ਪੂਰਨ-ਪੋਲਾਰਡ ਦੇ ਧਮਾਕੇ ਨਾਲ ਵਿੰਡੀਜ਼ ਨੇ ਬਣਾਈਆਂ 315 ਦੌੜਾਂ

Scored,Pooran-Pollard ,Windies

ਆਪਣੇ ਪਹਿਲੇ ਇੱਕ ਰੋਜ਼ਾ ਮੈਚ ‘ਚ ਨਵਦੀਪ ਸੈਨੀ ਨੇ 58 ਦੌੜਾਂ ਦੇ ਕੇ ਝਟਕੀਆਂ 2 ਵਿਕਟਾਂ

ਮਹਿਮਾਨ ਟੀਮ ਦੀਆਂ 4 ਵਿਕਟਾਂ 32ਵੇਂ ਓਵਰ ਤੱਕ 144 ਦੌੜਾਂ ‘ਤੇ ਡਿੱਗ ਗਈਆਂ ਸਨ

ਕਟਕ, ਏਜੰਸੀ। ਨਿਕੋਲਸ ਪੂਰਨ (89) ਅਤੇ ਕਪਤਾਨ ਕੀਰੋਨ ਪੋਲਾਰਡ (ਨਾਬਾਦ 74) ਦੇ ਧਮਾਕੇਦਾਰ ਅਰਧ ਸੈਂਕੜਾ ਪਾਰੀਆਂ ਤੇ ਉਨ੍ਹਾਂ ਦਰਮਿਆਨ ਪੰਜਵੀਂ ਵਿਕਟ ਲਈ 135 ਦੌੜਾਂ ਦੀ ਜ਼ਬਰਦਸਤ ਸਾਂਝੇਦਾਰੀ ਸਦਕਾ ਵੈਸਟ ਇੰਡੀਜ਼ ਨੇ ਭਾਰਤ ਖਿਲਾਫ ਪੰਜਵੇਂ ਤੇ ਆਖਰੀ ਇੱਕ ਰੋਜਾ ‘ਚ ਐਤਵਾਰ ਨੂੰ 50 ਓਵਰਾਂ ‘ਚ ਪੰਜ ਵਿਕਟਾਂ ਦੇ ਨੁਕਸਾਨ ‘ਤੇ 315 ਦੌੜਾਂ ਦਾ ਮਜ਼ਬੂਤ ਸਕੋਰ ਬਣਾ ਲਿਆ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਦਿਆਂ ਮਹਿਮਾਨ ਟੀਮ ਦੀਆਂ 4 ਵਿਕਟਾਂ 32ਵੇਂ ਓਵਰ ਤੱਕ 144 ਦੌੜਾਂ ‘ਤੇ ਡਿੱਗ ਗਈਆਂ ਸਨ ਪਰ ਇਸ ਤੋਂ ਬਾਅਦ ਪੂਰਨ ਤੇ ਪੋਲਾਰਡ ਦੀ ਸੈਂਕੜਾ ਸਾਂਝੇਦਾਰੀ ਨੇ ਵਿੰਡੀਜ਼ ਦੀ ਪਾਰੀ ਦਾ ਰੂਪ ਹੀ ਬਦਲ ਦਿੱਤਾ ਪੂਰਨ ਨੇ ਤਿੰਨ ਛੱਕਿਆਂ ਦੀ ਮੱਦਦ ਨਾਲ ਸ਼ਾਨਦਾਰ 89 ਦੌੜਾਂ ਬਣਾਈਆਂ ਜਦੋਂ ਕਿ ਪੋਲਾਰਡ ਨੇ ਕਪਤਾਨੀ ਪਾਰੀ ਖੇਡਦੇ ਹੋਏ 51 ਗੇਂਦਾਂ ‘ਤੇ ਤਿੰਨ ਚੌਂਕੇ ਤੇ ਸੱਤ ਛੱਕਿਆਂ ਸਹਾਰੇ ਨਾਬਾਦ 74 ਦੌੜਾਂ ਬਣਾਈਆਂ ਵਿੰਡੀਜ਼ ਨੇ ਆਖਰੀ ਦੋ ਓਵਰਾਂ ‘ਚ 32 ਦੌੜਾਂ ਬਣਾਈਆਂ।

