– Unnao ਪੀੜਤਾ ਨੂੰ ਤੁਰੰਤ ਸੁਰੱਖਿਆ ਕਿਉਂ ਨਹੀਂ ਦਿੱਤੀ ਗਈ: ਪ੍ਰਿਯੰਕਾ
– ਦੁਰਾਚਾਰ ਪੀੜਤਾ ਦੀ ਮੌਤ ‘ਤੇ ਪ੍ਰਗਟਾਇਆ ਦੁੱਖ
ਨਵੀਂ ਦਿੱਲੀ, ਏਜੰਸੀ। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਉਤਰ ਪ੍ਰਦੇਸ਼ ਦੇ ਉਨਾਵ ਦੁਰਾਚਾਰ ਪੀੜਤਾ ਦੀ ਮੌਤ ‘ਤੇ ਦੁੱਖ ਅਤੇ ਗੁੱਸਾ ਪ੍ਰਗਟ ਕਰਦੇ ਹੋਏ ਸਵਾਲ ਉਠਾਇਆ ਕਿ Unnao ਦੀ ਪਿਛਲੀ ਘਟਨਾ ਨੂੰ ਧਿਆਨ ‘ਚ ਰੱਖਦੇ ਹੋਏ ਪੀੜਤਾ ਨੂੰ ਤੁਰੰਤ ਸੁਰੱਖਿਆ ਕਿਉਂ ਨਹੀਂ ਦਿੱਤੀ ਗਈ? ਸ੍ਰੀਮਤੀ ਵਾਡਰਾ ਨੇ ਟਵੀਟ ‘ਤੇ ਕਿਹਾ ਕਿ ‘ਮੈਂ ਈਸ਼ਵਰ ਤੋਂ ਪ੍ਰਾਰਥਨਾ ਕਰਦੀ ਹਾਂ ਕਿ ਉਨਾਵ ਪੀੜਤਾ ਦੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ ‘ਚ ਹਿੰਮਤ ਦੇਵੇ। ਇਹ ਸਾਡੀ ਸਾਰਿਆਂ ਦੀ ਨਾਕਾਮਯਾਬੀ ਹੈ ਕਿ ਅਸੀਂ ਉਸ ਨੂੰ ਨਿਆਂ ਨਹੀਂ ਦੇ ਸਕੇ। ਸਮਾਜਿਕ ਤੌਰ ‘ਤੇ ਅਸੀਂ ਸਭ ਦੋਸ਼ੀ ਹਾਂ ਪਰ ਇਹ ਉਤਰ ਪ੍ਰਦੇਸ਼ ‘ਚ ਖੋਖਲੀ ਹੋ ਚੁੱਕੀ ਕਾਨੂੰਨ ਵਿਵਸਥਾ ਨੂੰ ਵੀ ਦਿਖਾਉਂਦਾ ਹੈ।’ ਉਹਨਾਂ ਕਿਹਾ ਕਿ ਉਨਾਵ ਦੀ ਪਿਛਲੀ ਘਟਨਾ ਨੂੰ ਧਿਆਨ ‘ਚ ਰੱਖਦੇ ਹੋਏ ਸਰਕਾਰ ਵੱਲੋਂ ਪੀੜਤਾ ਨੂੰ ਤੁਰੰਤ ਸੁਰੱਖਿਆ ਕਿਉਂ ਨਹੀਂ ਦਿੱਤੀ ਗਈ?
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।