Unnao Case ਕੁਲਦੀਪ ਸੇਂਗਰ ਦੀ ਸਜ਼ਾ ‘ਤੇ ਫੈਸਲਾ ਆਇਆ ਫੈਸਲਾ
ਦਿੱਲੀ ਦੀ ਤੀਸ ਹਜ਼ਾਰੀ ਕੋਰਟ ‘ਚ ਬਹਿਸ ਪੂਰੀ
ਨਵੀਂ ਦਿੱਲੀ, ਏਜੰਸੀ। ਉਨਾਵ ਵਿੱਚ 2 ਸਾਲ ਪੁਰਾਣੇ ਸਮੂਹਿਕ ਜਬਰ ਜਨਾਹ ਦੇ ਕੇਸ ਵਿੱਚ ਦੋਸ਼ੀ ਵਿਧਾਇਕ ਕੁਲਦੀਪ ਸਿੰਘ ਸੇਂਗਰ (53) ਨੂੰ ਸ਼ੁੱਕਰਵਾਰ ਨੂੰ ਦਿੱਲੀ ਦੀ ਇੱਕ ਅਦਾਲਤ ਨੇ ਉਮਰ ਕੈਦ ਦੀ ਸਜਾ ਸੁਣਾਈ। ਅਦਾਲਤ ਨੇ ਕਿਹਾ ਕਿ ਉਸਨੂੰ ਮੌਤ ਤੱਕ ਜੇਲ੍ਹ ਵਿੱਚ ਰੱਖਿਆ ਜਾਵੇ। ਸੇਂਗਰ ‘ਤੇ 25 ਲੱਖ ਜੁਰਮਾਨਾ ਵੀ ਲਾਇਆ ਗਿਆ। ਸੇਂਗਰ ਨੂੰ ਭਾਜਪਾ ਵਿਚੋਂ ਕੱਢ ਦਿੱਤਾ ਸੀ। 2017 ‘ਚ, ਕੁਲਦੀਪ ਅਤੇ ਉਸ ਦੇ ਸਹਿ ਕਰਮਚਾਰੀਆਂ ਨੇ ਉਨਾਵ ਵਿੱਚ ਲੜਕੀ ਨੂੰ ਅਗਵਾ ਕਰ ਲਿਆ ਸੀ।
ਉਨਾਵ ਜਬਰਜਿਨਾਹ ਮਾਮਲੇ (Unnao Case) ‘ਚ ਦੋਸ਼ੀ ਠਹਿਰਾਏ ਗਏ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੀ ਸਜ਼ਾ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਬਹਿਸ ਪੂਰੀ ਹੋਣ ਤੋਂ ਬਾਅਦ ਜੱਜ ਨੇ ਦੁਪਹਿਰ ਦੋ ਵਜੇ ਤੱਕ ਲਈ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਸਵੇਰੇ ਸੁਣਵਾਈ ਸ਼ੁਰੂ ਹੋਣ ‘ਤੇ ਜੱਜ ਨੇ ਕੁਲਦੀਪ ਸੇਂਗਰ ਨੂੰ ਲਾਕਅਪ ਤੋਂ ਲਿਆਉਣ ਲਈ ਕਿਹਾ ਸੀ। ਜਿਸ ਤੋਂ ਬਾਅਦ ਉਸ ਨੂੰ ਕੋਰਟ ‘ਚ ਪੇਸ਼ ਕੀਤਾ ਗਿਆ। ਉਥੇ ਬਚਾਅ ਪੱਖ ਦੇ ਵਕੀਲ ਨੇ ਇੱਕ ਵਾਰ ਫਿਰ ਦੁਹਰਾਇਆ ਕਿ ਉਹਨਾਂ ਦੇ ਮੁਵੱਕਿਲ ਕੁਲਦੀਪ ਸੇਂਗਰ ਦੀਆਂ ਦੋ ਬੇਟੀਆਂ ਅਤੇ ਪਤਨੀ ਹੈ, ਉਹਨਾਂ ‘ਤੇ ਉਹਨਾਂ ਸਾਰਿਆਂ ਦੀ ਜਿੰਮੇਵਾਰੀ ਹੈ, ਇਸ ਲਈ ਸਜ਼ਾ ਦਿੰਦੇ ਸਮੇਂ ਇਸ ਗੱਲ ਦਾ ਖਿਆਲ ਰੱਖਿਆ ਜਾਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।