UP ਦੇ ਹਿੰਸਾਗ੍ਰਸਤ ਇਲਾਕਿਆਂ ‘ਚ ਤਣਾਅਪੂਰਨ ਸ਼ਾਂਤੀ
15 ਜ਼ਿਲ੍ਹਿਆਂ ‘ਚ ਮੋਬਾਇਲ ਤੇ ਇੰਟਰਨੈਟ ਸੇਵਾਵਾਂ ਬੰਦ
ਲਖਨਊ, ਏਜੰਸੀ। ਉਤਰ ਪ੍ਰਦੇਸ਼ (UP) ਦੇ ਕੁਝ ਸ਼ਹਿਰਾਂ ‘ਚ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਵਿਰੋਧ ‘ਚ ਭੜਕੀ ਹਿੰਸਾ ‘ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਹੈ ਅਤੇ ਸਪਤਾਹਿਕ ਛੁੱਟੀ ਦੇ ਦਿਨ ਐਤਵਾਰ ਨੂੰ ਕਾਨਪੁਰ ਅਤੇ ਰਾਮਪੁਰ ਸਮੇਤ ਹੋਰ ਖੇਤਰਾਂ ‘ਚ ਫਿਲਹਾਲ ਸ਼ਾਂਤੀ ਹੈ ਅਤੇ ਕਿਤੇ ਵੀ ਕਿਸੇ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਹੈ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਕਾਨਪੁਰ ਅਤੇ ਰਾਮਪੁਰ ਨੂੰ ਛੱਡ ਕੇ ਲਗਭਗ ਸਮੁੱਚ ਰਾਜ ‘ਚ ਸ਼ਨਿੱਚਰਵਾਰ ਨੂੰ ਹੀ ਜਨਜੀਵਨ ਆਮ ਹੋ ਗਿਆ ਸੀ ਜਦੋਂ ਕਿ ਅੱਜ ਇੰਨ੍ਹਾਂ ਦੋਵਾਂ ਸ਼ਹਿਰਾਂ ‘ਚ ਵੀ ਸ਼ਾਂਤੀ ਬਣੀ ਹੋਈ ਹੈ। ਸਾਵਧਾਨੀ ਦੇ ਤੌਰ ‘ਤੇ ਪ੍ਰਭਾਵਿਤ ਖੇਤਰਾਂ ‘ਚ ਵੱਡੀ ਗਿਣਤੀ ‘ਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।
- ਅਫਵਾਹਾਂ ਤੋਂ ਬਚਣ ਲਈ ਲਖਨਊ ਅਤੇ ਕਾਨਪੁਰ ਸਮੇਤ 15 ਜਿਲ੍ਹਿਆਂ ‘ਚ ਮੋਬਾਇਲ ਇੰਟਰਨੈਟ ਸੇਵਾਵਾਂ ਨੂੰ ਫਿਲਹਾਲ ਬੰਦ
- ਰਾਜ ਦੇ ਵੱਖ-ਵੱਖ ਇਲਾਕਿਆਂ ‘ਚ ਪਿਛਲੇ ਵੀਰਵਾਰ ਤੋਂ ਹੁਣ ਤੱਕ ਹਿੰਸਾ ਦੇ ਸ਼ਿਕਾਰ 17 ਵਿਅਕਤੀਆਂ ਦੀ ਮੌਤ
- ਹਿੰਸਾ ‘ਚ 263 ਪੁਲਿਸ ਕਰਮਚਾਰੀਆਂ ਸਮੇਤ 800 ਲੋਕ ਜ਼ਖਮੀ ਹੋਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।