CAA ਗੁਜਰਾਤ ‘ਚ 8 ਹਜ਼ਾਰ ਲੋਕਾਂ ‘ਤੇ ਮਾਮਲਾ ਦਰਜ
-ਕਾਂਗਰਸ ਪਾਰਸ਼ਦ ਸਮੇਤ 49 ਵਿਅਕਤੀ ਗ੍ਰਿਫ਼ਤਾਰ
ਨਵੀਂ ਦਿੱਲੀ, ਏਜੰਸੀ। ਗੁਜਰਾਤ ਪੁਲਿਸ ਨੇ ਨਾਗਰਿਕਤਾ ਕਾਨੂੰਨ CAA ਖਿਲਾਫ਼ ਹਿੰਸਕ ਪ੍ਰਦਰਸ਼ਨ ‘ਚ ਸ਼ਾਮਲ 8 ਹਜ਼ਾਰ ਲੋਕਾਂ ‘ਤੇ ਹੱਤਿਆ ਦੀ ਸਾਜਿਸ਼ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਸ਼ੁੱਕਰਵਾਰ ਨੂੰ ਇਸ ਮਾਮਲੇ ‘ਚ ਅਹਿਮਦਾਬਾਦ ਤੋਂ ਕਾਂਗਰਸ ਪਾਰਸ਼ਦ ਸਮੇਤ 49 ਲੋਕਾਂ ਦੀ ਗ੍ਰਿਫ਼ਤਾਰੀ ਕੀਤੀ ਗਈ। ਦੂਜੇ ਪਾਸੇ ਉਤਰ ਪ੍ਰਦੇਸ਼ ਦੇ ਸੰਭਲ ‘ਚ ਹਿੰਸਾ ਦੇ ਮਾਮਲੇ ‘ਚ 17 ਲੋਕਾਂ ਖਿਲਾਫ਼ ਮਾਮਲਾ ਦਰਜ ਹੋਇਆ ਹੈ। ਇਹਨਾਂ ਵਿੱਚ ਸਮਾਜਵਾਦੀ ਪਾਰਟੀ ਦੇ ਸਾਂਸਦ ਸ਼ਫੀਕੁਰਰਹਿਮਾਨ ਬਰਕ ਅਤੇ ਫਿਰੋਜ਼ ਖਾਨ ਵੀ ਸ਼ਾਮਲ ਹਨ। ਉਥੇ ਅਸਮ ‘ਚ ਪ੍ਰਦਰਸ਼ਨ ਅਤੇ ਹਿੰਸਾ ਤੋਂ ਬਾਅਦ ਬੰਦ ਹੋਈ ਇੰਟਰਨੈਟ ਸੇਵਾ 9 ਦਿਨ ਬਾਅਦ ਬਹਾਲ ਹੋਈ। ਦਿੱਲੀ ‘ਚ ਪ੍ਰਦਰਸ਼ਨ ਕਾਰਨ ਕਈ ਏਅਰਲਾਇਨਸ ਦੇ ਕਰੂ ਮੈਂਬਰਜ਼ ਨੂੰ ਏਅਰਪੋਰਟ ਤੱਕ ਪਹੁੰਚਣ ‘ਚ ਦਿੱਕਤ ਆ ਰਹੀ ਹੈ। ਏਅਰਪੋਰਟ ਅਧਿਕਾਰੀਆਂ ਨੇ ਸ਼ੁੱਕਰਵਾਰ ਸਵੇਰੇ ਦੱਸਿਆ ਕਿ ਇਸ ਕਾਰਨ ਆਈਜੀਆਈ ਤੋਂ ਕੁਝ ਉਡਾਨਾਂ ‘ਤੇ ਅਸਰ ਪਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।