india vs west indies | ਭਾਰਤੀ ਟੀਮ ਸੀਰੀਜ਼ ਨੂੰ ਆਪਣੇ ਕਰਨ ਵਾਸਤੇ ਉਤਰੀ
ਮੁੰਬਈ। ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ 3 ਮੈਚਾਂ ਦੀ ਵਨ ਡੇ ਸੀਰੀਜ਼ ਦਾ ਆਖਰੀ ਅਤੇ ਫੈਸਲਾਕੁੰਨ ਮੁਕਾਬਲਾ ਕਟਕ ਦੇ ਬਾਰਾਬਤੀ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ, ਜਿੱਥੇ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਲਿਆ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੈਸਟਇੰਡੀਜ਼ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਲੁਈਸ 21 ਦੌੜਾਂ ਬਣਾ ਕੇ ਰਵਿੰਦਰ ਜਡੇਜਾ ਦੀ ਗੇਂਦ ‘ਤੇ ਸ਼ਾਰਦੁਲ ਠਾਕੁਰ ਨੂੰ ਕੈਚ ਦੇ ਬੈਠਾ ਤੇ ਪਵੇਲੀਅਨ ਪਰਤ ਗਿਆ। ਇਸ ਤੋਂ ਬਾਅਦ ਸ਼ਾਨਦਾਰ ਫਾਰਮ ‘ਚ ਚਲ ਰਹੇ ਸ਼ਾਈ ਹੋਪ ਨੇ ਕੁਝ ਸਮਾਂ ਕ੍ਰੀਜ਼ ‘ਤੇ ਬਿਤਾਇਆ ਪਰ ਉਹ ਵੀ ਆਪਣੀ ਪਾਰੀ ਜ਼ਿਆਦਾ ਲੰਬੀ ਨਾ ਖੇਡ ਸਕੇ ਅਤੇ 40 ਦੌੜਾਂ ਦੇ ਨਿਜੀ ਸਕੋਰ ‘ਤੇ ਮੁਹੰਮਦ ਸ਼ਮੀ ਹੱਥੋਂ ਬੋਲਡ ਹੋ ਗਏ।
ਭਾਰਤ ਲਈ ਖਤਰਨਾਕ ਦਿਸ ਰਹੇ ਸ਼ਿਮਰੋਨ ਹੈਟਮਾਇਰ ਅਤੇ ਰੋਸਟਨ ਚੇਜ਼ ਨੂੰ ਵਨ ਡੇ ਵਿਚ ਡੈਬਿਊ ਕਰ ਰਹੇ ਨਵਦੀਪ ਸੈਣੀ ਨੇ ਪਵੇਲੀਅਨ ਦਾ ਰਾਹ ਦਿਖਾਇਆ। ਦੱਸ ਦਈਏ ਕਿ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਫੈਸਲਾਕੁੰਨ ਮੁਕਾਬਲੇ ‘ਚ ਗਲਤੀਆਂ ਨੂੰ ਸੁਧਾਰ ਕੇ ਸੀਰੀਜ਼ ‘ਤੇ ਕਬਜ਼ਾ ਕਰਨ ਉਤਰੀ ਹੈ। ਭਾਰਤ ਨੇ ਚੇਨਈ ‘ਚ ਪਹਿਲਾ ਵਨ ਡੇ 8 ਵਿਕਟਾਂ ਨਾਲ ਗੁਆਉਣ ਤੋਂ ਬਾਅਦ ਦੂਜੇ ਵਨ ਡੇ ਨੂੰ ਵਿਸ਼ਾਖਾਪਟਨਮ ‘ਚ 107 ਦੌੜਾਂ ਨਾਲ ਜਿੱਤਿਆ ਸੀ ਤੇ ਸੀਰੀਜ਼ ‘ਚ 1-1 ਦੀ ਬਰਾਬਰੀ ਹਾਸਲ ਕਰ ਲਈ। ਭਾਰਤੀ ਟੀਮ ਨੂੰ ਮੌਜੂਦਾ ਦੌਰੇ ‘ਚ ਵੈਸਟਇੰਡੀਜ਼ ਤੋਂ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਟੀ-20 ਸੀਰੀਜ਼ ‘ਚ ਵੀ ਉਸ ਨੂੰ ਇਸੇ ਤਰ੍ਹਾਂ ਦੀ ਫੈਸਲਾਕੁੰਨ ਸਥਿਤੀ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ‘ਚ ਉਹ 2-1 ਨਾਲ ਸੀਰੀਜ਼ ਜਿੱਤਣ ‘ਚ ਸਫਲ ਰਹੀ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।