ਦੋ ਕੌਂਸਲਰਾਂ ਸਮੇਤ ਲਗਭਗ 50 ਪਰਿਵਾਰ ਹੋਏ ਕਾਂਗਰਸ ਵਿਚ ਸ਼ਾਮਲ
ਬਲਕਾਰ ਸਿੰਘ/ਖਨੌਰੀ। ਸਥਾਨਕ ਨਗਰ ਪੰਚਾਇਤ ਵਿਖੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੀ ਸੀਨੀਅਰ ਆਗੂ ਬੀਬੀ ਰਜਿੰਦਰ ਕੌਰ ਭੱਠਲ ਦੇ ਸਲਾਹਕਾਰ ਗੁਰਤੇਜ ਸਿੰਘ ਤੇਜੀ ਦੀ ਮਿਹਨਤ ਸਦਕਾ ਨਗਰ ਪੰਚਾਇਤ ਖਨੌਰੀ ਦੇ ਪ੍ਰਧਾਨ ਗਿਰਧਾਰੀ ਲਾਲ ਗਰਗ ਦੀ ਅਗਵਾਈ ਵਿੱਚ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਯੋਜਨਾ ਬੋਰਡ ਦੀ ਵਾਈਸ ਚੇਅਰਪਰਸਨ ਬੀਬੀ ਰਜਿੰਦਰ ਕੌਰ ਭੱਠਲ ਦੀ ਹਜ਼ੂਰੀ ਵਿੱਚ ਦੋ ਨਗਰ ਕੌਂਸਲਰ ਪ੍ਰਵੀਨ ਕੁਮਾਰ ਬੌਬੀ ਅਤੇ ਬੀਰਬਲ ਸੂਦ ਸਮੇਤ ਲਗਭਗ 50 ਪਰਿਵਾਰ ਅਕਾਲੀ-ਦਲ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ। Badal family
ਇਸ ਮੌਕੇ ਬੀਬੀ ਰਜਿੰਦਰ ਕੌਰ ਭੱਠਲ ਨੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਕਾਂਗਰਸ ਪਾਰਟੀ ‘ਚ ਸ਼ਾਮਲ ਹੋਏ ਇਨ੍ਹਾਂ ਕੌਂਸਲਰਾਂ ਤੇ ਪਰਿਵਾਰਾਂ ਦਾ ਪੂਰਾ ਮਾਣ-ਸਤਕਾਰ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਸਿਰਫ ਬਾਦਲ ਪਰਿਵਾਰ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ। ਅੱਗੇ ਉਨ੍ਹਾਂ ਕਿਹਾ ਕਿ ਹੁਣ ਅਕਾਲੀ ਦਲ ਦਾ ਸਫਾਇਆ ਹੋ ਚੁੱਕਿਆ ਹੈ। ਹੁਣ ਪੰਜਾਬ ਵਿੱਚ ਅਕਾਲ਼ੀ ਦਲ ਦੀ ਸਰਕਾਰ ਕਦੇ ਵੀ ਨਹੀਂ ਆਵੇਗੀ। ਇਸ ਮੌਕੇ ਉਨ੍ਹਾਂ ਢੀਂਡਸਾ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ 10 ਸਾਲ ਪੰਜਾਬ ਵਿੱਚ ਰਾਜ ਭੋਗ ਕੇ ਹੁਣ ਇਹ ਕਹਿ ਰਹੇ ਹਨ ਕਿ ਅਕਾਲੀ ਦਲ ਵਿੱਚ ਸਿਰਫ ਬਾਦਲਾਂ ਦਾ ਹੀ ਹੁਕਮ ਚਲਦਾ ਹੈ। ਕਿਸੇ ਦੀ ਕੋਈ ਸੁਣਵਾਈ ਨਹੀਂ ਹੁੰਦੀ। Badal family
