ਸਿੱਖਿਆ ਵਿਭਾਗ ਨੇ ਪੀਟੈੱਟ ਉਮੀਦਵਾਰਾਂ ਦੀ ਵਧਾਈ ਚਿੰਤਾ

Punjab School Education Board

ਰੋਲ ਨੰਬਰ ਬਾਹਰਲੇ ਜਿਲਿਆ ਚ ਆਉਣ ਨਾਲ ਵਿਦਿਆਰਥੀ ਹੋਏ ਪਰੇਸ਼ਾਨ PSTET

ਗੁਰੂਹਰਸਹਾਏ (ਵਿਜੈ ਹਾਂਡਾ)। ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ 22 ਦਸੰਬਰ ਐਤਵਾਰ ਨੂੰ ਲੈ ਜਾਣ ਵਾਲੇ PSTET ਟੀਚਰ ਐਲੀਜੀਬਿਲਟੀ ਟੈਸਟ (ਪੀ ਟੈੱਟ)  ਦੇ ਰੋਲ ਨੰਬਰ ਬਾਹਰਲੇ ਜਿਲਿਆ ਤੇ ਦੂਰ ਦੁਰਾਡੇ ਆਉਣ ਨਾਲ ਪੀ ਟੈੱਟ ਦੇ ਰਹੇ ਵਿਦਿਆਰਥੀਆਂ ਅੰਦਰ ਭੰਬਲਭੂਸੇ ਤੇ ਪਰੇਸ਼ਾਨੀ ਪੈਂਦਾ ਕਰਨ ਵਾਲੀ ਸਥਿਤੀ ਹੋ ਗਈ ਹੈ । ਇਸ ਸਬੰਧੀ ਪੀ ਟੈੱਟ ਦੇ ਰਹੇ ਵਿਦਿਆਰਥੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੀ ਸਾਲ ਸਰਕਾਰ ਵਲੋਂ ਵਿਦਿਆਰਥੀਆਂ ਕੋਲੋ ਪੀ ਟੈੱਟ ਵਿਦਿਆਰਥੀਆਂ ਦੇ ਸਬੰਧਿਤ ਜਿਲਿਆ ਅੰਦਰ ਹੀ ਲਿਆ ਗਿਆ ਸੀ ਪਰ ਇਸ ਵਾਰ ਜਿਲੇ ਤੋ ਬਾਹਰ ਦੂਸਰੇ ਜਿਲਿਆ ਅੰਦਰ ਲਿਆ ਜਾ ਰਿਹਾ । ਉਹਨਾਂ ਕਿਹਾ ਠੰਡ ਤੇ ਧੁੰਦ ਕਾਰਨ ਜਿਥੇ ਵਿਦਿਆਰਥੀਆਂ ਨੂੰ ਦੂਸਰੇ ਜਿਲਿਆ ਅੰਦਰ ਪੇਪਰ ਦੇਣ ਜਾਣ ਸਮੇਂ ਭਾਰੀ ਦਿੱਕਤਾ ਦਾ ਸਾਹਮਣਾ ਕਰਨਾ ਪਵੇਗਾ ਉਥੇ ਹੀ ਵਿਦਿਆਰਥੀਆਂ ਉਪਰ ਆਰਥਿਕ ਬੋਝ ਪਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

PSTET