dharna | ਸਰਕਾਰ ਮੁਹਰੇ ਰੱਖੀਆਂ ਆਪਣੀਆਂ ਮੰਗਾਂ
ਬਟਾਲਾ। ਅੱਜ ਮਿੱਡ-ਡੇਅ ਮੀਲ ਅਤੇ ਸਫਾਈ ਵਰਕਰਜ਼ ਯੂਨੀਅਨ ਸਬੰਧਤ ਏਕਟੂ ਵੱਲੋਂ ਸੁੱਖਾ ਸਿੰਘ ਮਹਿਤਾਬ ਸਿੰਘ ਪਾਰਕ ਵਿਖੇ ਜ਼ਿਲਾ ਕਨਵੀਨਰ ਸਤਿੰਦਰ ਕੌਰ, ਸੋਨੀਆ ਅਤੇ ਪ੍ਰਧਾਨ ਵਿਜੇ ਕੁਮਾਰ ਬਟਾਲਾ ਦੀ ਸਾਂਝੀ ਪ੍ਰਧਾਨਗੀ ਹੇਠ ਰੋਸ ਰੈਲੀ ਹੋਈ। ਇਸ ਨੂੰ ਸੰਬੋਧਨ ਕਰਦਿਆਂ ਏਕਟੂ ਮਾਝਾ ਜ਼ੋਨ ਦੇ ਜਨਰਲ ਸਕੱਤਰ ਕਾਮਰੇਡ ਮਨਜੀਤ ਰਾਜ ਨੇ ਕਿਹਾ ਕਿ ਮਿੱਡ-ਡੇਅ-ਮੀਲ ਵਰਕਰਾਂ ਦੀ ਨਾ ਤਾਂ ਕੇਂਦਰ ਸਰਕਾਰ ਅਤੇ ਨਾ ਹੀ ਪੰਜਾਬ ਸਰਕਾਰ ਸੁਣ ਰਹੀ ਹੈ ਅਤੇ ਮਿੱਡ-ਡੇਅ ਮੀਲ ਵਰਕਰਾਂ ਨੂੰ ਕੇਵਲ 1700 ਰੁਪਏ ਹੀ ਪੰਜਾਬ ‘ਚ ਮਾਣ-ਭੱਤਾ ਦਿੱਤਾ ਜਾਂਦਾ ਹੈ, ਜਿਸ ਨਾਲ ਵਰਕਰਾਂ ਦਾ ਗੁਜ਼ਾਰਾ ਬਹੁਤ ਹੀ ਮੁਸ਼ਕਲ ਨਾਲ ਹੋ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਜੇਕਰ ਬਰਤਨ ਸਾਫ ਕਰਵਾਉਣੇ ਹਨ ਤਾਂ ਤੁਰੰਤ ਤਨਖਾਹ ‘ਚ ਵਾਧਾ ਕੀਤਾ ਜਾਵੇ। ਮਨਜੀਤ ਰਾਜ ਨੇ ਕਿਹਾ ਕਿ ਕੇਂਦਰੀ ਟਰੇਡ ਯੂਨੀਅਨ ਦੀ ਆ ਰਹੀ 8 ਜਨਵਰੀ 2020 ਦੀ ਹੜਤਾਲ ‘ਚ ਪੰਜਾਬ ਭਰ ‘ਚ ਮਿੱਡ-ਡੇਅ ਮੀਲ ਵਰਕਰ ਅਤੇ ਸਫਾਈ ਸੇਵਕ ਵੱਡੀ ਗਿਣਤੀ ‘ਚ ਸ਼ਾਮਲ ਹੋਣਗੇ ਅਤੇ ਇਕ ਦਿਨ ਸਕੂਲਾਂ ‘ਚ ਖਾਣਾ ਨਹੀਂ ਬਣਾਉਣਗੇ। dharna
ਉਨ੍ਹਾਂ ਕਿਹਾ ਕਿ ਵਰਕਰਾਂ ਨਾਲ ਕੀਤੇ ਵਾਅਦੇ ਮੁਤਾਬਕ 3400 ਰੁਪਏ ਤਨਖਾਹ ਪੰਜਾਬ ਸਰਕਾਰ ਲਾਗੂ ਕਰੇ ਅਤੇ 12 ਮਹੀਨੇ ਦੀ ਤਨਖਾਹ ਅਤੇ 5 ਲੱਖ ਰੁਪਏ ਬੀਮਾ ਵਰਕਰਾਂ ਦਾ ਕੀਤਾ ਜਾਵੇ। ਗਰਮੀਆਂ ਤੇ ਸਰਦੀਆਂ ਦੀਆਂ ਵਰਦੀਆਂ ਕੁੱਕ ਵਰਕਰਾਂ ਨੂੰ ਦਿੱਤੀਆਂ ਜਾਣ। ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਜਲਦ ਨਾ ਪੂਰੀਆਂ ਕੀਤੀਆਂ ਤਾਂ ਸੂਬੇ ਭਰ ਵਿਚ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਅਤੇ ਧਰਨੇ ਪ੍ਰਦਰਸ਼ਨ ਕਰਦੇ ਹੋਏ ਅਰਥੀ ਫੂਕ ਮੁਜ਼ਾਹਰੇ ਹੋਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।