 ਪੋਲਾਰਡ ਨੇ 49ਵੇਂ ਓਵਰ ‘ਚ ਤੇਜ਼ ਗੇਂਦਬਾਜ਼ ਨਵਦੀਪ ਸੈਨੀ ਦੀਆਂ ਗੇਂਦਾਂ ‘ਤੇ ਦੋ ਚੌਂਕੇ ਤੇ ਇੱਕ ਛੱਕਾ ਲਾਇਆ ਜਦੋਂ ਕਿ ਆਖਰੀ ਓਵਰ ‘ਚ ਪੋਲਾਰਡ ਨੇ ਮੁਹੰਮਦ ਸ਼ਮੀ ਨੂੰ ਦੋ ਛੱਕੇ ਜੜੇ ਆਖਰੀ 10 ਓਵਰਾਂ ‘ਚ ਵਿੰਡੀਜ਼ ਨੇ ਕੁੱਲ 118 ਦੌੜਾਂ ਬਣਾਈਆਂ ਵਿੰਡੀਜ਼ ਨੇ ਪਹਿਲੇ ਸਾਰੇ ਬੱਲੇਬਾਜ਼ਾਂ ਨੇ ਦੌੜਾਂ ਬਣਾਈਆਂ ਏਵਿਨ ਲੁਈਸ ਨੇ 21, ਸ਼ਾਈ ਹੋਪ ਨੇ 42, ਰੋਸਟਨ ਚੇਜ ਨੇ 38, ਸਿਮਰਨ ਹੈਟਮਾਇਰ ਨੇ 37, ਪੂਰਨ ਨੇ 89 ਤੇ ਪੋਲਾਰਡ ਨੇ ਨਾਬਾਦ 74 ਦੌੜਾਂ ਬਣਾਈਆਂ।

ਪਹਿਲੀ ਵਿਕਟ ਲਈ 57 ਦੌੜਾਂ ਦੀ ਸਾਂਝੇਦਾਰੀ

ਲੁਈਸ ਤੇ ਹੋਪ ਨੇ ਪਹਿਲੀ ਵਿਕਟ ਲਈ 57 ਦੌੜਾਂ ਦੀ ਸਾਂਝੇਦਾਰੀ ਕੀਤੀ ਚੇਜ ਤੇ ਹੈਟਮਾਇਰ ਨੇ ਤੀਜੀ ਵਿਕਟ ਲਈ 62 ਦੌੜਾਂ ਦੀ ਸਾਂਝੇਦਾਰੀ ਕੀਤੀ ਪੂਰਨ ਤੇ ਪੋਲਾਰਡ ਪੰਜਵੀਂ ਵਿਕਟ ਲਈ 135 ਦੌੜਾਂ ਜੋੜ ਕੇ ਵਿੰਡੀਜ਼ ਨੂੰ ਮਜ਼ਬੂਤ ਸਕੋਰ ਵੱਲ ਧੱਕ ਕੇ ਲੈ ਗਏ ਪੋਲਾਰਡ ਨੇ ਜੈਸਨ ਹੋਲਡਰ ਨਾਲ ਛੇਵੀਂ ਵਿਕਟ ਲਈ ਸਿਰਫ 13 ਗੇਂਦਾਂ ‘ਤੇ 36 ਦੌੜਾਂ ਜੋੜ ਕੇ ਵਿੰਡੀਜ਼ ਨੂੰ 315 ਦੇ ਸਕੋਰ ਤੱਕ ਪਹੁੰਚਾ ਦਿੱਤਾ ਹੋਲਡਰ ਸੱਤ ਦੌੜਾਂ ‘ਤੇ ਨਾਬਾਦ ਰਹੇ ਭਾਰਤ ਵੱਲੋਂ ਆਪਣਾ ਪਹਿਲਾ ਅੰਤਰਰਾਸ਼ਟਰੀ ਇੱਕ ਰੋਜ਼ਾ ਖੇਡ ਰਹੇ ਨਵਦੀਪ ਸੈਨੀ ਨੇ 10 ਓਵਰਾਂ ‘ਚ 58 ਦੌੜਾਂ ਕੇ ਕੇ ਦੋ ਵਿਕਟਾਂ ਝਟਕਾਈਆਂ । ਜਦੋਂ ਕਿ ਸਾਰਦੁਲ ਠਾਕੁਰ ਨੂੰ 66 ਦੌੜਾਂ ‘ਤੇ ਇੱਕ ਵਿਕਟ ਪ੍ਰਾਪਤ ਹੋਈ, ਮੁਹੰਮਦ ਸ਼ਮੀ ਨੂੰ 66 ਦੌੜਾਂ ‘ਤੇ ਇੱਕ ਵਿਕਟ ਅਤੇ ਰਵਿੰਦਰ ਜਡੇਜਾ ਨੂੰ 54 ਦੌੜਾਂ ‘ਤੇ ਇੱਕ ਵਿਕਟ ਪ੍ਰਾਪਤ ਹੋਈ ਪਿਛਲੇ ਮੈਚ ‘ਚ ਹੈਟ੍ਰਿਕ ਲਾਉਣ ਵਾਲੇ ਚਾਈਨਾਮੈਨ ਗੇਂਦਬਾਜ ਕੁਲਦੀਪ ਯਾਦਵ ਇਸ ਵਾਰ 67 ਦੌੜਾਂ ਦੇ ਕੇ ਇੱਕ ਵੀ ਵਿਕਟ ਪ੍ਰਾਪਤ ਨਹੀਂ ਕਰ ਸਕੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।