ਪਰਵੇਜ ਮੁਸ਼ਰੱਫ ਨੂੰ ਮੌਤ ਦੀ ਸਜ਼ਾ
ਲਾਹੌਰ ਹਾਈਕੋਰਟ ਦੀ ਵਿਸ਼ੇਸ਼ ਬੇਂਚ ਨੇ ਸੁਣਾਈ ਸਜ਼ਾ
ਇਸਲਾਮਾਬਾਦ, ਏਜੰਸੀ। ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ ਮੁਸ਼ਰੱਫ (Pervez Musharraf) ਨੂੰ ਰਾਸ਼ਟਰਧ੍ਰੋਹ ਦੇ ਮਾਮਲੇ ’ਚ ਮੌਤ ਦੀ ਸਜ਼ਾ ਸੁਣਾਈ ਗਈ ਹੈ। ਲਾਹੌਰ ਹਾਈਕੋਰਟ ਦੀ ਵਿਸ਼ੇਸ਼ ਬੇਂਚ ਨੇ ਉਹਨਾਂ ਨੂੰ ਇਹ ਸਜ਼ਾ ਸੁਣਾਈ ਹੈ। ਪੰਜ ਜੱਜਾਂ ਦੀ ਬੇਂਚ ’ਚ ਦੋ ਦੇ ਮੁਕਾਬਲੇ ਤਿੰਨ ਜੱਜਾਂ ਨੇ ਪਰਵੇਜ ਮੁਸ਼ਰੱਫ ਖਿਲਾਫ਼ ਫੈਸਲਾ ਸੁਣਾਇਆ। ਬੇਂਚ ਨੇ ਆਪਣੇ ਸੰਖੇਪ ਆਦੇਸ਼ ’ਚ ਕਿਹਾ ਕਿ ਉਸ ਨੇ ਇਸ ਮਾਮਲੇ ’ਚ ਤਿੰਨ ਮਹੀਨੇ ਤੱਕ ਸਾਰੀਆਂ ਸ਼ਿਕਾਇਤਾਂ, ਰਿਕਾਰਡਜ਼, ਜਿਰਹਾ ਅਤੇ ਤੱਥਾਂ ਦੀ ਜਾਂਚ ਕੀਤੀ ਅਤੇ ਪਾਕਿਸਤਾਨ ਦੇ ਸੰਵਿਧਾਨ ਦੇ ਅਨੁਛੇਦ 6 ਦੇ ਅਨੁਸਾਰ ਮੁਸ਼ਰੱਫ ਦੇ ਦੇਸ਼ਧ੍ਰੋਹ ਦਾ ਦੋਸ਼ੀ ਪਾਇਆ ਹੈ। ਉਹਨਾਂ ’ਤੇ ਸੰਵਿਧਾਨ ਨਾਲ ਛੇੜਛਾਲ ਦਾ ਦੋਸ਼ ਲੱਗਿਆ ਹੈ। ਇਹਨੀਂ ਦਿਨੀਂ ਪਰਵੇਜ ਮੁਸ਼ਰੱਫ ਦੁਬਈ ’ਚ ਹੈ। ਪਰਵੇਜ ਮੁਸ਼ਰੱਫ ਸਾਲ 2001 ਤੋਂ 2008 ਤੱਕ ਪਾਕਿਸਤਾਨ ਦੇ ਰਾਸ਼ਟਰਪਤੀ ਰਹੇ ਹਨ। ਸਾਲ 2008 ’ਚ ਉਹ ਦੇਸ਼ ਛੱਡ ਕੇ ਵਾਪਸ ਚਲੇ ਗਏ ਸਨ। ਇਸ ਤੋਂ ਬਾਅਦ ਉਹ ਮਾਰਚ 2013 ’ਚ ਪਾਕਿਸਤਾਨ ਆਏ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।