ਅੱਗੇ ਉਨ੍ਹਾਂ ਕਿਹਾ ਕਿ ਜਿਹੜੇ ਲੋਕ ਉਸ ਪਾਰਟੀ ਨੂੰ ਛੱਡ ਕੇ ਭੱਜ ਗਏ ਹਨ ਜਿਸ ਨੇ ਕੁਰਸੀਆਂ ‘ਤੇ ਬਿਠਾਇਆ ਸੀ ਫਿਰ ਤੁਸੀਂ ਉਨ੍ਹਾਂ ਦੇ ਕੀ ਲੱਗਦੇ ਹੋ। ਪਿਛਲੇ ਦਸ ਸਾਲਾਂ ਵਿੱਚ ਅਕਾਲੀ-ਭਾਜਪਾ ਸਰਕਾਰ ਨੇ ਜੋ ਪੰਜਾਬ ਨੂੰ ਬਰਬਾਦ ਕੀਤਾ ਸੀ ਉਸ ਨੂੰ ਕੈਪਟਨ ਸਰਕਾਰ ਨੇ ਕੁਝ ਹੱਦ ਤੱਕ ਲੀਹ ‘ਤੇ ਲਿਆ ਦਿੱਤਾ ਹੈ।ਜੇਕਰ ਤੁਸੀਂ ਕਾਂਗਰਸ ਪਾਰਟੀ ਨੂੰ ਦਸ ਸਾਲ ਸਰਕਾਰ ਬਣਾਉਣ ਦਾ ਮੌਕਾ ਦਿਓਗੇ ਤਾਂ ਪੰਜਾਬ ਵਿੱਚ ਨੌਕਰੀਆਂ ਦੀਆਂ ਝੜੀਆਂ ਲਾ ਦਿੱਤੀਆਂ ਜਾਣਗੀਆਂ।
ਸਿਲਾਈ ਮਸ਼ੀਨਾਂ ਵੀ ਦਿੱਤੀਆਂ
ਇਸ ਮੌਕੇ ਔਰਤਾਂ ਨੂੰ ਆਤਮ-ਨਿਰਭਰ ਬਣਾਉਣ ਲਈ 90 ਸਿਲਾਈ ਮਸ਼ੀਨਾਂ ਵੀ ਦਿੱਤੀਆਂ ਗਈਆਂ। ਇਸ ਮੌਕੇ ਪੱਤਰਕਾਰਾਂ ਦੇ ਕਾਂਗਰਸ ਪਾਰਟੀ ਦੇ ਕਈ ਵਿਧਾਇਕਾਂ ਦੇ ਬਾਗੀ ਹੋਣ ਬਾਰੇ ਪੁੱਛਦਿਆਂ ਉੇਨ੍ਹਾਂ ਕਿਹਾ ਕਿ ਇਹ ਸਭ ਅਖਬਾਰਾਂ ਦੀਆਂ ਖਬਰਾਂ ਹਨ। ਕਾਂਗਰਸ ਸਰਕਾਰ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਫੁੱਟਬਾਜੀ ਨਹੀਂ ਹੈ। ਇਸ ਮੌਕੇ ਕੌਂਸਲਰ ਗੁਰਮੀਤ ਸਿੰਘ ਗੋਗਾ, ਪ੍ਰੇਮ ਚੌਧਰੀ, ਮਹਾਵੀਰ ਠੇਕੇਦਾਰ, ਭੱਲਾ ਸਿੰਘ ਕੜੈਲ ਚੇਅਰਮੈਨ ਬਲਾਕ ਸੰਮਤੀ ਅਨਦਾਣਾ ਐਟ ਮੂਣਕ, ਸੰਤਰੂਪ ਸਿੰਘ ਗੇਹਲਾਂ ਮੈਂਬਰ ਬਲਾਕ ਸੰਮਤੀ, ਬਲਜੀਤ ਸਿੰਘ ਗੁਲਾੜੀ ਪ੍ਰਧਾਨ ਟੱਰਕ ਯੂਨੀਅਨ ਖਨੌਰੀ, ਬਿੰਦੂ ਢੀਂਡਸਾ, ਰਾਮਦੀਆ ਧਾਲੀਵਾਲ, ਆਤਮਾ ਸਿੰਘ ਕਾਲਾ ਗੇਹਲਾਂ, ਤਰਸੇਮ ਰਾਓ ਮੂਣਕ, ਮਨੋਜ ਭੂਲਣ ਆਦਿ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।