DRDO | ਦੇਸ਼ ਨੂੰ ਮਜ਼ਬੂਤ ਕਰਨ ‘ਚ ਹੋਵੇਗਾ ਸਹਾਇਕ
ਓਡੀਸ਼ਾ। ਦੇਸ਼ ਦੀ ਰੱਖਿਆ ਨੂੰ ਮਜ਼ਬੂਤ ਕਰਨ ਲਈ ਅੱਜ ਡੀ.ਆਰ.ਡੀ.ਓ. ਨੇ ਇੱਕ ਸਫਲ ਪ੍ਰਯੋਜਨ ਕੀਤਾ ਹੈ। ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਓਡੀਸ਼ਾ ਦੇ ਚਾਂਦੀਪੁਰ ਤੋਂ ਬ੍ਰਹਮੋਸ ਸੁਪਰਸੋਨਿਕ ਕਰੂਜ ਮਿਜ਼ਾਈਲ ਦਾ ਮੰਗਲਵਾਰ ਸਵੇਰੇ ਸਫ਼ਲ ਪ੍ਰੀਖਣ ਕੀਤਾ ਗਿਆ। ਜਾਣਕਾਰੀ ਅਨੁਸਾਰ ਸੂਤਰਾਂ ਨੇ ਦੱਸਿਆ ਕਿ ਜ਼ਮੀਨ ‘ਤੇ ਮਾਰ ਕਰਨ ‘ਚ ਸਮਰੱਥ ਇਸ ਮਿਜ਼ਾਈਲ ਦਾ ਮੋਬਾਇਲ ਆਟੋਨਾਮਸ ਲਾਂਚਰ ਤੋਂ ਸਵੇਰੇ ਕਰੀਬ 8.30 ਵਜੇ ਚਾਂਦੀਪੁਰ ‘ਚ ਏਕੀਕ੍ਰਿਤ ਟੈਸਟ ਰੇਂਜ ਵਿਚ ਲਾਂਚ ਕੰਪਲੈਕਸ-3 ਤੋਂ ਪ੍ਰੀਖਣ ਕੀਤਾ ਗਿਆ।
ਡੀ.ਆਰ.ਡੀ.ਓ. ਨੇ ਜਾਣਕਾਰੀ ਦਿੱਤੀ ਕਿ ਸਤਿਹ ਤੋਂ ਸਤਿਹ ‘ਤੇ ਮਾਰ ਕਰਨ ‘ਚ ਸਮਰੱਥ ਮਿਜ਼ਾਈਲ ਦਾ ਪ੍ਰੀਖਣ ਸਫ਼ਲ ਰਿਹਾ। ਪ੍ਰੀਖਣ ਸਾਰੇ ਮਾਪਦੰਡਾਂ ‘ਤੇ ਖਰਾ ਉਤਰਿਆ। ਬ੍ਰਹਮੋਸ ਮਿਜ਼ਾਈਲ ਮੱਧਮ ਦੂਰੀ ਤੱਕ ਮਾਰ ਕਰਨ ਵਾਲੀ ਰਾਮਜੈੱਟ ਸੁਪਰਸੋਨਿਕ ਕਰੂਜ਼ ਮਿਜ਼ਾਈਲ ਹੈ, ਜਿਸ ਨੂੰ ਪਣਡੁੱਬੀ, ਜਹਾਜ਼, ਲੜਾਕੂ ਜਹਾਜ਼ ਅਤੇ ਜ਼ਮੀਨ ਤੋਂ ਲਾਂਚ ਕੀਤਾ ਜਾ ਸਕਦਾ ਹੈ। DRDO
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।