ਸਾਵਰਕਰ ਦੇਸ਼ ਦੇ ਦੇਵਤਾ : Sanjay Raut
ਨਵੀਂ ਦਿੱਲੀ। ਵੀਰ ਸਾਵਰਕਰ ‘ਤੇ ਜਾਰੀ ਘਮਸਾਨ ‘ਚ ਹੁਣ ਸ਼ਿਵ ਸੇਨਾ ਵੀ ਵੜ੍ਹ ਗਈ ਹੈ। ਸ਼ਿਵ ਸੇਨਾ ਸੰਸਦ ਸੰਜੇ ਰਾਉਤ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਨਹਿਰੂ ਗਾਂਧੀ ਵਾਂਗ ਸਾਵਰਕਰ ਨੇ ਵੀ ਦੇਸ਼ ਲਈ ਜੀਵਨ ਦਿੱਤਾ। ਸਾਵਰਕਰ ਸਿਰਫ ਮਹਾਰਾਸ਼ਟਰ ਲਈ ਹੀ ਨਹੀਂ ਪੂਰੇ ਦੇਸ਼ ਲਈ ਇਕ ਵਰਦਾਨ ਸਨ। ਉਨ੍ਹਾਂ ਕਿਹਾ ਕਿ ਸਾਰੇ ਮਹਾਨ ਨਾਇਕਾਂ ਦਾ ਸਨਮਾਨ ਹੋਣਾ ਚਾਹੀਦਾ ਹੈ। ਸੰਜੇ ਰਾਉਤ ਨੇ ਟਵੀਟ ‘ਚ ਕਿਹਾ ਹੈ ਕਿ ”ਵੀਰ ਸਾਵਰਕਰ ਨੇ ਸਿਰਫ ਮਹਾਰਾਸ਼ਟਰ ਸਗੋਂ ਦੇਸ਼ ਦੇ ਵੀ ਦੇਵਤਾ ਹਨ। ਸਾਵਰਕਰ ‘ਤੇ ਦੇਸ਼ ਨੂੰ ਮਾਣ ਹੈ। ਨਹਿਰੂ ਅਤੇ ਗਾਂਧੀ ਵਾਂਗ, ਸਾਵਰਕਰ ਨੇ ਸੁਤੰਤਰਤਾ ਲਈ ਆਪਣੀ ਬਲੀਦਾਨ ਦਿੱਤਾ। ਅਜਿਹੇ ਹਰ ਮਹਾਨ ਵਿਅਕਤੀ ਨੂੰ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਇਕ ਦੂਜੇ ਟਵੀਟ ‘ਚ ਕਿਹਾ ਕਿ ਅਸੀਂ ਪੰਡਿਤ ਨਹਿਰੂ, ਮਹਾਤਮਾ ਗਾਂਧੀ ਦਾ ਸਨਮਾਨ ਕਰਦੇ ਹਾਂ।
ਤੁਸੀਂ ਵੀਰ ਸਾਵਰਕਰ ਦਾ ਅਪਮਾਨ ਨਾ ਕਰੋ। ਜੈ ਹਿੰਦ।” ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਦਿੱਲੀ ‘ਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਰਾਹੁਲ ਸਾਵਰਕਰ ਨਹੀਂ, ਰਾਹੁਲ ਗਾਂਧੀ ਹਾਂ। ਮੈਂ ਨਰਿੰਦਰ ਮੋਦੀ ਤੋਂ ਕਦੇ ਵੀ ਮੁਆਫੀ ਨਹੀਂ ਮੰਗਾਂਗਾ। ਦੱਸਣਯੋਗ ਹੈ ਕਿ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਝਾਰਖੰਡ ‘ਚ ਇਕ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਸੀ ਕਿ ਨਰਿੰਦਰ ਮੋਦੀ ਨੇ ਦੇਸ਼ ਨੂੰ ਮੇਕ ਇਨ ਇੰਡੀਆ ਦਾ ਨਾਅਰਾ ਦਿੱਤਾ ਸੀ ਪਰ ਦੇਸ਼ ‘ਮੇਕ ਇਨ ਇੰਡੀਆ’ ਦੀ ਥਾਂ ‘ਰੇਪ ਇਨ ਇੰਡੀਆ’ ਬਣ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।