੇ ਹਨ ਅਤੇ ਪਿੱਛੇ ਤੋਂ ਨਫ਼ਰਤ ਫੈਲਾ ਰਹੇ ਹਨ

ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਨੌਜਵਾਨਾਂ ਦੇ ਸਵਾਲਾਂ ਦਾ ਜਵਾਬ ਨਹੀਂ ਹੈ ਇਸ ਲਈ ਉਹ ਵੰਡਣ ਦੀ ਰਣਨੀਤੀ ਅਨਣਾ ਰਹੇ ਹਨ ਪਰ ਦੇਸ਼ ਨੂੰ ਬਚਾਉਣ ਲਈ ਸਾਡੇ ਹਰ ਭਾਰਤੀ ਨਾਲ ਪਿਆਰ ਨਾਲ ਪੇਸ਼ ਆਉਣਾ ਹੈ ਉਨ੍ਹਾਂ ਕਿਹਾ ਕਿ ਹਰ ਭਾਰਤੀ ਦੇ ਪ੍ਰਤੀ ਪਿਆਰ ਦਾ ਭਾਵ ਰੱਖ ਕੇ ਹੀ ਅਸੀਂ ਉਨ੍ਹਾਂ ਦੇ ਵੰਡ ਦੇ ਇਰਾਦਿਆਂ ਨੂੰ ਤਬਾਹ ਕਰ ਸਕਦੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।