ਸਾਡੇ ਨਾਲ ਸ਼ਾਮਲ

Follow us

11.4 C
Chandigarh
Wednesday, January 21, 2026
More
    Home Breaking News ਜਹਾਨੋਂ ਤੁਰਦਿਆ...

    ਜਹਾਨੋਂ ਤੁਰਦਿਆਂ ਵੀ ਚੰਗਿਆਈ ਦਾ ਚਾਨਣ ਵੰਡ ਗਏ ਚਰਨ ਦਾਸ

    Goodness, Divided,  World, Charan Das

    ਨਰੇਸ਼ ਬਜਾਜ/ਅਬੋਹਰ। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 134 ਕਾਰਜਾਂ ਦੇ   ਚੱਲਦੇ  ਜਿਉਂਦੇ ਜੀ ਖੂਨਦਾਨ ਦੇਹਾਂਤ ਤੋਂ ਬਾਦ ਅੱਖਾਂ ਦਾਨ, ਸਰੀਰ ਦਾਨ ‘ਤੇ ਅਮਲ ਕਰਦੇ ਹੋਏ ਨਵੀਂ ਅਬਾਦੀ ਗਲੀ ਨੰਬਰ 12 ਵੱਡੀ ਪੌੜੀ ਵਾਸੀ ਪ੍ਰੇਮੀ ਚਰਨ ਦਾਸ ਪੁੱਤਰ ਮੁਨਸ਼ੀ ਰਾਮ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੀ ਪਤਨੀ ਦਰਸ਼ਨਾਂ ਰਾਣੀ ਤੇ  ਧੀਆਂ ਨੇ ਉਹਨਾਂ ਦੀ ਆਖਰੀ ਇੱਛਾ ਅਨੁਸਾਰ ਉਹਨਾਂ ਦਾ ਸਰੀਰ ਦਾਨ ਕੀਤਾ।

    ਚਰਨ ਦਾਸ ਦੀ ਅੰਤਿਮ ਯਾਤਰਾ ਵਿੱਚ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੇ ਜਿੰਮੇਵਾਰ  ਪੂਰਨ  ਚੰਦ, ਵਿੱਕੀ ਗਾਂਧੀ, 15 ਮੈਂਬਰ, ਰਾਜ ਧੌਲ ਪੁਰੀਆ, ਦਰਸ਼ਨ ਲਾਲ ਭੰਗੀਦਾਸ, ਅਵਿਨਾਸ਼ ਚੰਦਰ, ਸੁਮਨ ਇੰਸਾਂ, ਤਰਲੋਚਨ ਇੰਸਾਂ ਅਤੇ ਸੁਝਾਣ ਭੈਣਾਂ ਅਤੇ ਸਾਧ-ਸੰਗਤ ਸ਼ਾਮਲ ਸੀ ਅੰਤਿਮ ਯਾਤਰਾ ਘਰ ਤੋਂ ਸ਼ੁਰੂ ਹੋ ਕੇ ਕੰਧ ਵਾਲਾ ਰੋਡ ‘ਤੇ ਜਾ ਕੇ ਐਂਬੂਲੈਂਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ  ਲਈ ਰਵਾਨਾ ਕੀਤਾ ਗਿਆ ਬਲਾਕ ਅਬੋਹਰ ਦੀ ਕਮੇਟੀ ਨੇ ਪਰਿਵਾਰ ਵੱਲੋਂ ਕੀਤੇ ਮਾਨਵਤਾ ਭਲਾਈ ਦੇ ਕੰਮ ਲਈ ਧੰਨਵਾਦ ਕੀਤਾ।

    ਸੈਂਕੜੇ ਲੋਕ ਨੇਤਰਦਾਨ ਕਰ ਚੁੱਕੇ : 25 ਮੈਂਬਰ

    ਬਲਾਕ ਦੇ 25 ਮੈਂਬਰ ਗੁਰਚਰਨ ਸਿੰਘ, ਬਲਾਕ ਭੰਗੀਦਾਸ ਸਤੀਸ਼ ਬਜਾਜ, 15 ਮੈਂਬਰ ਜਿੰਮੇਵਾਰ ਰਾਜ ਸੱਚਦੇਵਾ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਵੱਲੋਂ ਚਲਾਈ ਗਈ ਮੁਹਿੰਮ ਮਰਨ ਤੋਂ ਬਾਅਦ ਅੱਖਾਂ ਦਾਨ ਤੋਂ ਪ੍ਰਭਾਵਿਤ ਹੋ ਕੇ ਅੱਜ ਸੈਂਕੜੇ ਲੋਕ ਨੇਤਰਦਾਨ ਕਰ ਚੁੱਕੇ ਹਨ ਅਤੇ 30 ਤੋਂ ਵੱਧ ਸਾਧ-ਸੰਗਤ ਅਤੇ ਗੈਰ ਪ੍ਰੇਮੀ ਆਪਣਾ ਸਰੀਰ ਦਾਨ ਕਰ ਚੁਕੇ ਹਨ   ਚਰਨ ਦਾਸ ਦੇ ਸਰੀਰ ‘ਤੇ ਖੋਜ ਕਰਕੇ  ਡਾਕਟਰੀ ਦੀ ਪੜ੍ਹਾਈ ਕਰ ਰਹੇ ਨੌਜਵਾਨ ਬੱਚੇ ਖ਼ਤਰਨਾਕ ਬਿਮਾਰੀਆਂ ਦਾ ਇਲਾਜ ਲੱਭਣਗੇ ਜਿਸ ਨਾਲ ਲੋਕਾਂ ਦਾ ਭਲਾ ਹੋਵੇਗਾ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here