ਨਿਰਯਾਤ ਨੂੰ ਉਤਸ਼ਾਹ: ਕਿਸਾਨਾਂ ਨੂੰ ਵੱਡੇ ਨਿਰਯਾਤਕਾਂ ਨਾਲ ਸੰਪਰਕ ਦਾ ਮੰਚ ਮੁਹੱਈਆ
ਏਜੰਸੀ/ਨਵੀਂ ਦਿੱਲੀ। ਦੇਸ਼ ਵਿੱਚ ਪਹਿਲੀ ਵਾਰ ਪ੍ਰਯੋਗ ਦੇ ਤੌਰ ‘ਤੇ ਸਮੁੰਦਰੀ ਰਸਤੇ ਤੋਂ ਉੱਤਰ ਪ੍ਰਦੇਸ਼ ਦੇ ਵਾਰਾਣਸੀ ਦੋਂ ਦੁਬਈ ਤਾਜੀਆਂ ਸਬਜ਼ੀਆਂ ਭੇਜੀਆਂ ਗਈਆਂ। ਖੇਤੀਬਾੜੀ ਅਤੇ ਪ੍ਰੋਸੈੱਸਡ ਖੁਰਾਕ ਉਤਪਾਦ ਨਿਰਯਾਤ ਵਿਕਾਸ ਅਥਾਰਿਟੀ (ਏਪੀਈਡੀਏ) ਨਿਰਯਾਤ ਨੂੰ ਉਤਸ਼ਾਹ ਦੇਣ ਲਈ ਵਾਰਾਣਸੀ ਖੇਤਰ ਦੇ ਪੰਜ ਜਿਲ੍ਹਿਆਂ ਗਾਜੀਪੁਰ, ਜੌਨਪੁਰ, ਚੰਦੌਲੀ, ਮਿਜਾਰਪੁਰ ਅਤੇ ਸੰਤ ਰਵੀਦਾਸ ਨਗਰ ਵਿੱਚ ਖੇਤੀਬਾੜੀ ਨਿਰਯਾਤ ਹੱਬ ਬਣਾਉਣ ਜਾ ਰਿਹਾ ਹੈ। ਏਪੀਈਡੀਏ ਦੇ ਚੇਅਰਮੈਨ ਪਵਨ ਕੁਮਾਰ ਬੋਰਠਾਕੁਰ ਅਤੇ ਵਾਰਾਣਸੀ ਖੇਤਰ ਦੇ ਕਮਿਸ਼ਨਰ ਦੀਪਕ ਅਗਰਵਾਲ ਨੇ ਵਾਰਾਣਸੀ ਦੇ ਜਿਲ੍ਹਾ ਮੈਜਿਸਟ੍ਰੇਟ ਕੌਸ਼ਲ ਰਾਜ ਸ਼ਰਮਾ ਦੀ ਹਾਜਰੀ ਵਿੱਚ ਪ੍ਰਯੋਗ ਦੇ ਤੌਰ ‘ਤੇ ਤਾਜ਼ੀਆਂ ਸਬਜ਼ੀਆਂ ਦੇ ਇੱਕ ਕੰਟੇਨਰ ਨੂੰ ਝੰਡੀ ਦਿਖਾ ਕੇ ਸਮੁੰਦਰੀ ਰਸਤਾ ਰਵਾਨਾ ਕੀਤਾ। Country
ਖੇਤੀਬਾੜੀ ਨਿਰਯਾਤ ਹੱਬ ਬਣਾਉਣ ਦੀ ਕੋਸ਼ਿਸ਼ ਵਿੱਚ ਏਪੀਈਡੀਏ ਨੇ ਇਸ ਸਾਲ ਵਾਰਾਣਸੀ ਵਿੱਚ ਤਾਜ਼ਾ ਸਬਜ਼ੀਆਂ ਲਈ ਨਿਰਯਾਤ ਉਤਸ਼ਾਹ ਪ੍ਰੋਗਰਾਮ ਅਤੇ ਕ੍ਰੇਤਾ-ਵਿਕਰੇਤਾ ਮੀਟਿੰਗ (ਬੀਐਸਐਮ) ਦਾ ਪ੍ਰਬੰਧ ਕੀਤਾ। ਇਸ ਵਿੱਚ ਖੇਤਰ ਦੇ 100 ਕਿਸਾਨ ਅਤੇ ਮੁੰਬਈ, ਕੋਲਕਾਤਾ, ਹੈਦਰਾਬਾਦ ਅਤੇ ਉੱਤਰ ਪ੍ਰਦੇਸ਼ ਦੇ ਨਿਰਯਾਤਕ ਸ਼ਾਮਲ ਹੋਏ। ਕ੍ਰੇਤਾ-ਵਿਕਰੇਤਾ ਮੀਟਿੰਗ ਐਫਪੀਓ ਅਤੇ ਪ੍ਰਗਤੀਸ਼ੀਲ ਕਿਸਾਨਾਂ ਨੂੰ ਵੱਡੇ ਨਿਰਯਾਤਕਾਂ ਨਾਲ ਸੰਪਰਕ ਦਾ ਮੰਚ
ਪ੍ਰਦਾਨ ਕਰਦੀ ਹੈ ।
ਖੇਤਰ ਤੋਂ ਸਬਜ਼ੀਆਂ ਤੇ ਫਲਾਂ ਦੇ ਨਿਰਯਾਤ ‘ਚ ਦਿਲਚਸਪੀ ਵਿਖਾਈ
ਇਸ ਖੇਤਰ ਦੀ ਸਮਰੱਥਾ, ਸਬਜ਼ੀਆਂ ਤੇ ਫਲਾਂ ਦੀ ਗੁਣਵੱਤਾ, ਜ਼ਰੂਰੀ ਬੁਨਿਆਦੀ ਢਾਂਚੇ ਨੂੰ ਸਮਝਣ ਵਿੱਚ ਨਿਰਯਾਤਕਾਂ ਤੇ ਖੇਤਰ ਦੇ ਕਿਸਾਨਾਂ ‘ਚ ਸੰਵਾਦ ਕਾਫ਼ੀ ਸਹਾਇਕ ਸਾਬਤ ਹੋਏ ਹਨ। ਇਸ ਨਾਲ ਕਿਸਾਨਾਂ ਨੂੰ ਇਹ ਸਮਝਾਉਣ ‘ਚ ਵੀ ਮੱਦਦ ਮਿਲੀ ਕਿ ਉਹ ਨਿਰਯਾਤ ਕੀਤੇ ਜਾਣ ਲਾਇਕ ਵੱਖ-ਵੱਖ ਫਸਲਾਂ ਉਗਾਉਣ। ਮੀਟਿੰਗ ‘ਚ ਦੋਵਾਂ ਹਿੱਤਧਾਰਕਾਂ ਦੀਆਂ ਸਮੱਸਿਆਵਾਂ ‘ਤੇ ਚਰਚਾ ਕੀਤੀ ਗਈ। ਨਿਰਯਾਤਕਾਂ ਨੇ ਉਤਪਾਦ ਗੁਣਵੱਤਾ ਯਕੀਨੀ ਹੋਣ ‘ਤੇ ਖੇਤਰ ਤੋਂ ਸਬਜ਼ੀਆਂ ਤੇ ਫਲਾਂ ਦੇ ਨਿਰਯਾਤ ‘ਚ ਦਿਲਚਸਪੀ ਵਿਖਾਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।