ਨਿਊਜ਼ੀਲੈਂਡ ਫੌਜ ਨੇ ਜਵਾਲਾਮੁਖੀ ‘ਚੋਂ ਤੋਂ 6 ਲਾਸ਼ਾਂ ਕੱਢੀਆਂ ਬਾਹਰ
ਵੈਲਿੰਗਟਨ (ਏਜੰਸੀ)। ਨਿਊਜ਼ੀਲੈਂਡ New Zealand ਦੀ ਫੌਜ ਨੇ ਵਾਈਟ ਟਾਪੂ ‘ਤੇ ਸੰਵੇਦਨਸ਼ੀਲ ਜਵਾਲਾਮੁਖੀ ਨੇੜਿਓਂ ਸ਼ੁੱਕਰਵਾਰ ਨੂੰ 6 ਲਾਸ਼ਾਂ ਬਾਹਰ ਕੱਢੀਆਂ। ਇਹ ਮੁਹਿੰਮ ਅਜਿਹ ਸਮੇਂ ਵਿਚ ਚਲਾਈ ਗਈ ਜਦੋਂ ਉੱਥੇ ਕਿਸੇ ਵੀ ਸਮੇਂ ਦੁਬਾਰਾ ਜਵਾਲਾਮੁਖੀ ਧਮਾਕਾ ਹੋ ਸਕਦਾ ਹੈ। ਇਸ ਮੁਹਿੰਮ ਵਿਚ ਫੌਜ ਦੇ ਦੋ ਹੈਲੀਕਾਪਟਰਾਂ ਦੀ ਮੱਦਦ ਲਈ ਗਈ ਜੋ ਵਾਕਾਟੇਨ ਹਵਾਈਅੱਡੇ ਤੋਂ ਰਵਾਨਾ ਹੋ ਕੇ ਘਟਨਾ ਸਥਾਨ ‘ਤੇ ਉਤਰੇ ਜਿੱਥੇ ਬੀਤੇ ਸੋਮਵਾਰ ਨੂੰ ਜਵਾਲਾਮੁਖੀ ਫੱਟਣ ਨਾਲ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ। ਇੱਕ ਦਲ ਨੂੰ ਇਸ ਟਾਪੂ ਦੇ ਸਭ ਤੋਂ ਸੰਵੇਦਨਸ਼ੀਲ ਖੇਤਰ ਵਿਚ 8 ਲੋਕਾਂ ਦੀਆਂ ਲਾਸ਼ਾਂ ਲਿਆਉਣ ਲਈ ਭੇਜਿਆ ਗਿਆ ਜੋ ਜਵਾਲਾਮੁਖੀ ਦੇ ਨੇੜੇ ਪਈਆਂ ਸਨ। 5 ਘੰਟੇ ਤੋਂ ਵੀ ਜ਼ਿਆਦਾ ਸਮੇਂ ਦੇ ਬਾਅਦ ਪੁਲਸ ਨੇ ਦੱਸਿਆ ਕਿ ਉਹ 6 ਲਾਸ਼ਾਂ ਨੂੰ ਸਫ਼ਲਤਾਪੂਰਵਕ ਲਿਆ ਪਾਏ ਹਨ। ਇਸ ਘਟਨਾ ਵਿੱਚ ਮਾਰੇ ਗਏ ਕਈ ਸੈਲਾਨੀ ਆਸਟ੍ਰੇਲੀਆ ਦੇ ਸਨ।
- ਜਵਾਲਾਮੁਖੀ ਵਿੱਚ 24 ਘੰਟੇ ਦੇ ਅੰਦਰ ਧਮਾਕਾ ਹੋਣ ਦੀ ਸੰਭਾਵਨਾ 60 ਫੀਸਦੀ ਸੀ ਪਰ ਫਿਰ ਵੀ ਮੁਹਿੰਮ ਚਲਾਈ ਗਈ।
- ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਕਿਹਾ ਕਿ ਇਹ ਮੁਹਿੰਮ ਇਸ ਲਈ ਚਲਾਈ ਗਈ
- ਤਾਂ ਜੋ ਸੋਗ ਵਿਚ ਡੁੱਬੇ ਪਰਿਵਾਰਾਂ ਦੇ ਅਜ਼ੀਜ਼ਾਂ ਦੀਆਂ ਲਾਸ਼ਾਂ ਲਿਆਈਆਂ ਜਾ ਸਕਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।