ਬਾਗਮਤੀ ਐਕਸਪ੍ਰੈਸ ‘ਚ ਲੱਗੀ ਅੱਗ
ਇੱਕ ਡੱਬੇ ਦੇ ਹੇਠਲੇ ਹਿੱਸੇ ‘ਚ ਲੱਗੀ ਅੱਗ
ਬਕਸਰ, ਏਜੰਸੀ। ਬਿਹਾਰ ਦੇ ਪੂਰਬ ਮੱਧ ਰੇਲਵੇ ਦੇ ਬਕਸਰ ਸਟੇਸ਼ਨ ਪਹੁੰਚਦੇ ਹੀ ਬਾਗਮਤੀ ਐਕਸਪ੍ਰੈਸ ਦੇ ਇੱਕ ਡੱਬੇ ਦੇ ਹੇਠਲੇ ਪਾਸੇ ‘ਚ ਬ੍ਰੇਕ ਫਾਈਡਿੰਗ ਹੋਣ ਨਾਲ ਅੱਗ ਲੱਗ ਗਈ। ਰੇਲਵੇ ਸੂਤਰਾਂ ਨੇ ਅੱਜ ਇੱਥੇ ਦੱਸਿਆ ਕਿ ਕੱਲ੍ਹ ਦੇਰ ਰਾਤ ਗੱਡੀ ਗਿਣਤੀ 12577 ਬਾਗਮਤੀ ਐਕਸਪ੍ਰੈਸ ‘ਚ ਬਰੁਨਾ ਸਟੇਸ਼ਨ ਤੋਂ ਬਾਅਦ ਫਾਈਡਿੰਗ ਹੋਣ ਲੱਗੀ ਅਤੇ ਬਕਸਰ ਸਟੇਸ਼ਨ ਆਉਂਦੇ ਆਉਂਦੇ ਇੱਕ ਡੱਬੇ ਦੇ ਹੇਠਲੇ ਹਿੱਸੇ ‘ਚ ਅੱਗ ਲੱਗ ਗਈ। ਇਸ ਨਾਲ ਟ੍ਰੇਨ ‘ਤੇ ਸਵਾਰ ਯਾਤਰੀਆਂ ‘ਚ ਅਫਰਾ ਤਫਰੀ ਮੱਚ ਗਈ ਹਾਲਾਂਕਿ ਇਸ ਹਾਦਸੇ ‘ਚ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ। Bagmati Express
ਸੂਤਰਾਂ ਨੇ ਦੱਸਿਆ ਕਿ ਵੱਖ-ਵੱਖ ਰੇਲਵੇ ਸਟੇਸ਼ਨਾਂ ‘ਤੇ ਜਦੋਂ ਰੇਲ ਕਰਮਚਾਰੀਆਂ ਨੇ ਬਾਗਮਤੀ ਐਕਸਪ੍ਰੈਸ ਦੀ ਕੋਚ ਗਿਣਤੀ ਐਸ6 ਦੇ ਹੇਠਲੇ ਹਿੱਸੇ ‘ਚ ਅੱਗ ਲੱਗੀ ਦੇਖੀ ਤਾਂ ਉਹਨਾ ਨੇ ਤੁਰੰਤ ਬਕਸਰ ਰੇਲਵੇ ਸਟੇਸ਼ਨ ਦੇ ਪ੍ਰਬੰਧਨ ਨਾਲ ਜੁੜੇ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ। ਇਸ ‘ਤੇ ਪ੍ਰਬੰਧਕ ਰਾਜਨ ਕੁਮਾਰ ਨਾਲ ਪਰਿਚਾਲਨ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਅਲਰਟ ਹੋ ਗਏ। ਜਿਵੇਂ ਹੀ ਟ੍ਰੇਨ ਸਟੇਸ਼ਨ ‘ਤੇ ਪਹੁੰਚੀ ਤੁਰੰਤ ਟ੍ਰੇਨ ਦਾ ਨਿਰੀਖਣ ਕੀਤਾ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।